Share on Facebook

Main News Page

"ਭਾਰਤ ਰਤਨ" ਵਾਜਪਾਈ ਦੀ ਸਿੱਖਾਂ ਨੂੰ ਦੇਣ…?

ਸੰਘ, ਜਨ ਸੰਘ ਅਤੇ ਭਾਜਪਾ ਦੇ ਵੱਡੇ ਆਗੂ ਰਹੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਅੱਜ ਸਾਰੀਆਂ ਰਵਾਇਤਾਂ ਨੂੰ ਛਿੱਕੇ ਟੰਗ ਕੇ ਦੇਸ਼ ਦੇ ਰਾਸ਼ਟਰਪਤੀ ਨੇ ਉਸਦੇ ਘਰ ਜਾ ਸਕੇ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਦਿੱਤਾ ਹੈ। ਇਸ ਵਾਜਪਾਈ ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਾਉਣ ਲਈ ਬਿਨਾ ਸ਼ਰਤ ਸਿੱਖਾਂ ਦੀ ਪਾਰਟੀ ਵੱਲੋਂ ਹਮਾਇਤ ਦਿੱਤੀ ਗਈ ਸੀ। ਪ੍ਰੰਤੂ, ਕੀ ਵਾਜਪਾਈ ਕਦੇ ਸਿੱਖ ਹਿਤੈਸ਼ੀ ਜਾਂ ਹਮਦਰਦ ਰਹੇ ਹਨ? ਇਸ ਬਾਰੇ ਅੰਕੜੇ ਕੁੱਝ ਇਸ ਤਰਾਂ ਬੋਲ ਰਹੇ ਹਨ…

ਵਾਜਪਾਈ ਨੇ ਪੰਜਾਬੀ ਸੂਬੇ ਦੇ ਹੱਕ ’ਚ ਰਿਪੋਰਟ ਦੇਣ ਵਾਲੀ ਕਮੇਟੀ ਦਾ ਮੈਂਬਰ ਹੁੰਦਿਆਂ ਪੰਜਾਬੀ ਸੂਬੇ ਦੇ ਵਿਰੋਧ ’ਚ ਆਪਣਾ ਵੱਖਰੇਵਾ ਨੋਟ ਦਰਜ ਕਰਵਾਇਆ ਸੀ ਅਤੇ ਵਾਜਪਾਈ ਹੀ ਉਸ ਕਮੇਟੀ ’ਚ ਇੱਕੋ ਇੱਕ ਮੈਂਬਰ ਸੀ ਜਿਸਨੇ ਪੰਜਾਬੀ ਸੂਬੇ ਦੇ ਵਿਰੁੱਧ ਜ਼ਹਿਰੀਲੀ ਭਾਸ਼ਾ ’ਚ ਆਪਣਾ ਭੜਾਸ ਕੱਢੀ ਸੀ। ਵਾਜਪਾਈ ਨੇ ਧਰਮਯੁੱਧ ਮੋਰਚੇ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆਂ ਦੇ ਸੰਘਰਸ਼ ਨੂੰ ਕੁਚੱਲਣ ਲਈ ਇੰਦਰਾ ਗਾਂਧੀ ਨੂੰ ਫੌਜੀ ਹਮਲੇ ਲਈ ਲਗਾਤਾਰ ਉਕਸਾਇਆ ਅਤੇ ਚੋਧਰੀ ਚਰਨ ਸਿੰਘ ਨਾਲ ਮਿਲਕੇ ਫੌਜੀ ਹਮਲਾ ਕਰਵਾਉਣ ਦੇ ਹੱਕ ’ਚ ਹਿੰਦੂਆਂ ਲਾਮਬੰਦ ਕਰਨ ਲਈ ਐਲ.ਕੇ ਅਡਵਾਨੀ ਨਾਲ ਮਿਲ ਕੇ ਦੇਸ਼ ’ਚ ਮੁਜ਼ਾਹਰੇ ਕਰਵਾਏ। 9 ਅਗਸਤ 1984 ਨੂੰ ਵਾਜਪਾਈ ਅਤੇ ਅਡਵਾਨੀ ਨੇ ਅੰਮਿ੍ਰਤਸਰ ਪਹੁੰਚ ਕੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਅਤੇ ਆਖਿਆ ਦਰਬਾਰ ਸਾਹਿਬ ’ਤੇ ਫੌਜੀ ਕਾਰਵਾਈ ਨੂੰ ਟਾਲਿਆ ਨਹੀਂ ਸੀ ਜਾ ਸਕਦਾ ਸਗੋਂ ਇਹ ਛੇ ਮਹੀਨੇ ਦੇਰ ਨਾਲ ਹੋਈ।

ਕਾਂਗਰਸ ਦੇ ਇੱਕ ਐਮ.ਪੀ ਵੱਲੋਂ ਪਾਰਲੀਮੈਂਟ ’ਚ ਪ੍ਰਾਈਵੇਟ ਬਿੱਲ ਪੇਸ਼ ਕੀਤਾ ਹੋਇਆ ਸੀ ਜਿਸ ਵਿੱਚ ਅਕਾਲੀ ਦਲ ਨੂੰ ਫਿਰਕੂ ਪਾਰਟੀਆਂ ’ਚ ਸ਼ਾਮਲ ਕਰਕੇ ਚੋਣ ਲੜਨ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੋਈ ਸੀ। ਇਸ ਬਿੱਲ ਬਾਰੇ ਅਡਵਾਨੀ ਅਤੇ ਵਾਜਪਾਈ ਦਾ ਜਵਾਬ ਸੀ, "ਸਾਡੀ ਪਾਰਟੀ ਇਸ ਬਿੱਲ ਦੀ ਹਮਾਇਤ ਕਰੇਗੀ। ਦਰਬਾਰ ਸਾਹਿਬ ’ਤੇ ਫੌਜੀ ਹਮਲੇ ਤੋਂ ਬਾਅਦ ਸਿੱਖਾਂ ਨੇ ਮੰਗ ਕੀਤੀ ਕਿ ਦਰਬਾਰ ਸਾਹਿਬ ਅੰਦਰੋਂ ਫੌਜ ਨੂੰ ਫੌਰੀ ਬਾਹਰ ਕੱਢ ਕੇ ਇਸਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਹਵਾਲੇ ਕੀਤਾ ਜਾਵੇ", ਤਾਂ ਵਾਜਪਾਈ ਨੇ ਇਸਦਾ ਜ਼ੋਰਦਾਰ ਵਿਰੋਧ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਨ ਦੀ ਮੰਗ ਕਰਕੇ ਦਰਬਾਰ ਸਾਹਿਬ ਦਾ ਪ੍ਰਬੰਧ ਸਰਕਾਰਪ੍ਰਸਤ ਸਿੱਖਾਂ ਹਵਾਲੇ ਕਰਨ ਦੀ ਸਿਫ਼ਾਰਿਸ਼ ਕੀਤੀ। ਇਹ ਖ਼ਬਰ 2 ਅਗਸਤ 1984 ਦੇ ਟਾਈਮਜ਼ ਆਫ਼ ਇੰਡੀਆ, ਅਖ਼ਬਾਰ ’ਚ ਪ੍ਰਮੁੱਖਤਾ ਨਾਲ ਛਪੀ ਸੀ।

ਵਾਜਪਾਈ ਦੇ ਰਾਜਕਾਲ ਸਮੇਂ ਦਰਬਾਰ ’ਤੇ ਫੌਜੀ ਹਮਲੇ ਦੀ ਨਿਖੇਧੀ ਕਰਨ ਦਾ ਮਤਾ ਪਾਰਲੀਮੈਂਟ ਤੋਂ ਪਾਸ ਕਰਵਾਉਣ ਦੀ ਮੰਗ ਨੂੰ ਵਾਜਪਾਈ ਸਰਕਾਰ ਨੇ ਕੌਰਾ ਜਵਾਬ ਦੇ ਦਿੱਤਾ ਸੀ। ਵਾਜਪਾਈ ਦੇ ਛੇ ਸਾਲ ਦੇ ਰਾਜਕਾਲ ਵਿੱਚ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੋਧ ਕੋਈ ਕਾਰਵਾਈ ਨਹੀਂ ਹੋਈ ਸਿਰਫ਼ ਨਾਨਵਤੀ ਕਮਿਸ਼ਨ ਬਣਾ ਕੇ ਕੰਮ ਚਲਾ ਦਿੱਤਾ ਗਿਆ ਸੀ।

ਵਾਜਪਾਈ ਸਰਕਾਰ ਸਮੇਂ ਸਿੱਖਾਂ ਦੀ ਅਜ਼ਾਦ ਹਸਤੀ ਦੀ ਹੋਂਦ ਪ੍ਰਗਟਾਉਣ ਲਈ ਸੰਵਿਧਾਨ ਦੀ ਧਾਰਾ 25ਬੀ ’ਚ ਸੋਧ ਕਰਨ ਦਾ ਮਾਮਲਾ ਉੱਠਿਆ ਤਾਂ ਵਾਜਪਾਈ ਸਰਕਾਰ ਨੇ ਇਸ ਸੋਧ ਦਾ ਜਾਇਜ਼ਾ ਲੈਣ ਲਈ ਬਣਾਏ ਗਏ ਕਮਿਸ਼ਨ ਦੀ ਉਸ ਸਿਫ਼ਾਰਿਸ਼ ਨੂੰ ਜਿਸ ’ਚ ਉਸਨੇ ਸਿਫ਼ਾਰਿਸ਼ ਕੀਤੀ ਸੀ ਕਿ ਸਿੱਖ ਧਰਮ ਨੂੰ ਹਿੰਦੂ ਧਰਮ ਜਾ ਕਿਸੇ ਵੀ ਹੋਰ ਧਰਮ ਨਾਲ ਰਲਗਢ ਕਰਨ ਵਾਲੇ ਸ਼ਬਦ ਸੰਵਿਧਾਨ ’ਚੋਂ ਕੱਢ ਦਿੱਤੇ ਜਾਣੇ ਚਾਹੀਦੇ ਹਨ, ਤਾਂ ਵਾਜਪਾਈ ਸਰਕਾਰ ਨੇ ਇਸ ਸਿਫ਼ਾਰਿਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

ਵਾਜਪਾਈ ਸਰਕਾਰ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਦੀ ਥਾਂ ਪੰਜਾਬ ਤੋਂ ਉਸਦੇ ਦਰਿਆ ਖੋਹਣ ਲਈ ਦੇਸ਼ ਭਰ ਦੇ ਦਰਿਆਵਾਂ ਨੂੰ ਜੋੜਨ ਦਾ ਮਨਸੂਬਾ ਤਿਆਰ ਕੀਤਾ ਸੀ। ਜਿਸ ਨਾਲ ਰਾਜਾਂ ਦਾ ਦਰਿਆਵਾਂ ਦੇ ਪਾਣੀਆਂ ’ਤੇ ਉਹਨਾਂ ਦੀ ਮਾਲਕੀ ਖ਼ਤਮ ਹੋ ਜਾਵੇਗੀ।

ਵਾਜਪਾਈ ਸਰਕਾਰ ਵੱਲੋਂ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਕਾਨੂੰਨ ਪੋਟਾ ਜਿਹੜਾ ਮਨੁੱਖੀ ਅਧਿਕਾਰਾਂ ਦਾ ਨੰਗਾ ਚਿੱਟਾ ਕਤਲ ਕਰਦਾ ਹੈ ਉਸਨੂੰ ਲਾਗੂ ਕੀਤਾ ਗਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top