Share on Facebook

Main News Page

ਸਿਰਸੇ ਵੱਲੋਂ ਹੋਈ ਮਰਿਆਦਾ ਦੀ ਉਲੰਘਣਾ ਦੇ ਮਾਮਲੇ ਨੂੰ ਲੈ ਕੇ ਜੀ.ਕੇ. ਤੇ ਸਿਰਸਾ ਜਥੇਦਾਰ ਨੂੰ ਮਿਲੇ

ਅੰਮ੍ਰਿਤਸਰ 30 ਮਾਰਚ (ਜਸਬੀਰ ਸਿੰਘ): ਇਤਿਹਾਸਕ ਗੁਰੂਦੁਆਰਾ ਥੜਾ ਸਾਹਿਬ ਦੇ ਕਲਸ ਦੀ ਕਾਰ ਸੇਵਾ ਸਮੇਂ ਵਿਸ਼ੇਸ਼ ਤੌਰ 'ਤੇ ਦਿੱਲੀ ਤੋ ਹਵਾਈ ਜਹਾਜ ਰਾਹੀ ਪੁੱਜੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ, ਜਨਰਲ ਸਕੱਤਰ ਸ੍ਰ. ਮਨਜਿੰਦਰ ਸਿੰਘ ਸਿਰਸਾ ਤੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਜਥੇਦਾਰ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਕਰਕੇ ਫਤਹਿ ਦਿਵਸ ਦੇ ਦਿੱਲੀ ਵਿਖੇ ਕਰਵਾਏ ਗਏ ਸਮਾਗਮ ਸਮੇਂ ਇੱਕ ਨਾਮਧਾਰੀ ਸੰਪਰਦਾ ਦੇ ਮੁੱਖੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਮਨਜਿੰਦਰ ਸਿੰਘ ਸਿਰਸਾ ਵੱਲੋ ਸਤਿਗੁਰੂ ਕਹਿਣ ਦੇ ਉਠੇ ਵਿਵਾਦ ਦਾ ਮਾਮਲਾ ਹੱਲ ਕਰਨ ਲਈ ਅਪੀਲ ਕੀਤੀ ਜਦ ਕਿ ਜਥੇਦਾਰ ਨੇ ਉਹਨਾਂ ਨੂੰ ਮਰਿਆਦਾ ਪਾਠ ਪੜਾਉਦਿਆ ਕਿਹਾ ਕਿ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ।

ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਜੀ.ਕੇ ਤੇ ਮਨਜਿੰਦਰ ਸਿੰਘ ਸਿਰਸਾ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਕੋਲ ਕਰੀਬ ਦੋ ਘੰਟੇ ਰਹੇ ਤੇ ਉਹਨਾਂ ਨੇ ਲੰਗਰ ਵੀ ਉਹਨਾਂ ਦੇ ਕੋਲ ਹੀ ਛੱਕਿਆ। ਇਸ ਸਮੇਂ ਮਨਜਿੰਦਰ ਸਿੰਘ ਸਿਰਸਾ ਨੇ ਜਥੇਦਾਰ ਜੀ ਨੂੰ ਦੱਸਿਆ ਕਿ ਉਸਨੇ ਆਪਣੇ ਪੱਧਰ ਭੁੱਲ ਬਖਸ਼ਾਉਣ ਲਈ ਦਿੱਲੀ ਸਥਿਤ ਗੁਰੂਦੁਆਰਾ ਰਕਾਬ ਗੰਜ ਤੇ ਗੁਰੂਦੁਆਰਾ ਬੰਗਲਾ ਸਾਹਿਬ ਵਿਖੇ ਸੰਗਤਾਂ ਦੇ ਜੋੜੇ ਝਾੜਣ ਤੇ ਲੰਗਰ ਵਿੱਚ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ, ਪਰ ਜਥੇਦਾਰ ਜੀ ਨੇ ਕਿਹਾ ਕਿ ਸੇਵਾ ਕਰਨ ਚੰਗੀ ਗੱਲ ਹੈ ਪਰ ਇਹ ਸੇਵਾ ਉਹਨਾਂ ਦੀ ਗਲਤੀ ਮੁਆਫ ਨਹੀਂ ਕਰ ਸਕਦੀ, ਇਸ ਲਈ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਤਨਖਾਹ ਲਗਾਉਣੀ ਹੀ ਪਵੇਗੀ।

ਇਸ ਸਮੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਵੀ ਹਾਜਰ ਸਨ ਜਿਹਨਾਂ ਨੂੰ ਦਿੱਲੀ ਕਮੇਟੀ ਨੇ ਅੱਜ ਗੁਰੂਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਮੁੱਖ ਗੇਟ ਤੇ ਦਰਬਾਰ ਦੇ ਗੇਟਾਂ ਦੀ ਕਾਰ ਸੇਵਾ ਕਰਾਉਣ ਦੀ ਸੇਵਾ ਦਾ ਇੱਕ ਪੱਤਰ ਵੀ ਸੌਂਪਿਆ। ਬਾਬਾ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ ਕਾਰ ਸੇਵਾ ਦਾ ਆਰੰਭ 11 ਅਪ੍ਰੈਲ ਸੰਤ ਸਮਾਜ ਤੇ ਤਖਤ ਸਾਹਿਬਾਨ ਦੇ ਜਥੇਦਾਰਾਂ ਕੋਲੋ ਕਰਵਾਇਆ ਜਾਵੇਗਾ ਤੇ ਇਸ ਸਮੇਂ ਇੱਕ ਵੱਡਾ ਸਮਾਗਮ ਵੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਗੇਟ ਤੋ ਇਲਾਵਾ ਦਰਬਾਰ ਦੇ ਸਾਰੇ ਦਰਵਾਜਿਆ ਦੀ ਸੇਵਾ ਵੀ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਸਾਹਮਣੇ ਵਾਲੇ ਦਰਵਾਜੇ ਨੂੰ ਸੋਨੇ ਨਾਲ ਮੜਿਆ ਜਾਵੇਗਾ ਜਦ ਕਿ ਬਾਕੀ ਦਰਵਾਜਿਆ ਤੇ ਚਾਂਦੀ ਦੀ ਮੀਨਾਕਾਰੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਧੰਨਵਾਦੀ ਹਨ ਜਿਹਨਾਂ ਨੇ ਦਮਦਮੀ ਟਕਸਾਲ ਨੂੰ ਸੇਵਾ ਸੌਂਪੀ ਹੈ। ਉਹਨਾਂ ਦੱਸਿਆ ਕਿ ਉਹ ਇਸ ਤੋ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦੀ ਯਾਦਗਾਰ ਦੀ ਸੇਵਾ ਕਰਵਾ ਚੁੱਕੇ ਹਨ ਤੇ ਨੌਵੇ ਪਾਤਸ਼ਾਹ ਦੇ ਇਤਿਹਾਸਕ ਗੁਰੂਦੁਆਰੇ ਥੜਾ ਸਾਹਿਬ ਦੀ ਸੇਵਾ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਉਹ ਗੁਰੂਦੁਆਰਾ ਬੰਗਲਾ ਸਾਹਿਬ ਦੀ ਸੇਵਾ ਵੀ ਤਨਦੇਰੀ ਨਾਲ ਕਰਵਾਉਣਗੇ ਤੇ ਇਤਿਹਾਸਕ ਪੱਖਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਇਸ ਸਮੇਂ ਦਿੱਲੀ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top