Share on Facebook

Main News Page

ਯੂ.ਕੇ. ਵਿੱਚ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਮਿਲਿਆ ਭਰਵਾਂ ਹੁੰਗਾਰਾ
-: ਅਦਾਰਾ ਸਿੰਘਨਾਦ ਰੇਡਿਓ

ਇਸ ਐਤਵਾਰ 05 ਅਪ੍ਰੈਲ 2015 ਨੂੰ ਸਿੱਖ ਮਿਸ਼ਨਰੀ ਗੁਰਦਵਾਰਾ ਸਾਊਥਹਾਲ ਵਿੱਚ ਮੂਲ ੨੦੦੩ ਵਾਲਾ ਨਾਨਕਸ਼ਾਹੀ ਕੈਲੰਡਰ ਰੀਲੀਜ਼ ਕਰਨ ਲਈ ਦਲ ਖਾਲਸਾ ਦੇ ਸਹਿਯੋਗ ਨਾਲ ਅਨੇਕਾਂ ਜਥੇਬੰਦੀਆਂ ਦਾ ਇੱਕਠ ਹੋਇਆ, ਜਿਸ ਵਿੱਚ ਮੁੱਖ ਰੂਪ ਵਿੱਚ ਮਨਮੋਹਨ ਸਿੰਘ (ਦਲ ਖਾਲਸਾ), ਟਾਈਗਰ ਜਥਾ ਯੂਕੇ, ਮਹਿੰਦਰ ਸਿੰਘ ਰਾਠੋਰ ਅਤੇ ਸੋਹਨ ਸਿੰਘ ਢੇਸੀ (ਮੀਰੀ ਪੀਰੀ ਗੁਰਦਵਾਰਾ), ਅਖੰਡ ਕੀਰਤਨੀ ਜਥਾ ਯੂਕੇ, ਸ਼ਿਰੋਮਣੀ ਅਕਾਲੀ ਦਲ ਮਾਨ, ਸਿੱਖ ਸਟੱਡੀ ਫੋਰਮ ਬਾਰਕਿੰਗ, ਅਨੂਪ ਸਿੰਘ (ਕੌਨਸਲ ਆਫ਼ ਖਾਲਿਸਤਾਨ), ਗ੍ਰੇਵ੍ਸੈਂਡ ਗੁਰਦਵਾਰਾ, ਗੁਰਦਵਾਰਾ ਸਿੱਖ ਸੰਗਤ ਹਾਰਲੀ ਗਰੋਵ, ਪ੍ਰਿਤਪਾਲ ਸਿੰਘ ਚਾਵਲਾ ਈਲਿੰਗ ਗੁਰਦਵਾਰਾ, ਮਲਕੀਤ ਸਿੰਘ (ਕੇਸਰੀ ਲਹਿਰ), ਅਮਰਜੀਤ ਸਿੰਘ ਖਾਲੜਾ, ਸੁਖਦੀਪ ਸਿੰਘ (ਸਾਬਕਾ ਸੈਕਟਰੀ ਗੁਰੂਦਵਾਰਾ ਸਿੰਘ ਸਭਾ ਸਾਉਥਾਲ), ਸਿਰਦਾਰ ਜਸਵੀਰ ਸਿੰਘ ਅਤੇ ਸਿਰਦਾਰ ਨਿਰੰਜਨ ਸਿੰਘ (ਰੇਡੀਓ ਸਿੰਘਨਾਦ), ਪਰਗਣ ਸਿੰਘ (ਸਿੱਖ ਸਪਿਰਟ ਆਰਗੀਨਾਈਜੇਸ਼ਨ) ਸਮੇਤ ਹੋਰ ਅਨੇਕਾਂ ਜਥੇਬੰਦੀਆਂ ਅਤੇ ਗੁਰਦਵਾਰਿਆਂ ਦਾ ਸਹਿਯੋਗ ਕਾਨਫ੍ਰੈਂਸ ਦੇ ਦੌਰਾਨ ਫੋਨ ਕਾਲ ਰਾਹੀ ਹਾਸਿਲ ਹੋਇਆ।

ਇਸ ਦੇ ਨਾਲ ਹੀ ਇਸ ਦਿਨ ਡਰਬੀ ਵਿੱਚ ਭੀ ਅਖੰਡ ਕੀਰਤਨੀ ਜਥੇ ਵੱਲੋਂ ੨੦੦੩ ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ।

ਯਾਦ ਰਹੇ ਕਿ ਕੁਝ ਬਾਦਲ ਦੇ ਝੋਲੀ ਚੁੱਕਾਂ ਵੱਲੋਂ ਮਿਡਲੈਂਡ (ਯੂ.ਕੇ.) ਵਿੱਚ ਪਿਛਲੇ ਹਫਤੇ ਬਿਕ੍ਰਮੀ ਕੈਲੰਡਰ ਰੀਲੀਜ਼ ਕੀਤਾ ਗਿਆ ਸੀ, ਜਿੰਨਾ ਦੀ ਇਸ ਪੰਥਿਕ ਇੱਕਠ ਦੌਰਾਨ ਤਕਰੀਬਨ ਹਰ ਜਥੇਬੰਦੀ ਦੇ ਬੁਲਾਰੇ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top