Share on Facebook

Main News Page

ਕੇਸ ਨੂੰ ਕਮਜੋਰ ਕਰਨ ਲਈ ਸਾਡੇ ਆਪਣੇ ਹੀ ਦੋਸ਼ੀ ਹਨ
-: ਬੀਬੀ ਜਗਦੀਸ਼ ਕੌਰ

ਅੰਮ੍ਰਿਤਸਰ (29 ਮਾਰਚ 2015) : ਨਰਿੰਦਰ ਪਾਲ ਸਿੰਘ: ਨਵੰਬਰ 1984 ਸਿੱਖ ਕਤਲੇਆਮ ਦੇ ਤੀਹਰੇ ਕਤਲ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ ਵਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੱਤੇ ਜਾਣ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਦਿੱਲੀ ਸਿੱਖ ਕਤਲੇਆਮ ਦੇ ਇਕ ਅਹਿਮ ਮਾਮਲੇ ਵਿੱਚ ਜਗਦੀਸ਼ ਟਾਈਟਲਰ ਖਿਲ਼ਾਫ ਪ੍ਰਮੁਖ ਗਵਾਹ ਬੀਬੀ ਜਗਦੀਸ਼ ਕੌਰ ਨੇ ਕਿਹਾ ਹੈ ਕਿ ਇਸ ਦੁਖਦਾਈ ਘਟਨਾ ਲਈ ਸਾਡੇ ਆਪਣੇ ਹੀ ਦੋਸ਼ੀ ਹਨ, ਜਿਨ੍ਹਾਂ ਨੇ ਇਸ ਕੇਸ ਨੂੰ ਕਮਜੋਰ ਕਰਨ ਲਈ ਆਪਣੀ ਹੀ ਧੌਣ ਝੁਕਾ ਦਿੱਤੀ। ਅੱਜ ਇਥੇ ਗਲਬਾਤ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਦਿੱਲੀ ਦੇ ਪਹਾੜ ਗੰਜ਼ ਖੇਤਰ ਵਿੱਚ ਇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਅਤੇ ਦੋ ਸੇਵਾਦਾਰਾਂ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸ੍ਰ ਸੁਰਿੰਦਰ ਸਿੰਘ ਅਤੇ ਜਸਬੀਰ ਸਿੰਘ ਨਾਮੀ ਦੋ ਅਹਿਮ ਗਵਾਹ ਸਨ ।ਉਨ੍ਹਾਂ ਦੱਸਿਆ ਕਿ ਸੁਰਿੰਦਰ ਸਿੰਘ ਇਕ ਵਾਰ ਗਵਾਹ ਵਜੋਂ ਜਰੂਰ ਸਾਹਮਣੇ ਆਇਆ ਸੀ, ਲੇਕਿਨ ਦੂਸਰੀ ਵਾਰ ਮੁਕਰ ਗਿਆ ਤੇ ਆਖਿਰ ਕੁਝ ਸਾਲ ਪਹਿਲਾਂ ਇਸ ਸੰਸਾਰ ਤੋਂ ਰੁਖਸਤ ਹੋ ਗਿਆ। ਬੀਬੀ ਜਗਦੀਸ਼ ਕੌਰ ਦਾ ਕਹਿਣਾ ਹੈ ਕਿ ਜਸਬੀਰ ਸਿੰਘ ਤਾਂ ਅਮਰੀਕਾ ਵਿੱਚ ਨਿਵਾਸ ਰੱਖ ਰਿਹਾ ਹੈ ਤੇ ਕਹੀ ਜਾ ਰਿਹਾ ਹੈ ਕਿ ਉਹ ਟਾਈਟਲਰ ਖਿਲਾਫ ਗਵਾਹ ਹੈ, ਲੇਕਿਨ ਭਾਰਤ ਨਹੀਂ ਆ ਰਿਹਾ।

ਬੀਬੀ ਜੀ ਨੇ ਦੱਸਿਆ ਕਿ ਨਵੰਬਰ 1984 ਦੇ ਇਸ ਕਤਲ ਮਾਮਲੇ ਵਿੱਚ ਕਤਲਹੋਏ ਇਕ ਸਿੱਖ ਦੀ ਵਿਧਵਾ ਕੁਲਵਿੰਦਰ ਕੌਰ ਨੂੰ ਗਵਾਹ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਇਕ ਕਮਜੋਰ ਗਵਾਹ ਸਾਬਤ ਹੋ ਸਕਦੀ ਸੀ ਇਸ ਲਈ ਫੈਸਲਾ ਵਾਪਿਸ ਲੈਣਾ ਪਿਆ। ਬੀਬੀ ਜਗਦੀਸ਼ ਕੌਰ ਦਾ ਕਹਿਣਾ ਹੈ ਕਿ ਆਪਣੇ ਪਤੀ, ਦੋ ਭਰਾਵਾਂ ਅਤੇ ਪੁਤਰ ਦੇ ਕਤਲ ਮਾਮਲੇ ਵਿੱਚ ਉਹ ਸਾਲ 1984 ਤੋ ਹੀ ਦਿੱਲੀ ਦੀਆਂ ਅਦਾਲਤਾਂ, ਮਾਮਲੇ ਦੀ ਜਾਂਚ ਲਈ ਗਠਿਤ ਕਮਿਸ਼ਨਾਂ ਪਾਸ ਗਵਾਹੀ ਦਰਜ ਕਰਵਾ ਰਹੀ ਹੈ, ਦੋਸ਼ੀਆਂ ਵਲੋਂ ਲਾਲਚ ਵੀ ਦਿੱਤੇ ਗਏ, ਧਮਕੀਆਂ ਵੀ ਦਿੱਤੀਆਂ ਗਈਆਂ, ਲੇਕਿਨ ਮੈਂ ਇਹ ਸੋਚ ਲਿਆ ਸੀ ਕਿ ਜੇਕਰ ਇਨਸਾਫ ਲੈਣ ਲਈ ਮੈਨੂੰ ਮੌਤ ਨਾਲ ਵੀ ਜੂਝਣਾ ਪਵੇ ਤਾਂ ਮੈਂ ਲੜਾਂਗੀ ਤੇ ਅੱਜ ਨਤੀਜਾ ਸਾਹਮਣੇ ਹੈ।

ਬੀਬੀ ਜਗਦੀਸ਼ ਕੌਰ ਦਾ ਕਹਿਣਾ ਹੈ ਕਿ ਜੇਕਰ ਗਵਾਹੀ ਦੇਣ ਵਾਲਾ ਸਖਸ਼ ਠੋਕ ਕੇ ਸਚਾਈ ਨਾਲ ਗਵਾਹੀ ਦੇਵੇ ਤਾਂ ਅਦਾਲਤਾਂ ਵੀ ਸਾਫ ਬਰੀ ਨਹੀਂ ਕਰਦੀਆਂ, ਕੇਂਦਰੀ ਜਾਂਚ ਬਿਊਰੋ ਦੋਸ਼ੀ ਨੂੰ ਕਲੀਨ ਚਿੱਟ ਨਹੀਂ ਦਿੰਦੀ। ਬੀਬੀ ਜਗਦੀਸ਼ ਕੌਰ ਦਾ ਮੰਨਣਾ ਹੈ ਕਿ ਜੇਕਰ ਪਹਾੜਗੰਜ਼ ਵਾਲੇ ਕਤਲ ਮਾਮਲੇ ਵਿੱਚ ਸੁਰਿੰਦਰ ਸਿੰਘ ਅਤੇ ਜਸਬੀਰ ਸਿੰਘ, ਦ੍ਰਿੜਤਾ ਨਾਲ ਗਵਾਹੀ ਦੇਣ ਲਈ ਅੱਗੇ ਆਉਂਦੇ, ਤਾਂ ਅੱਜ ਟਾਈਟਲਰ ਨੂੰ ਕਲੀਨ ਚਿੱਟ ਨਾ ਮਿਲਦੀ। ਉਸਦਾ ਕਹਿਣਾ ਹੈ ਕਿ ਉਸਦੇ ਪ੍ਰੀਵਾਰਕ ਜੀਆਂ ਦੇ ਕਤਲ ਮਾਮਲੇ ਵਿੱਚ ਕੇਸ ਦੇ ਚਲਦਿਆਂ ਹੀ ਜਗਦੀਸ਼ ਟਾਈਟਲਰ, ਹਾਈ ਕੋਰਟ ਵੀ ਗਿਆ ਤੇ ਸੁਪਰੀਮ ਕੋਰਟ ਵੀ ਗਿਆ ਲੇਕਿਨ ਕੇਂਦਰੀ ਜਾਂਚ ਬਿਊਰੋ ਪਾਸ ਸਬੂਤ ਐਸੇ ਮਜਬੂਤ ਸਨ, ਕਿ ਉਸਨੂੰ ਕੜਕੜਡੂਮਾ ਅਦਾਲਤ ਦੇ ਫੈਸਲੇ ਖਿਲਾਫ ਹਾਈਕੋਰਟ ਜਾਣਾ ਪਿਆ। ਬੀਬੀ ਜਗਦੀਸ਼ ਕੌਰ ਨੇ ਦੁਹਰਾਇਆ ਹੈ ਕਿ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਲੀਨ ਚਿੱਟ ਮਿਲਣ ਲਈ ਆਪਣੇ ਹੀ ਪ੍ਰਮੁਖ ਦੋਸ਼ੀ ਹਨ, ਜਿਨ੍ਹਾਂ ਨੇ ਇਸ ਕੇਸ ਨੂੰ ਕਮਜੋਰ ਕਰਨ ਲਈ ਆਪਣੀ ਹੀ ਧੌਣ ਝੁਕਾ ਦਿੱਤੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top