Share on Facebook

Main News Page

ਸਿੱਖਾਂ ਨੂੰ ਆਪਣੇ ਪੈਸੇ ਦੀ ਸਹੀ ਵਰਤੋਂ ਕਰਨੀ ਕਦੋਂ ਆਵੇਗੀ
-: ਸੰਪਾਦਕ ਖ਼ਾਲਸਾ ਨਿਊਜ਼

ਇਹ ਠੀਕ ਹੈ ਕਿ ਗੁਰੂ ਸਾਹਿਬ ਦਾ ਸਨਮਾਨ ਹੋਣਾ ਚਾਹੀਦਾ ਹੈ, ਪਰ ਜਿਸ ਤਰ੍ਹਾਂ ਸਿੱਖ ਅਖਵਾਉਣ ਵਾਲੇ ਸਿਰਫ ਦਿਖਾਵੇ ਮਾਤਰ ਹੀ ਗੁਰੂ ਦਾ ਸਨਮਾਨ ਕਰਦੇ ਹਨ, ਉਹ ਪੈਸੇ ਦੀ ਦੁਰਵਾਰਤੋਂ ਅਤੇ ਆਪਣੀ ਮਸ਼ਹੂਰੀ ਤੋਂ ਵੱਧ ਕੁਝ ਨਹੀਂ। ਜਿਨ੍ਹਾਂ ਪੈਸੇ ਦੀ ਬਰਬਾਦੀ ਧਰਮ ਦੇ ਨਾਂ 'ਤੇ ਫਾਲਤੂ ਦੇ ਕੰਮਾਂ 'ਤੇ ਸਿੱਖ ਅਖਵਾਉਣ ਵਾਲੇ ਕਰਦੇ ਹਨ, ਸ਼ਾਇਦ ਹੀ ਹੋਰ ਕੋਈ ਕਰਦਾ ਹੋਵੇ...

ਨਗਰ ਕੀਰਤਨ (ਅਸਲ 'ਚ ਜਲੂਸ) ਦੇ ਨਾਂ 'ਤੇ ਪੈਸੇ ਅਤੇ ਸਮੇਂ ਦੀ ਬਰਬਾਦੀ, ਗੋਲਕਦੁਆਰਿਆਂ 'ਤੇ ਸੋਨਾ ਮੜ੍ਹਨਾ, ਢੇਰ ਸਾਰੇ ਰਾਗੀਆਂ (ਕਲਾਕਾਰਾਂ) ਨੂੰ ਇੱਕਠਾ ਕਰਕੇ ਕੀਰਤਨ ਦਰਬਾਰ, ਪਖੰਡ ਪਾਠਾਂ ਦੀਆਂ ਲੜ੍ਹੀਆਂ ਅਤੇ ਹੋਰ ਵੀ ਕਈ ਕੁੱਝ... ਗੁਰੂ ਦੀ ਸਿਖਿਆ ਨੂੰ ਮੰਨੇ ਬਗੈਰ ਸਿਰਫ ਦਿਖਾਵੇ 'ਤੇ ਜ਼ੋਰ ਦੇ ਰਹੀ ਸਿੱਖ ਕੌਮ, ਪੈਸਾ ਅਤੇ ਸਮਾਂ ਬਰਬਾਦ ਕਰਨ ਤੋਂ ਇਲਾਵਾ ਸ਼ਾਇਦ ਹੀ ਕੁੱਝ ਕਰ ਰਹੀ ਹੋਵੇ...

ਸਿਰਫ ਟਾਵੇਂ ਹੀ ਹਨ ਜੋ ਮਨੁੱਖਤਾ ਦੀ ਸੇਵਾ, ਆਪਣੇ ਜਾਂ ਹੋਰਨਾਂ ਦੀ ਸਹਾਇਤਾ ਚਾਹੇ ਉਹ ਸਿੱਖਿਆ 'ਚ ਹੋਵੇ, ਮਾਇਕ ਹੋਵੇ ਜਾਂ ਕਿਸੇ ਹੋਰ ਕਿਸੇ ਤਰ੍ਹਾਂ ਹੋਵੇ, ਉਸ ਵਿੱਚ ਯੋਗਦਾਨ ਦੇ ਰਹੇ ਹੋਣ... ਜੇ ਬਾਕੀਆਂ ਦੀ ਨਹੀਂ, ਤਾਂ ਘੱਟੋ ਘੱਟ ਸਿੱਖ ਕੌਮ 'ਚ ਮਾੜੇ ਹਾਲਾਤਾਂ 'ਚ ਰਹਿ ਰਹੇ ਸਿੱਖਾਂ (ਜਿਵੇਂ ਸਿਕਲੀਗਰ ਬਰਾਦਰੀ) ਦੀ ਹੀ ਸਹਾਇਤਾ ਕਰ ਲਈ ਜਾਵੇ... ਐਵੇਂ ਪਾਲਕੀਆਂ, ਬੱਸਾਂ 'ਤੇ ਪੈਸਾ ਬਰਬਾਦ ਕਰਕੇ ਕੁੱਝ ਨਹੀਂ ਨਿਕਲਣਾ, ਸਿਵਾਏ ਹਉਮੈ ਨੂੰ ਪੱਠੇ ਪਾਉਣ ਤੋਂ... ਗੁਰਬਾਣੀ ਦੀ ਸਿੱਖਿਆ ...ਅਕਲੀ ਕੀਚੈ ਦਾਨੁ ਤੋਂ ਕੁੱਝ ਸਿੱਖ ਕੇ ਆਪਣਾ ਪੈਸਾ ਕੌਮ ਦੇ ਭਲੇ, ਗਰੀਬ ਸਿੱਖਾਂ ਦੀ ਸਹਾਇਤਾ, ਨੌਜਵਾਨਾਂ ਨੂੰ ਪੜ੍ਹਾਈ ਅਤੇ ਕੰਮਕਾਜ 'ਚ ਸਹਾਈ ਹੋਕੇ, ਆਪਣੀ ਕੌਮ ਨੂੰ ਗੁਰਬੱਤ ਤੋਂ ਬਚਾਇਆ ਜਾਵੇ, ਗੁਰੂ ਨੂੰ ਮੰਨਣ ਤੋਂ ਇਲਾਵਾ, ਗੁਰੂ ਦੀ ਮੰਨਣ ਵੱਲ ਵੀ ਆਈਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top