ਨਵੀਂ ਦਿੱਲੀ ਵਿਖੇ ਸ. ਤੇਜਪਾਲ ਸਿੰਘ ਵਲੋਂ ਗੁਰਮਤਿ ਸਮਾਗਮ ਕਰਵਾਇਆ
ਗਿਆ, ਜਿਸ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਤੇ ਭਾਈ ਪਰਮਜੀਤ ਸਿੰਘ ਉੱਤਰਾਖੰਡ ਵਾਲਿਆਂ ਨੇ
ਗੁਰਮਤਿ ਵੀਚਾਰਾਂ ਕੀਤੀਆਂ।
ਮੋਤੀ ਨਗਰ, ਨਵੀਂ ਦਿਲੀ ਵਿਚ ਪ੍ਰੋ. ਦਰਸ਼ਨ ਸਿੰਘ ਜੀ ਨੇ ਸ. ਪਰਮਜੀਤ
ਸਿੰਘ ਸਰਨਾ ਦੀ ਇਸ ਦਲੀਲ ਨੂੰ ਮੁੱਢੋਂ ਹੀ ਰੱਦ ਕਰ ਦਿਤਾ ਕਿ ਉਹ ਕਦੀ ਵੀ "ਸਕਤਰੇਤ" ਨਾਮ ਦੀ
ਨਾਜਾਇਜ ਕਾਲ ਕੋਠਰੀ ਵਿਚ ਹਾਜਿਰ ਹੋਣਗੇ। ਅਕਾਲ ਤਖਤ ਦਾ ਦਰਜਾ ਕਿਸੇ ਬੰਦ ਕਮਰੇ ਨੂੰ ਨਹੀਂ
ਦਿੱਤਾ ਜਾ ਸਕਦਾ। ਮੈਂ 5 ਦਿਸੰਬਰ 2009 ਨੂੰ ਜਥੇਦਾਰਾਂ ਦੇ ਬੁਲਾਵੇ 'ਤੇ ਅਕਾਲ ਤਖਤ ਸਾਹਿਬ
ਤੇ ਸੰਗਤ ਅਤੇ ਗੁਰੂ ਗੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੇਸ਼ ਰੋਇਆ ਸੀ, ਲੇਕਿਨ ਜਥੇਦਾਰਾਂ ਨੇ
ਗੁਰੂ ਗੰਥ ਸਾਰਿਬ ਜੀ ਦੀ ਹਜ਼ੂਰੀ ਵਿੱਚ ਕੌਮ ਨਾਲ ਝੂਠ ਬੋਲਿਆ, ਕਿ ਮੈਂ ਉਥੇ ਆਇਆ ਹੀ ਨਹੀਂ,
ਜਦ ਕਿ ਤੁਸੀਂ ਸਾਰੇ ਉਥੇ ਮੇਰੇ ਨਾਲ ਸੀ।
ਇਸ ਸਮਾਗਮ ਵਿੱਚ ਭਾਈ ਬਲਜੀਤ ਸਿੰਘ ਦਿੱਲੀ, ਦਿੱਲੀ ਕਮੇਟੀ ਦੇ ਸਾਬਕਾ
ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੁਖੀ ਸ. ਤਰਸੇਮ ਸਿੰਘ,
ਸਾਬਕਾ ਕ੍ਰਿਕੇਟਰ ਬਿਸ਼ਨ ਸਿੰਘ ਬੇਦੀ, ਸ. ਜਗਤਾਰ ਸਿੰਘ ਅਜੀਤ, ਸ. ਅਮਨਦੀਪ ਸਿੰਘ ਸਪੋਕਸਮੈਨ
ਤੋਂ, ਕੈਪਟਨ ਯਸ਼ਪਾਲ ਸਿੰਘ, ਸ. ਦਵਿੰਦਰ ਸਿੰਘ ਹੈਪੀ, ਸ. ਸਵਰਨ ਸਿੰਘ, ਸ. ਇੱਛਪਾਲ ਸਿੰਘ, ਸ.
ਅਰਜਿੰਦਰ ਸਿੰਘ, ਸ. ਤਰੁਨਪ੍ਰੀਤ ਸਿੰਘ, ਸ. ਇੰਦਰਪਾਲ ਸਿੰਘ, ਸ. ਰਾਜੂ ਸਿੰਘ, ਸ. ਦਲਜੀਤ
ਸਿੰਘ ਨੌਇਡਾ ਅਤੇ ਹੋਰ ਪਤਵੰਤੇ ਸੱਜਣ, ਮਿਸ਼ਨਰੀ ਵੀਰ ਸ਼ਾਮਿਲ ਹੋਏ।