Share on Facebook

Main News Page

"ਹਿੰਦੂ ਸਮਾਜ" ਵਲੋਂ ਇਕ ਤਸਵੀਰ ਵਿੱਚ, ਗੁਰੂ ਗੋਬਿੰਦ ਸਿੰਘ ਜੀ ਦੀ ਕਾਲਪਨਿਕ ਤਸਵੀਰ ਨੂੰ ਸ਼ਿਵਲਿੰਗ ਅੱਗੇ ਹੱਥ ਜੋੜਦੇ ਵਿਖਾਇਆ ਗਿਆ
-: ਸੰਪਾਦਕ ਖ਼ਾਲਸਾ ਨਿਊਜ਼

ਇਸ ਤਸਵੀਰ ਨੂੰ ਵੇਖਕੇ ਬਹੁਤੇ ਸਿੱਖ ਅਖਵਾਉਣ ਵਾਲੇ ਭੜਕ ਪੈਣਗੇ, ਕਿ ਸਾਡੇ ਗੁਰੂ ਸਾਹਿਬ ਨੂੰ ਸ਼ਿਵਲਿੰਗ ਅੱਗੇ ਹੱਥ ਜੋੜਦਿਆਂ ਦਿਖਾਇਆ ਗਿਆ ਹੈ, ਅਤੇ ਅਖੌਤੀ ਦਸਮ ਗ੍ਰੰਥ ਦੀ ਰਚਨਾ...

"ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਕਰੋਂ ॥ ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥ ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ ॥੨੩੧॥" ਲਿਖੀ ਗਈ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਸ਼ਿਵ ਤੋਂ ਵਰ ਮੰਗਿਆ...

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਤੇ ਦੀ ਮੰਨਣ ਵਾਲੇ ਸਿੱਖਾਂ ਲਈ ਇਸ ਸ਼ਰਾਰਤ ਨਾਲ ਕੋਈ ਵਾਸਤਾ ਨਹੀਂ, ਕਿਉਂਕਿ ਤਸਵੀਰ ਗੁਰੂ ਨਹੀਂ (ਨਾ ਹੀ ਗੁਰੂ ਦੀ ਤਸਵੀਰ ਬਣਾਈ ਜਾ ਸਕਦੀ ਹੈ) ਨਾ ਹੀ ਇਹ ਰਚਨਾ "ਦੇਹ ਸਿਵਾ ਬਰ ਮੋਹਿ ਇਹੈ..." ਗੁਰੂ ਸਾਹਿਬ ਦੀ ਰਚਨਾ ਹੈ। ਇਸ ਰਚਨਾ ਦੇ ਅੰਤ 'ਚ ਕਵੀ ਸਮਸ਼ਟ ਲਿਖਦਾ ਹੈ "ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰੇ ਉਕਤਿ ਬਿਲਾਸ ਦੇਵ ਸੁਰੇਸ ਸਹਿਤ ਜੈਕਾਰ ਸਬਦ ਕਰਾ ਅਸਟਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ।8।" ਕਵੀ ਸਪੱਸ਼ਟ ਲਿਖਦਾ ਹੈ ਕਿ ਉਸ ਨੇ ਮਾਰਕੰਡੇ ਪੁਰਾਣ ਵਿੱਚੋਂ ਦੁਰਗਾ ਦੇਵੀ ਦੇ 700 ਸ਼ਲੋਕਾਂ ਵਾਲ਼ੀ ਕਥਾ ਨੂੰ ਹੀ ਬਿਆਨ ਕੀਤਾ ਹੈ। ਫਿਰ ਸਿੱਖ ਅਖਵਾਉਣ ਵਾਲੇ ਕਿਉਂ ਧੱਕੇ ਨਾਲ ਇਸ ਰਚਨਾ ਨੂੰ ਗੁਰੂ ਸਾਹਿਬ ਦੀ ਰਚੀ ਹੋਈ ਆਖ ਕੇ, ਸਿਆਪਾ ਆਪਣੇ ਗੱਲ ਪਵਾਉਂਦੇ ਨੇ?

ਜਦੋਂ ਤੱਕ ਇਸ ਰਚਨਾ ਨੂੰ ਗੁਰੂ ਸਾਹਿਬ ਦੀ ਆਖਦੇ ਰਹੋਗੇ, ਸਿੱਖਾਂ ਦੇ ਦੁਸ਼ਮਨ, ਇਸ ਨੂੰ ਵਰਤ ਕੇ ਇਹੋ ਜਿਹਿਆਂ ਸ਼ਰਾਰਤਾਂ ਕਰਦੇ ਰਹਿਣਗੇ। ਇਕੋ ਉਪਾਅ ਹੈ, ਜਿਸ ਗ੍ਰੰਥ 'ਚ ਇਹ ਦਰਜ ਹੈ, ਜਿਸਨੂੰ (ਅਖੌਤੀ) "ਦਸਮ ਗ੍ਰੰਥ" ਕਿਹਾ ਜਾਂਦਾ ਹੈ, ਉਸ ਨੂੰ ਰੱਦ ਕੀਤਾ ਜਾਵੇ, ਜਿਸ ਨਾਲ ਇਹੋ ਜਿਹੀਆਂ ਫਜ਼ੂਲ ਖਰਮਸਤੀਆਂ ਨਾਲ ਆਪਣਾ ਕੀਮਤੀ ਸਮਾਂ ਨਾ ਬਰਬਾਦ ਹੋ ਸਕੇ।

ਸਿੱਖ ਦਾ ਗੁਰੂ "ਸ਼ਬਦ" ਹੈ, ਗੁਰਬਾਣੀ ਹੈ, ਜੋ ਕਿ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਹੋਰ ਕਿਸੇ ਗ੍ਰੰਥ 'ਚ ਨਹੀਂ। ਕੋਈ ਫੋਟੋ / ਤਸਵੀਰ / ਮੂਰਤੀ ਜੋ ਕਿ ਗੁਰੂ ਸਾਹਿਬ ਦੀਆਂ ਕਹਿ ਕੇ ਪ੍ਰਚਲਿਤ ਕਰ ਦਿੱਤੀਆਂ ਗਈਆਂ, ਗੁਰੂ ਨਹੀਂ। ਜਦੋਂ ਤੱਕ ਸਿੱਖ ਆਪਣੇ ਮਨਾਂ ਉਪਰ ਇਹ ਉਕੇਰ ਨਹੀਂ ਲੈਂਦੇ, ਤੱਦੋਂ ਤੱਕ ਇਹ ਸ਼ਰਾਰਤਾਂ ਹੁੰਦੀਆਂ ਰਹਿਣਗੀਆਂ। ਸੌਦੇ ਸਾਧ ਵਰਗੇ ਨੇ ਵੀ ਇਸੇ ਕਰਕੇ ਇਹੋ ਜਿਹੀ ਹਰਕਤ ਕੀਤੀ ਸੀ... ਉਸ ਤਰ੍ਹਾਂ ਸਿੱਖ ਸਿਰਫ ਕਹਿਣ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ, ਪਰ ਅਸਲੀਯਤ 'ਚ ਫੋਟੋਆਂ / ਤਸਵੀਰਾਂ, ਮੂਰਤੀਆਂ ਆਦਿ ਦੇ ਹੀ ਪੁਜਾਰੀ ਹਨ, ਜੇ ਗਲਤ ਹੈ ਤਾਂ ਦੱਸੋ!!!

ਇੱਕ ਗੱਲ ਫਿਰ ਸਪਸ਼ਟ ਕਰ ਦਈਏ ਕਿ ਖ਼ਾਲਸਾ ਨਿਊਜ਼ "ਅਖੌਤੀ ਦਸਮ ਗ੍ਰੰਥ" ਨੂੰ ਗੁਰੂ ਕ੍ਰਿਤ ਨਹੀਂ ਮੰਨਦੀ। ਹਾਂ, ਜਿਹੜੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਮੇਲ ਖਾਂਦੀ ਹੋਵੇ, ਉਸਨੂੰ ਵੱਖ ਕਰਕੇ ਸੰਭਾਲ ਲੈਣਾ ਚਾਹੀਦਾ ਹੈ, ਪਰ ਫਿਰ ਵੀ ਉਹ ਰਚਨਾਵਾਂ ਗੁਰਬਾਣੀ ਨਹੀਂ ਕਹਿਲਾ ਸਕਦੀਆਂ, ਇੱਕ ਚੰਗੇ ਕਵਿਤਾ ਜਾਂ ਸਾਹਿਤ ਦਾ ਹਿੱਸਾ ਜ਼ਰੂਰ ਹੋ ਸਕਦੀਆਂ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top