Share on Facebook

Main News Page

ਹੁਣ ਗੁਰੂ ਗਰੰਥ ਸਾਹਿਬ ਜੀ ਨੂੰ ਟਾਈ, ਐਨਕਾਂ, ਤੇ ਕਲਗੀ ਲਾਈ ਇਕ ਪਖੰਡੀ ਸਾਧ ਨੇ
-: ਦਲਜੀਤ ਸਿੰਘ ਇੰਡਿਆਨਾ

ਸਾਡੇ ਗੁਰੂ ਨੇ ਸਾਨੂ ਹੁਕਮ ਕੀਤਾ ਸੀ ਕਿ ਸਿੱਖਾ ਤੇਰਾ ਗੁਰੂ ਸ਼ਬਦ ਗੁਰੂ ਹੈ, ਪਰ ਪਾਖੰਡੀ ਲੋਕ ਗੁਰੂ ਦੇ ਹੁਕਮ ਦੇ ਉਲਟ ਕਹਿੰਦੇ ਸਾਡਾ ਗੁਰੂ ਸ਼ਬਦ ਗੁਰੂ ਨਹੀਂ, ਦੇਹਧਾਰੀ ਗੁਰੂ ਹੈ। ਇਸ ਦੀ ਤਾਜ਼ਾ ਮਿਸਾਲ ਇਸ ਡੇਰੇ ਵਾਲੇ ਸਾਧ ਦੀ ਹੈ। ਇਹ ਹੈ ਪਾਖੰਡੀ ਦਰਸ਼ਨ ਸਿੰਘ ਢਾਬਸਰ ਵਾਲਾ, ਜਿਸ ਦਾ ਡੇਰਾ ਫਿਰੋਜਪੁਰ ਦੇ ਕੋਲ ਫਾਜਿਲਕਾ ਰੋਡ ਉਪਰ ਮੌਜੂਦ ਹੈ। ਇਹ ਪਾਖੰਡੀ ਗੁਰੂ ਗਰੰਥ ਸਾਹਿਬ ਜੀ ਨੂੰ ਟਾਈ, ਐਨਕਾਂ,ਤੇ ਕਲਗੀ ਵੀ ਲਾਉਂਦਾ ਹੈ। ਜਿਹੜਾ ਸ਼ਬਦ ਗੁਰੂ ਨੂੰ ਅਸੀਂ ਪੜ ਕੇ ਵਿਚਾਰਨਾ ਸੀ, ਅਜ ਇਨ੍ਹਾਂ ਪਾਖੰਡੀ ਲੋਕਾਂ ਨੇ ਉਸ ਸ਼ਬਦ ਗੁਰੂ ਨੂੰ ਇੱਕ ਮੂਰਤੀ ਦੀ ਤਰ੍ਹਾਂ ਪੂਜਣਾ ਸ਼ੁਰੂ ਕਰ ਦਿੱਤਾ ਹੈ। ਫੇਰ ਇਹਨਾ ਪਾਖੰਡੀ ਲੋਕਾਂ ਦੇ ਚੇਲੇ ਆਕੇ ਕਹਿਣਗੇ ਜੀ ਤੁਸੀਂ ਨਿੰਦਾ ਕਰਦੇ ਹੋ, ਆਹ ਸਚਾਈ ਤੁਹਾਡੇ ਸਾਹਮਣੇ ਹੈ, ਜੇਕਰ ਕਿਸੇ ਸੰਤ ਸਾਧ ਦੇ ਚੇਲੇ ਕੋਲ ਇਸ ਗੱਲ ਦਾ ਜਵਾਬ ਹੋਵੇ, ਤਾਂ ਜ਼ਰੂਰ ਦੇਵੇ ਜੀ। ਸੰਗਤਾਂ ਸੁਚੇਤ ਹੋਵੇ ਇਹੋ ਜਿਹੇ ਠੱਗਾਂ ਤੋਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top