Share on Facebook

Main News Page

ਬਿਬੇਕ ਬੁੱਧੀ ਨਾਲ ਸ਼ੇਰ, ਖੋਤੇ, ਹੰਸ ਅਤੇ ਬਗਲੇ ਨੂੰ ਪਛਾਣੋ
-: ਅਵਤਾਰ ਸਿੰਘ ਮਿਸ਼ਨਰੀ 510 432 5827

ਖੋਤਾ ਸ਼ੇਰ ਦੀ ਖੱਲ ਪਾ ਕੇ ਸ਼ੇਰ ਅਤੇ ਬਗਲਾ ਚਿੱਟੇ ਰੰਗ ਕਰਕੇ ਹੰਸ ਨਹੀਂ ਬਣ ਜਾਂਦਾ। ਇਵੇਂ ਹੀ ਕੋਈ ਨੀਲਾ ਬਾਣਾ ਪਾ ਕੇ ਸਿੰਘ ਅਤੇ ਚਿੱਟਾ ਪਾ ਕੇ ਸੰਤ ਨਹੀਂ ਬਣ ਸਕਦਾ। ਜਿਵੇਂ ਹੰਸ ਦੀ ਖੁਰਾਕ ਮੋਤੀ ਹਨ ਤੇ ਬਗਲੇ ਦੀ ਡੱਡੀਆਂ-ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਵੈ (ਗੁਰੂ ਗ੍ਰੰਥ) ਓਂਵੇ ਹੀ ਸਿੱਖ (ਸਿੰਘ) ਦੀ ਆਤਮ ਖੁਰਾਕ "ਗੁਰੂ ਗ੍ਰੰਥ ਸਾਹਿਬ ਦੀ ਬਾਣੀ" ਅਤੇ ਬਗਲੇ ਭਗਤਾਂ ਦੀ ਖੁਰਾਕ ਤ੍ਰੀਆ ਚਰਿਤ੍ਰਾਂ ਅਤੇ ਬਾਮਣਵਾਦੀ ਮਿਥਿਹਾਸਕ ਗ੍ਰੰਥਾਂ ਦੀਆਂ ਮਨਘੜਤ ਕਥਾਵਾਂ ਹਨ।

ਅੱਜ ਅਸਲੀ ਸਿੱਖ ਦੀ ਪਹਿਚਾਨ ਇਕੱਲੇ ਬਾਣੇ ਤੋਂ ਨਹੀਂ, ਸਗੋਂ ਉਸ ਦੇ ਗੁਰਮੱਤੀ ਕਰਮਾਂ ਤੋਂ ਕਰਨੀ ਚਾਹੀਦੀ ਹੈ ਜੇ ਕਰਮ ਜਨਤਾ ਲੋਟੂ ਪੇਟੂ ਠੱਗ ਬਾਮਣਾਂ ਵਾਲੇ ਹਨ ਤਾਂ ਭਾਂਵੇ ਅਜਿਹਾ ਢੋਂਗੀ ਅਤੇ ਭੇਖੀ ਪੰਜ ਕਕਾਰ, ਗੋਲ ਪੱਗ, ਦੁਮਾਲੇ ਅਤੇ ਹੱਥਾਂ ਵਿੱਚ ਵੱਡੀਆਂ ਵੱਡੀਆਂ ਕ੍ਰਿਪਾਨਾਂ ਫੜੀ ਫਿਰੇ, ਉਹ ਗੁਰਸਿੱਖ ਨਹੀਂ ਹੋ ਸਕਦਾ, ਸਗੋਂ ਬਾਮਣਾਂ, ਮੀਣਿਆਂ, ਮਸੰਦਾਂ, ਭੂਤਾਂ ਵਾਲੇ ਵਡਭਾਗੀਆਂ, ਨਿਰਮਲੇ, ਉਦਾਸੀ, ਨਕਲੀ ਨਿਰੰਕਾਰੀ, ਗੁਰੂ ਦੇ ਸ਼ਰੀਕ ਨਾਮਧਾਰੀ ਅਤੇ ਰਾਧਾ ਸੁਵਾਮੀ ਆਦਿਕ ਡੇਰੇਦਾਰ ਦੇਹਧਾਰੀ ਗੁਰੂਡੰਮ ਦਾ ਪੈਰੋਕਾਰ ਹੀ ਕਿਹਾ ਜਾ ਸਕਦਾ ਹੈ।

ਹੁਣ ਵੇਲਾ ਆ ਗਿਆ ਹੈ ਕਿ ਛੇਤੀ ਤੋਂ ਛੇਤੀ ਪੰਥਕ ਖੇਤ ਵਿੱਚੋਂ ਇਨ੍ਹਾਂ ਜਨਤਾ ਦਾ ਖੂਨ ਪੀਣ ਵਾਲੀਆਂ ਚਿੱਟੀਆਂ ਸਿਉਂਕਾਂ ਅਤੇ ਨਦੀਨਾਂ ਦੀ ਕਾਂਗਿਆਰੀ ਬਾਹਰ ਕੱਢ੍ਹੀ ਜਾਵੇ, ਨਹੀਂ ਤਾਂ ਪੰਥਕ ਖੇਤ ਵਿਰਾਨ ਹੋ ਜਾਵੇਗਾ, ਅਤੇ ਇਹ ਆਪੂੰ ਬਣੇ ਜਥੇਦਾਰ, ਸੰਤ, ਮਹਾਤਮਾਂ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਬਣ ਜਾਣਗੇ। ਇਨ੍ਹਾਂ ਦੀ ਅਸਲੀ ਪਹਿਚਾਨ ਬਿਬੇਕ ਬੁੱਧੀ ਵਰਤ ਕੇ ਹੀ ਕੀਤੀ ਜਾ ਸਕਦੀ ਹੈ ਨਾਂ ਕਿ ਅੰਨ੍ਹੇਵਾਹ ਇਨ੍ਹਾਂ ਅੱਗੇ ਸਿਰ ਝੁਕੁਣ ਨਾਲ- ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top