Share on Facebook

Main News Page

ਬਰਤਾਨੀਆਂ ਸਰਕਾਰ ਨੇ ਸਰਕਾਰੀ ਵੈਬਸਾਈਟ ‘ਤੇ ਲਾਈ ਖਾਲਸਾਈ ਖੰਡੇ ਦੀ ਤਸਵੀਰ

ਲੰਡਨ (27 ਮਾਰਚ, 2015): ਸਿੱਖ ਕੌਮ ਲਈ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਬਰਤਾਨੀਆਂ ਸਰਕਾਰ ਸਿੱਖ ਧਰਮ ਨੂੰ ਸਤਿਕਾਰ ਦੇਕੇ ਸਿੱਖਾਂ ਦਾ ਮਾਣ ਵਧਾ ਰਹੀ ਹੈ। ਯੂ. ਕੇ. ਦੀ ਸਰਕਾਰੀ ਵੈੱਬਸਾਈਟ ਲੰਡਨ ਡਾਟ ਗੌਵ ਡਾਟ ਯੂ. ਕੇ. ਤੋਂ ਜਦੋਂ ਲੰਡਨ ਆਫ ਮੇਅਰ, ਲੰਡਨ ਅਥਾਰਟੀ, ਲੰਡਨ ਅਸੈਂਬਲੀ ਦੀ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਖ਼ਾਲਸੇ ਦੀ ਪਹਿਚਾਣ ਪੇਸ਼ ਕਰਦਾ ਕੇਸਰੀ ਰੰਗ ਦਾ ਖੰਡਾ ਵਿਖਾਈ ਦਿੰਦਾ ਹੈ ।

ਭਾਵੇਂ ਕਿ ਇਹ ਨਿਸ਼ਾਨ ਸਰਕਾਰੀ ਤੌਰ ‘ਤੇ ਲੰਡਨ ਦੇ ਸਿਟੀ ਸੈਂਟਰ ਵਿਚ ਲੰਡਨ ਮੇਅਰ ਵੱਲੋਂ ਸਿੱਖਾਂ ਦੇ ਸਹਿਯੋਗ ਨਾਲ ਮਨਾਏ ਜਾਣ ਵਾਲੇ ਵਿਸਾਖੀ ਸਮਾਗਮ ਸਬੰਧੀ ਹੈ, ਪ੍ਰੰਤੂ ਯੂ. ਕੇ. ਦੀ ਸਰਕਾਰੀ ਵੈੱਬਸਾਈਟ ‘ਤੇ ਸਿੱਖਾਂ ਨੂੰ ਏਨੀ ਅਹਿਮੀਅਤ ਦੇਣੀ ਆਪਣੇ-ਆਪ ਵਿਚ ਮਾਣ ਵਾਲੀ ਗੱਲ ਹੈ ।

ਲੰਡਨ ਦੇ ਸਿਟੀ ਹਾਲ ਵਿਚ 11 ਅਪ੍ਰੈਲ ਨੂੰ ਵਿਸਾਖੀ ਮਨਾਈ ਜਾ ਰਹੀ ਹੈ, ਜਿਸ ਵਿਚ ਗੁਰਦੁਆਰਾ ਲੰਡਨ ਈਸਟ ਅਤੇ ਸਿੱਖ ਸੰਗਠਨਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ।

ਸਿੱਖ ਭਾਈਚਾਰੇ ਦੀਆਂ ਨਜ਼ਰਾਂ ਹੁਣ ਲੰਡਨ ਮੇਅਰ ‘ਤੇ ਹਨ ਅਤੇ ਕੁਝ ਸਿੱਖਾਂ ਵੱਲੋਂ ਆਸ ਪ੍ਰਗਟਾਈ ਜਾ ਰਹੀ ਹੈ ਕਿ ਇਸ ਵਾਰ ਲੰਡਨ ਦੀ ਵਿਸਾਖੀ ਵਿਚ ਲੰਡਨ ਮੇਅਰ ਬੌਰਿਸ ਜੌਹਨਸਨ ਸਿਰ ‘ਤੇ ਦਸਤਾਰ ਸਜਾ ਕੇ ਆਉਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top