Share on Facebook

Main News Page

ਭਾਈ ਪਰਮਜੀਤ ਸਿੰਘ ਉੱਤਰਾਖੰਡ ਨੇ ਜੰਮੂ ਵਿਖੇ ਗੁਰਮਤਿ ਵੀਚਾਰਾਂ ਕੀਤੀਆਂ ਅਤੇ (ਸਿਗਲੀਗਰ) ਸਿੱਖ ਪਰਿਵਾਰਾਂ ਨਾਲ ਸਾਂਝ ਪਾਈ

ਗੁਰਮਤਿ ਪ੍ਰਚਾਰ ਸੁਸਾਇਟੀ ਵਲੋਂ ਚਲਾਈ ਗਈ ਸਿੱਖ ਪਰਿਵਾਰ ਸੰਭਾਲ ਲਹਿਰ ਦੇ ਤਹਿਤ ਜੰਮੂ ਵਿੱਚ ਰਿਹ ਰਹੇ 200 (ਸਿਗਲੀਗਰ) ਸਿੱਖ ਪਰਿਵਾਰਾਂ ਨਾਲ ਹੋਈ ਸਾਂਝ। ਸੰਪੂਰਨ ਸਿੱਖੀ ਸਰੂਪ ਅਤੇ ਬਹੁਤੇ ਅਮ੍ਰਿੰਤਧਾਰੀ, ਇਨਾਂ ਪਰਿਵਾਰਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਭਾਵੇਂ ਕਿ ਜੰਮੂ ਵਿੱਚ ਰਿਹ ਰਹੇ ਇਨਾਂ ਪਰਿਵਾਰਾਂ ਕੋਲ ਆਪਣਾ ਗੁਰਦੁਆਰਾ ਵੀ ਹੈ, ਪਰ ਗੁਰਦੁਆਰਾ ਦੇ ਪ੍ਰਬੰਧਕਾਂ ਦੇ ਕਹਿਣ ਅਨੁਸਾਰ ਇਨਾਂ ਨੂੰ 100 ਸਾਲਾਂ ਵਿੱਚ ਕੋਈ ਅਜਿਹਾ ਪ੍ਰੋਗਰਾਮ ਨਹੀਂ ਦਿੱਤਾ ਗਿਆ, ਜੋ ਸਿੱਖ ਪਰਿਵਾਰ ਸੰਭਾਲ ਲਹਿਰ ਵਲੋਂ ਮਿਲਿਆ ਹੈ।

ਜੰਮੂ ਦੇ ਸੁਚੇਤ ਵੀਰਾਂ ਵਿਚੋਂ ਵੀਰ ਰਣਜੀਤ ਸਿੰਘ ਅਤੇ ਸਰਦਾਰ ਮੱਖਣ ਸਿੰਘ ਜੀ ਅਤੇ ਮਿਸ਼ਨਰੀ ਵੀਰਾਂ ਨੂੰ ਲੈ ਕੇ, ਇਨਾਂ ਪਰਿਵਾਰਾਂ ਦੇ ਭਵਿਖਕ ਪ੍ਰੋਗਰਾਮ ਉਲੀਕੇ ਗਏ ਹਨ। ਇਥੋਂ ਦੇ ਨੋਜਵਾਨਾਂ ਦੀ ਇੱਕ ਸਿੱਖ ਨੌਜਵਾਨ ਸਭਾ ਬਣਾ ਦਿੱਤੀ ਗਈ ਹੈ, ਜੋ ਗੁਰਮਤਿ ਪ੍ਰਚਾਰ ਸੁਸਾਇਟੀ ਨਾਲ ਰੱਲ ਕੇ ਕੰਮ ਕਰੇਗੀ।


ਗੁਰਮਤਿ ਪ੍ਰਚਾਰ ਸੁਸਾਇਟੀ ਵਲੋਂ ਉੱਤਰਾਖੰਡ ਦੇ ਕਿਛਾ ਇਲਾਕੇ ਦੇ ਗੁਰਦੁਆਰਾ ਸਾਹਿਬ ਵਿੱਚ ਸਲਾਈਡ ਸ਼ੋ ਦਿਖਾਇਆ ਗਿਆ ਅਤੇ ਨੌਜਵਾਨਾਂ ਨਾਲ ਸਵਾਲ -ਜਵਾਬ ਸਾਂਝੇ ਹੋਏ।

ਭਾਈ ਪਰਮਜੀਤ ਸਿੰਘ ਉੱਤਰਾਖੰਡ : 096901 37080, 099151 00948, 098765 95649


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top