Share on Facebook

Main News Page

ਖ਼ਬਰਦਾਰ !!! ਆਰ.ਐੱਸ.ਐੱਸ 3 ਅਪ੍ਰੈਲ ਤੋਂ ਕਰੇਗੀ ਜਲੰਧਰ ਵਿੱਚ ਮੀਟਿੰਗ

ਜਲੰਧਰ, 25 ਮਾਰਚ, 2014): ਆਰ.ਐੱਸ.ਐੱਸ ਦੀ ਅਹਿਮ ਤਿੰਨ ਦਿਨਾਂ ਮੀਟਿੰਗ 3 ਅਪ੍ਰੈਲ ਤੋਂ ਜਲੰਧਰ ਵਿਚ ਸ਼ੁਰੂ ਹੋ ਰਹੀ ਹੈ ਜਿਸ ਵਿਚ ਸੂਬੇ ਦੇ ਅਹੁਦੇਦਾਰਾਂ ਤੋਂ ਬਾਅਦ ਹੁਣ ਬਾਕੀ ਨਵੀਂ ਟੀਮ ਦਾ ਐਲਾਨ ਹੋਣ ਦੀ ਸੰਭਾਵਨਾ ਹੈ

ਨਾਗਪੁਰ ਵਿਚ ਆਰ.ਐੱਸ.ਐੱਸ ਦੀ ਹੋਈ ਕੌਮੀ ਪੱਧਰੀ ਮੀਟਿੰਗ ਵਿਚ ਤਾਂ ਪੰਜਾਬ ਆਰ.ਐੱਸ.ਐੱਸ ਦੇ ਕੰਮ ਦੇਖਣ ਵਾਲੇ ਕਈ ਆਗੂਆਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿਚ ਪੰਜਾਬ ਦੇ ਖੇਤਰੀ ਪ੍ਰਚਾਰਕ ਸ੍ਰੀ ਰਾਮੇਸ਼ਵਰ ਦੀ ਥਾਂ ਹਿਮਾਚਲ ਪ੍ਰਾਂਤ ਦੇ ਪ੍ਰਚਾਰਕ ਮਨਵੀਰ ਰਾਣਾ ਲਗਾਏ ਗਏ ਹਨ ਤੇ ਇਸੇ ਤਰਾਂ ਨਾਲ ਪ੍ਰਾਂਤ ਕਾਰਜ-ਵਾਹਕ ਵਿਨੇ ਸ਼ਰਮਾ ਤੇ ਸਹਿ ਕਾਰਜ-ਵਾਹਕ ਦਾ ਕੰਮ ਮੁਨੀਸ਼ਵਰ ਨੂੰ ਦਿੱਤਾ ਗਿਆ ਹੈ ।

ਆਰ.ਐੱਸ.ਐੱਸ. ਦੇ ਕੰਮ ਦੇਖਣ ਵਾਲੇ ਟੀਮ ਦੇ ਵੱਡੇ ਆਗੂ ਤਾਂ ਬਦਲ ਦਿੱਤੇ ਗਏ ਸਨ ਤੇ ਹੁਣ 3 ਅਪ੍ਰੈਲ ਨੂੰ ਸ਼ੁਰੂ ਹੋਣ ਵਾਲੀ ਮੀਟਿੰਗ ‘ਚ ਜਿੱਥੇ ਮਹਾਂਨਗਰ, ਪ੍ਰਾਂਤ ਦੀ ਨਵੀਂ ਟੀਮ ਦਾ ਐਲਾਨ ਕੀਤਾ ਜਾਣਾ ਹੈ, ਉੱਥੇ ਹੁਣ ਆਰ.ਐੱਸ.ਐੱਸ. ਵੱਲੋਂ ਸੂਬੇ ਵਿਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਚਾਰਾਂ ਕੀਤੀਆਂ ਜਾਣੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਅਪੈ੍ਰਲ ਦੇ ਪਹਿਲੇ ਹਫ਼ਤੇ ਵਿਚ ਸ਼ੁਰੂ ਹੋਣ ਵਾਲੀ ਮੀਟਿੰਗ ਸਿਆਸੀ ਪੱਖਾਂ ਤੋਂ ਕਾਫ਼ੀ ਅਹਿਮ ਦੱਸੀ ਜਾ ਰਹੀ ਹੈ।

ਜਿੱਥੇ ਪਹਿਲਾਂ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿੱਤ ਸ਼ਾਹ ਨੂੰ ਮਿਲਣ ਲਈ ਸੂਬੇ ਸਮੇਤ ਦੇਸ਼ ਦੀ ਭਾਜਪਾ ਕਾਰਜਕਾਰਨੀ ਮੈਂਬਰਾਂ, ਮੰਤਰੀਆਂ, ਸੰਸਦ ਮੈਂਬਰਾਂ ਨੂੰ ਮਿਲਣ ਲਈ ਸਮਾਂ ਲੈਣਾ ਪੈਂਦਾ ਸੀ, ਪਰ ਹੁਣ ਆਰ.ਐੱਸ.ਐੱਸ. ਦੇ ਦਖ਼ਲ ਤੋਂ ਬਾਅਦ ਅਮਿੱਤ ਸ਼ਾਹ ਹੁਣ ਪਾਰਟੀ ਦੇ ਅਹੁਦੇਦਾਰਾਂ ਨਾਲ ਮਿਲਣ ਲਈ ਕੋਈ ਸਮਾਂ ਤੈਅ ਨਹੀਂ ਕਰਨਗੇ।

ਪਾਰਟੀ ਸੂਤਰਾਂ ਦੀ ਮੰਨੀਏ ਤਾਂ ਮਹੀਨੇ ਦੇ ਪਹਿਲੇ ਸੋਮਵਾਰ ਅਤੇ ਤੀਜੇ ਸੋਮਵਾਰ ਨੂੰ ਸ੍ਰੀ ਅਮਿੱਤ ਸ਼ਾਹ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਦੇਸ਼ ਭਾਜਪਾ ਦੀ ਕਾਰਜਕਾਰਨੀ ਦੇ ਮੈਂਬਰ ਤੋਂ ਇਲਾਵਾ ਪਾਰਟੀ ਕਾਰਜਕਾਰਨੀ ਮੈਂਬਰਾਂ, ਸੂਬਿਆਂ ਦੇ ਮੰਤਰੀਆਂ ਅਤੇ ਦੇਸ਼ ਦੇ ਸੰਸਦ ਮੈਂਬਰਾਂ ਨੂੰ ਬਿਨਾਂ ਸਮਾਂ ਦਿੱਤੇ ਮਿਲਿਆ ਕਰਨਗੇ

ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਹਾਰ ਤੋਂ ਬਾਅਦ ਸੰਘ ਨੇ ਹੁਣ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਈ ਸੁਧਾਰ ਕੀਤੇ ਹਨ ਤੇ ਇਸ ਦੇ ਤਹਿਤ ਹੀ ਪੰਜਾਬ ਆਰ.ਐੱਸ.ਐੱਸ. ਦੇ ਵੱਡੇ ਅਹੁਦੇਦਾਰ ਤਾਂ ਬਦਲੇ ਹੀ ਗਏ ਹਨ ਤੇ ਹੁਣ 3, 4, 5 ਅਪ੍ਰੈਲ ਨੂੰ ਨਵੀਂ ਟੀਮ ਲਿਆਉਣ ਦੀਆਂ ਤਿਆਰੀਆਂ ਦੱਸੀਆਂ ਜਾ ਰਹੀਆਂ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top