Share on Facebook

Main News Page

ਦੋ ਪੈਰਾਂ ਚੋਂ ਕਛਹਿਰਾ ਲਹਿਣ ਦਾ ਭਰਮ !!!
-: ਅਵਤਾਰ ਸਿੰਘ ਮਿਸ਼ਨਰੀ  ੫੧੦ ੪੩੨ ੫੮੨੭

ਉਹ ਅੰਮ੍ਰਿਤ ਕਾਹਦਾ, ਜਿਹੜਾ ਕਛਹਿਰਾ ਦੋ ਪੈਰਾਂ ਵਿੱਚ ਲੌਹਣ-ਪੌਣ ਨਾਲ ਟੁੱਟ ਜਾਵੇ। ਗੁਰਸਿੱਖੋ! ਗੁਰੂ ਸਹਿਬਾਨ ਨੇ ਸਾਨੂੰ ਬ੍ਰਾਹਮਣੀ ਕਰਮਕਾਂਡੀ ਬੰਧਨਾਂ ਤੋਂ ਮੁਕਤ ਕੀਤਾ ਸੀ, ਜਿਨ੍ਹਾਂ ਵਿੱਚ ਅਜੋਕੇ ਸੰਪ੍ਰਦਾਈ ਡੇਰੇਦਾਰ ਪਾਈ ਜਾ ਰਹੇ ਹਨ। ਦੇਖੋ! ਖਾਲਸਾ ਫੌਜੀ ਹੈ, ਤੇ ਪੰਜ ਕਕਾਰ ਖਾਲਸੇ ਦੀ ਵਰਦੀ ਹਨ।

ਹੁਣ ਸਵਾਲ ਉਠਦੇ ਹਨ ਕਿ ਕੀ ਫੌਜੀ ਇਸ਼ਨਾਨ ਵਰਦੀ ਸਮੇਤ ਕਰਦਾ ਹੈ? ਕੀ ਵਰਦੀ ਲਾਹ ਕੇ ਇਸ਼ਨਾਨ ਕਰਨ ਨਾਲ ਫੌਜੀ, ਫੌਜ ਚੋਂ ਬੇਦਖਲ ਹੋ ਜਾਂਦਾ ਹੈ? ਕੀ ਫੌਜੀ ੨੪ ਘੰਟੇ ਵਰਦੀ ਪਹਿਨ ਕੇ ਰੱਖਦਾ ਹੈ? ਜੇ ਨਹੀਂ ਤਾਂ ਖਾਲਸਾ ਫੌਜੀ ਹੀ ਕਿਉਂ ਕਰਮਕਾਂਡੀ ਹੁੰਦਾ ਜਾ ਰਿਹਾ ਹੈ?

ਇਹ ਫਜੂਲ ਦੇ ਬੰਧਨਾਂ ਕਰਕੇ ਨਵੀਂ ਪੀੜੀ ਜਾਂ ਹੋਰ ਕੌਮਾਂ ਦੇ ਲੋਕ ਸਿੱਖ ਬਣਨ ਤੋਂ ਝਿਜਕਦੇ ਹਨ। ਜਿਵੇਂ ਬਾਮਣ ਜਨੇਊ ਕਦੇ ਕੰਨ ਨਾਲ ਵਲੇਟ ਦਾ ਹੈ ਕਦੇ ਡੌਲੇ ਨਾਲ ਬੰਨ੍ਹ ਲੈਂਦਾ ਹੈ ਇਵੇਂ ਹੀ ਅਜੋਕਾ ਕਰਮਕਾਂਡੀ ਸਿੱਖ ਕਰ ਰਿਹਾ ਹੈ ਕਿ ਕਦੇ ਕਿਰਪਾਨ ਸਿਰ ਤੇ ਲਪੇਟਦਾ ਤੇ ਕਦੇ ਲੱਕ ਨਾਲ ਬੰਨ੍ਹਦਾ ਹੈ।

ਖਾਲਸਾ ਤਾਂ ਭਰਮ ਭੇਖ ਤੋਂ ਨਿਆਰਾ ਹੁੰਦਾ ਹੈ- ਭਰਮ ਭੇਖ ਤੇ ਰਹੈ ਨਿਆਰਾ॥ ਸਿੱਖ ਨੇ ਦੇਖਣਾ ਹੈ ਕਿ ਕਰਾਰਾਂ ਦੀ ਮਹਾਂਨਤਾ ਕੀ ਹੈ? ਉਹ ਹੀ ਅਹਿਮ ਹੈ। ਉਨ੍ਹਾਂ ਤੋਂ ਸਾਨੂੰ ਸਿਖਿਆ ਕੀ ਮਿਲਦੀ ਹੈ? ਸਿਖਿਆ ਫਾਲੋ ਕਰਨੀ ਹੈ ਜਾਂ ਲਕੀਰ ਦੇ ਫਕੀਰ ਬਣਕੇ ਕਰਮਕਾਂਡੀ ਵਹਿਮਾਂ ਵਿੱਚ ਉਲਝੇ ਰਹਿਣਾ ਹੈ। ਕਛਹਿਰਾ ਉੱਚੇ-ਸੁੱਚੇ ਕਿਰਦਾਰ, ਜਤ-ਸਤ ਅਤੇ ਪਰਦੇ ਦਾ ਪ੍ਰਤੀਕ ਹੈ ਨਾਂ ਕਿ ਭਰਮੀ ਕਰਮਕਾਂਡਾਂ ਦਾ।

ਗੁਰਸਿੱਖ ਨੇ ਆਪਣੀ ਪਤਨੀ ਤੋਂ ਇਲਾਵਾ ਬਾਕੀ ਵੱਡੀਆਂ ਨੂੰ ਮਾਵਾਂ, ਬਰਾਬਰ ਦੀਆਂ ਨੂੰ ਭੈਣਾਂ ਅਤੇ ਛੋਟੀਆਂ ਨੂੰ ਧੀਆਂ ਸਮਝਣਾ- ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾ ਜਾਣੈ॥ ਕਛਹਿਰਾ ਇਸ ਸਿਖਿਆ ਦਾ ਪ੍ਰਤੀਕ ਹੈ, ਨਾ ਕਿ ਕਿਸੇ ਹੋਰ ਕਰਮਕਾਂਡ ਦਾ? ਭਲਿਓ ਐਵੈਂ ਫਜੂਲ ਦੇ ਭਰਮਾਂ ਵਿੱਚ ਮਨੁੱਖਾ ਜਨਮ ਦਾ ਬੇਕੀਮਤਾ ਸਮਾਂ ਬਰਬਾਦ ਨਾਂ ਕਰੋ. ਗੁਰੂ ਦੀ ਸਿਖਿਆ ਗੁਰਬਾਣੀ ਦੇ ਸਿਧਾਤਾਂ ਤੇ ਅਮਲ ਕਰਦੇ ਸੁਹੇਲਾ ਤੇ ਸੁਚੱਜਾ ਜੀਵਨ ਜੀਓ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top