ਆਪਣੇ
ਘਰ ਅਸੀਂ ਚੌਪਈ ਤੇ ਜਾਪ ਨਾਂ ਪੜ੍ਹੀਏ, ਤੇ ਬਾਹਰ ਆ ਕੇ ਉਹ ਕੱਚੀਆਂ ਰਚਨਾਵਾਂ ਸਿੱਖਾਂ ਨੂੰ
ਪੜ੍ਹਨ ਲਈ ਕਹੀਏ, ਕੀ ਇਹ "ਡਬਲ ਸਟੈਂਡਰਡ" ਨਹੀਂ ? ਅਸਾਂ ਕੋਈ ਇਲੈਕਸ਼ਨ ਤਾਂ ਜਿਤਣਾ ਨਹੀਂ, ਜੋ
ਜੁਮਲਿਆਂ ਵਾਲੀਆਂ, ਗੋਲ ਮੋਲ ਝੂਠੀਆਂ ਗੱਲਾਂ ਨਾਲ ਲੋਕਾਂ ਦਾ ਦਿਲ ਬਹਿਲਾਂਦੇ ਰਹੀਏ।
ਹੁਣ ਤਾਂ ਇਹ ਰਚਨਾਵਾਂ ਸੰਵੇਦਨਸ਼ੀਲ ਮੁੱਦਾ
ਰਿਹਾ ਹੀ ਨਹੀਂ। ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ਼ ਕਰਣ ਵਾਲਾ ਹਰ ਸਿੱਖ ਜਾਣਦਾ ਹੈ
ਕਿ "ਗੁਰਬਾਣੀ" ਦਾ ਦਰਜਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਨੂੰ ਹੀ
ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀ ਹਰ ਬਾਣੀ ਕੱਚੀ ਹੈ। ਕੱਚੀਆਂ ਬਾਣੀਆਂ
ਨੂੰ ਅਸੀਂ ਆਪਣੇ ਜੀਵਨ ਦਾ ਹਿੱਸਾ ਕਿਸ ਤਰ੍ਹਾਂ ਬਣਾਂ ਲਈਏ ?
ਉਦਾਹਰਣ ਦੇ ਤੌਰ 'ਤੇ ਬਾਬਾ ਕਬੀਰ ਜੀ ਦੀ ਉਸ
ਬਾਣੀ ਨੂੰ ਹੀ "ਗੁਰਬਾਣੀ" ਦਾ ਦਰਜਾ ਦੇ ਕੇ, ਉਸ ਨੂੰ "ਗੁਰੂ ਦੀ ਬਾਣੀ ਦੇ ਤੁੱਲ" ਜਾਣ ਕੇ ਹੀ
ਅਸੀਂ ਮੱਥਾ ਸਿਰਫ ਇਸ ਲਈ ਟੇਕਦੇ ਹਾਂ, ਕਿ ਉਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ,
ਅਤੇ ਗੁਰੂ ਸਾਹਿਬ ਜੀ ਨੇ ਆਪ ਉਸ ਵਿਚ ਅੰਕਿਤ ਕੀਤੀ ਹੈ। ਬਾਬਾ ਕਬੀਰ ਸਾਹਿਬ ਜੀ ਦੀਆਂ ਹੋਰ
ਬਹੁਤ ਸਾਰੀਆਂ ਐਸੀਆਂ ਬਾਣੀਆਂ ਹੋਰ ਵੀ ਹਨ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਹਨ।
ਕੀ ਅਸੀਂ ਉਨ੍ਹਾਂ ਬਾਣੀਆਂ ਨੂੰ ਵੀ ਮੱਥਾ ਟੇਕਦੇ ਹਾਂ ?
ਨਹੀਂ ਨਾਂ ?
ਜੇ ਅਖੌਤੀ ਦਸਮ ਗ੍ਰੰਥ ਦੀ ਕੋਈ ਬਾਣੀ "ਗੁਰਬਾਣੀ"
ਤੁੱਲ ਹੁੰਦੀ ਤਾਂ, ਦਸਮੇਸ਼ ਪਿਤਾ ਉਸ ਨੂੰ ਆਪ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਜਾਂਦੇ।
ਕਈ ਦਹਾਕਿਆਂ ਤੋਂ ਅਸੀਂ ਇਨ੍ਹਾਂ ਬਾਣੀਆਂ
ਨੂੰ ਆਪ ਹੀ "ਸੰਵੇਦਨਸ਼ੀਲ" ਬਣਾਇਆ ਹੋਇਆ ਹੈ, ਹੁਣ ਹੋਰ ਕਿੰਨੀਆਂ ਸਦੀਆਂ ਇਨ੍ਹਾਂ ਨੂੰ "ਸੰਵੇਦਨਸ਼ੀਲਤਾ"
ਦੇ ਬਹਾਨੇ, ਰੁਮਾਲੇ ਪਾ ਪਾ ਕੇ ਸਿੱਖਾਂ ਕੋਲੋਂ ਮੱਥੇ ਟਿਕਵਾਂਦੇ ਰਹੋਗੇ ?
ਹੈ ਜਵਾਬ?