Share on Facebook

Main News Page

ਬਾਦਲ ਅਤੇ ਅਡਵਾਨੀ ਨੂੰ ਪਦਮ ਵਿਭੂਸ਼ਨ ਦੇਣਾ, ਅੰਨ੍ਹਾ ਵੰਡੇ ਸੀਰਣੀ ਮੁੜ-ਮੁੜ ਆਪਣਿਆਂ ਨੂੰ ਵਾਲੀ ਗੱਲ
-: ਸ੍ਰ: ਕਸ਼ਮੀਰ ਸਿੰਘ ਅਟਵਾਲ

* ਬਾਦਲ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇਈ ਬਣਾ ਦਿੱਤਾ*

ਇਟਲੀ/ ਮਿਲਾਨ (ਬਲਵਿੰਦਰ ਸਿੰਘ ਢਿੱਲੋਂ) - ਜਿਹਨਾਂ ਭਾਰਤ ਦੇ ਲੀਡਰਾਂ ਨੇ ਦੇਸ਼ ਦਾ ਬੇੜਾ ਗਰਕ ਕੀਤਾ ਉਹਨਾਂ ਨੂੰ ਪਦਮ ਵਿਭੂਸ਼ਨ ਵਰਗੇ ਅਤਿ ਸਤਿਕਾਰ ਯੋਗ ਅਤੇ ਗੌਰਵਮਈ ਐਵਾਰਡ ਦੇਣੇ, ਜਿੱਥੇ ਬਹੁਤ ਹੀ ਹਾਸੋ ਹੀਣਾ ਲੱਗਦਾ ਹੈ ਉੱਥੇ ਹੀ ਇਹ ਕਹਾਵਤ ਵੀ ਸਿੱਧ ਹੁੰਦੀ ਹੈ ਕਿ ਅੰਨ੍ਹਾ ਵੰਡੇ ਸੀਰਣੀ ਮੁੜ-ਮੁੜ ਆਪਣਿਆਂ ਨੂੰ ਆਦਿ। ਇਸ ਗੱਲ ਦਾ ਪ੍ਰਗਟਾਵਾ ਸ੍ਰ: ਕਸ਼ਮੀਰ ਸਿੰਘ ਅਟਵਾਲ ਨੇ ਹਾਲ ਹੀ ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਦਿੱਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਭਾਜਪਾ ਆਗੂ ਐਲ.ਕੇ.ਅਡਵਾਨੀ ਨੂੰ ਪਦਮ ਵਿਭੂਸ਼ਨ ਐਵਾਰਡ ਉਪੱਰ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਇਸ ਪੱਤਰਕਾਰ ਨਾਲ ਕੀਤਾ।

ਅਟਵਾਲ ਨੇ ਕਿਹਾ ਕਿ ਇਹ ਵਕਾਰੀ ਐਵਾਰਡ ਬਾਦਲ ਨੂੰ ਪੰਜਾਬ ਰਾਜ ਵਿੱਚ ਸਾਂਤੀ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀ ਬਹਾਲੀ ਲਈ ਕੀਤੀਆਂ ਅਣਥੱਕ ਕੋਸ਼ਿਸਾਂ ਦੀ ਬਦੌਲਤ ਹੈ, ਜੋ ਕਿ ਚਿੱਟੇ ਦਿਨ ਕਾਲਾ ਤੇ ਕੋਰਾ ਝੂਠ ਹੈ। ਅੱਜ ਪੰਜਾਬ ਵਿੱਚ ਜੇਕਰ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀ ਮਹਾਂ ਦਲ-ਦਲ ਵਿੱਚ ਧੱਸਦੀ ਜਾ ਰਹੀ ਹੈ ਤਾਂ ਉਹ ਸਿਰਫ਼ ਬਾਦਲ ਸਰਕਾਰ ਦੀਆਂ ਲੋਕ ਉਜਾੜੂ ਨਿੱਤੀਆਂ ਕਾਰਨ ਹੈ। ਪੰਜਾਬ ਦਾ ਕਿਸਾਨ ਜਿਸ ਨੂੰ ਦੇਸ਼ ਦਾ ਅੰਨ ਦਾਤਾ ਵੀ ਕਿਹਾ ਜਾਂਦਾ ਹੈ ਜੇਕਰ ਖੁਦਕਸ਼ੀਆਂ ਕਰਦਾ ਹੈ ਤਾਂ ਉਹ ਪੰਜਾਬ ਸਰਕਾਰ ਦੀਆਂ ਲੁੰਬੜ ਚਾਲਾਂ ਤੋਂ ਤੰਗ ਆ ਕੇ ਕਰਦਾ ਹੈ। ਪੰਜਾਬ ਵਿੱਚ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਹਰ ਉਸ ਸਖ਼ਸ਼ ਨੂੰ ਇਨਸਾਫ਼ ਦੀ ਬਜਾਏ ਡਾਂਗਾਂ ਹੀ ਮਿਲੀਆਂ ਉਹ ਚਾਹੇ ਮਾਸਟਰ ਹਨ ਤੇ ਚਾਹੇ ਵਿੱਦਿਆਰਥੀ। ਭਾਜਪਾ ਆਗੂ ਅਡਵਾਨੀ ਨੇ ਕਿਹੜੀ ਪਲਾਸੀ ਦੀ ਲੜਾਈ ਜਿੱਤੀ ਹੈ ਜਿਸ ਲਈ ਉਸ ਨੂੰ ਇਹ ਐਵਾਰਡ ਦਿੱਤਾ ਗਿਆ।

ਭਾਰਤਵਾਸੀ ਜਾਣਦੇ ਹਨ ਕਿ ਅਡਵਾਨੀ ਤੇ ਉਸ ਦੇ ਹੋਰ ਸਾਥੀਆਂ ਨੇ ਦੇਸ਼ ਵਿੱਚ ਫਿਰਕੂ ਦੰਗੇ ਅਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਬਲਦੀ ਉਪੱਰ ਤੇਲ ਪਾਇਆ ਹੈ। ਇਹਨਾਂ ਜਨਤਾ ਦੇ ਮੁਜ਼ਰਮਾਂ ਨੂੰ ਭਾਰਤ ਦਾ ਗੌਰਵਮਈ ਐਵਾਰਡ ਦਿੱਤਾ ਜਾਣਾ ਜਿੱਥੇ ਭਾਰਤੀ ਲੋਕਾਂ ਨਾਲ ਧੋਖਾ ਹੈ ਉੱਥੇ ਹੀ ਸਰਕਾਰ ਦੀ ਨਿੱਤੀ "ਅੰਨਾ੍ਹ ਵੰਡੇ ਸੀਰਣੀ ਮੁੜ-ਮੁੜ ਆਪਣਿਆਂ ਨੂੰ" ਵੀ ਪ੍ਰਮਾਣਿਤ ਕਰਦਾ ਹੈ। ਅਟਵਾਲ ਨੇ ਕਿਹਾ ਕਿ ਭਾਰਤ ਵਾਸੀ ਜਾਣਦੇ ਹਨ, ਕਿਹੜਾ ਆਗੂ ਸੱਚਾ ਦੇਸ਼ ਭਗਤ ਹੈ ਅਤੇ ਕਿਹੜਾ ਲੁਟੇਰਾ ਇਸ ਲਈ ਬਾਦਲ ਅਤੇ ਅਡਵਾਨੀ ਵਰਗਿਆਂ ਨੂੰ ਜਲਦ ਹੀ ਜਨਤਾ ਉਹਨਾਂ ਦਾ ਅਸਲੀ ਚੇਹਰਾ ਦਿਖਾ ਦੇਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top