Share on Facebook

Main News Page

ਸ੍ਰ: ਇੰਦਰਜੀਤ ਸਿੰਘ ਜੀ ਕਾਨਪੁਰ ਦੇ ਸਵਾਲਾਂ ਦੇ ਜੁਆਬ ਵਿੱਚ, ਦਾਸ ਦੇ ਕੁੱਝ ਪ੍ਰਸ਼ਨ
-: ਭਾਈ ਤਰਸੇਮ ਸਿੰਘ, ਸਾਬਕਾ ਚੇਅਰਮੈਨ, ਧਰਮ ਪ੍ਰਚਾਰ ਕਮੇਟੀ ਦਿੱਲੀ

ਸ੍ਰ. ਇੰਦਰਜੀਤ ਸਿੰਘ ਜੀ, ਪਿਛਲੇ ਦਿਨੀ ਸਿੰਘ ਸਾਹਿਬ ਪ੍ਰੋ: ਦਰਸ਼ਨ ਸਿੰਘ ਜੀ ਨੇ ਸ੍ਰ ਤੇਜਪਾਲ ਸਿੰਘ ਜੀ ਮੋਤੀ ਨਗਰ ਦੇ ਗ੍ਰਹਿ ਵਿਖੇ ਕੀਤੇ ਸ਼ਬਦ ਕੀਰਤਨ ਦੀ ਵਿਆਖਿਆ ਦਰਮਿਆਨ ਕਿਹਾ ਸੀ ਕਿ ਸੰਗਤ ਵਿਚ ਬੈਠਾ ਕੋਈ ਵੀ ਸੱਜਣ ਬੇਸ਼ੱਕ ਇਥੇ ਸਟੇਜ ‘ਤੇ ਆ ਕੇ ਉਨ੍ਹਾਂ ਵੱਲੋਂ ਉਠਾਏ ਗਏ ਨੁਕਤਿਆਂ ਬਾਰੇ ਆਪਣੀ ਕੋਈ ਗੱਲ ਕਰਨੀ ਚਾਹੁੰਦਾ ਹੋਵੇ ਤਾਂ ਉਹ ਜੀਅ ਸਦਕੇ ਕਰ ਸਕਦਾ ਹੈ।

ਸੋ, ਇਸ ਕਰਕੇ ਦਾਸ ਨੇ ਕੀਰਤਨ ਦੀ ਸਮਾਪਤੀ ਪਿਛੋਂ ਕੌਮੀ ਭਲਾਈ ਨੂੰ ਮੁੱਖ ਰੱਖਕੇ ਆਪਣੇ ਕੁਝ ਜਰੂਰੀ ਸੁਝਾਅ ਸਿੰਘ ਸਾਹਿਬ ਜੀ ਨੂੰ ਸੀਮਤ ਜਿਹੇ ਸਮੇਂ ‘ਚ ਸਟੇਜ ਤੋਂ ਦਿੱਤੇ ਸਨ। ਉਨ੍ਹਾਂ ਸੁਝਾਵਾਂ ਉਤੇ ਗੌਰ ਕਰਨਾ ਜਾ ਨਾ ਕਰਨਾ ਇਹ ਸਿੰਘ ਸਾਹਿਬ ਦੀ ਇੱਛਾ ਉਤੇ ਨਿਰਭਰ ਕਰਦਾ ਹੈ।

ਸ੍ਰ: ਇੰਦਰਜੀਤ ਸਿੰਘ ਜੀ ਕੀ ਤੁਸੀਂ ਸਮਝਦੇ ਹੋ ਕਿ ਸਿੰਘ ਸਾਹਿਬ ਪ੍ਰੋ: ਦਰਸ਼ਨ ਸਿੰਘ ਦੀ ਉੱਚੀ ਸਖਸ਼ੀਅਤ ਦੇ ਸਨਮਾਨ ‘ਚ ਵਾਧਾ ਕਰਨ ਦੀ ਭਾਵਨਾ ਨਾਲ ਅਤੇ ਸਮੁੱਚੇ ਰੂਪ ‘ਚ ਸਿੱਖ ਕੌਮ ਦੇ ਭਲੇ ਨੂੰ ਮੁੱਖ ਰੱਖਕੇ ਦਾਸ ਵਰਗਾ ਕੋਈ ਜੁੰਮੇਵਾਰ ਵਿਆਕਤੀ ਉਨ੍ਹਾਂ ਨੂੰ ਕੋਈ ਸੁਝਾਅ ਵੀ ਨਹੀਂ ਦੇ ਸਕਦਾ?

ਕੌਮ ਦਾ ਭਲਾ ਚਾਹੁੰਣ ਵਾਲੇ ਹਰ ਵਿਅਕਤੀ ਦਾ ਇਹ ਹੱਕ ਹੀ ਨਹੀਂ ਸਗੋਂ ਫਰਜ਼ ਵੀ ਬਣ ਜਾਂਦਾ ਹੈ ਕਿ ਅਗਰ ਸਟੇਜ ਤੋਂ ਕਿਸੇ ਮਸਲੇ ਬਾਰੇ ਵੀਚਾਰ ਮੰਗੇ ਜਾਣ ਤਾਂ ਜੇ ਸੰਗਤ ਵਿਚੋਂ ਕੋਈ ਸੱਜਣ ਆਪਣੇ ਵੀਚਾਰ ਦੇਣੇ ਚਾਹੁੰਦਾ ਹੋਵੇ ਤਾਂ ਉਹ ਜਰੂਰ ਦੇਵੇ। ਇਹ ਤਾਂ ਸੁਝਾਅ ਮੰਗਣ ਵਾਲੇ ਦੀ ਆਪਣੀ ਮਰਜੀ ਹੁੰਦੀ ਹੈ ਕਿ ਉਸ ਨੇ ਆਏ ਸੁਝਾਵਾਂ ਨੂੰ ਮੰਨਣਾਂ ਹੈ ਜਾਂ ਨਹੀਂ। ਸ੍ਰੋ ਸ੍ਰ: ਇੰਦਰਜੀਤ ਸਿੰਘ ਜੀ ਇਸ ਵਿਚ ਤੁਹਾਡੇ ਵੱਲੋਂ ਕੋਈ ਇਤਰਾਜ ਕਰਨ ਦਾ ਤਾਂ ਕੋਈ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ।ਪਰ ਦਾਸ ਫਿਰ ਵੀ ਤੁਹਾਡਾ ਧਨਵਾਦ ਕਰਦਾ ਹੈ ਕਿ ਤੁਸੀਂ ਖੇਚਲ ਕੀਤੀ ਹੈ।

ਸ੍ਰ: ਇੰਦਰਜੀਤ ਸਿੰਘ ਜੀ ਆਪ ਜੀ ਨੇ ਲਿਖਿਆ ਹੈ ਕਿ “ਅਸਾਂ ਕੋਈ ਇਲੈਕਸ਼ਨ ਤਾਂ ਜਿਤਣਾਂ ਨਹੀਂ” ਮੈਨੂੰ ਇਥੇ ਸ਼ਬਦ “ਅਸਾਂ” ਦੀ ਸਮਝ ਨਹੀਂ ਆਈ, ਕਿ ਇਹ ਤੁਸੀਂ ਆਪਣੇ ਬਾਰੇ ਕਹਿ ਰਹੇ ਹੋ ਜਾਂ ਸਮੁੱਚੇ ਰੂਪ ‘ਚ ਕਿਸੇ ਜਮਾਤ ਦੇ ਇਜੰਡੇ ਬਾਰੇ ਜਿਕਰ ਕਰ ਰਹੇ ਹੋ? ਇਹ ਹੋ ਸਕਦਾ ਹੈ ਕਿ ਇਹ ਜਾਣਕਾਰੀ ਦੇਣ ਲਈ ਆਪ ਜੀ ਨੂੰ ਅਧਿਕਾਰਤ ਕੀਤਾ ਗਿਆ ਹੋਵੇ। ਪਰ ਦਾਸ ਨੂੰ ਇਸ ਸਬੰਧ ਵਿਚ ਘੱਟੋ ਘੱਟ ਕੋਈ ਜਾਣਕਾਰੀ ਨਹੀਂ ਹੈ। ਫਿਰ ਦਾਸ ਨੇ ਤਾਂ ਇਹ ਜਾਣਕਾਰੀ ਮੰਗੀ ਹੀ ਨਹੀਂ ਹੈ, ਜੋ ਆਪ ਜੀ ਦੇ ਰਹੇ ਹੋ।

ਜਿਥੋਂ ਤੱਕ ਸਾਡੇ ਵੱਲੋਂ ਇਲੈਕਸ਼ਨ ਲੜਨ ਜਾਂ ਨਾ ਲੜਨ ਦਾ ਸਵਾਲ ਹੈ, ਉਸ ਬਾਰੇ ਦਾਸ ਕੇਵਲ ਇਹੀ ਜਾਨਣਾਂ ਚਾਹੁੰਦਾ ਹੈ ਕਿ ਕੀ ਤੁਸੀਂ ਸਮਝਦੇ ਹੋ ਕਿ ਦਾਸ ਤੇ ਦਾਸ ਦੇ ਸਾਥੀਆਂ, ਭਾਵ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰ ਵਜੋਂ ਨਾ ਚੋਣ ਲੜਨੀ ਚਾਹੀਦੀ ਹੈ ਤੇ ਨਾ ਹੀ ਆਪਣੀ ਕਮੇਟੀ ਬਣਾਉਣੀ ਚਾਹੀਦੀ ਹੈ? ਅਤੇ ਅਕਾਲੀ ਦਲ ਬਾਦਲ ਦੇ ਹੱਥਾਂ ਵਿਚ ਦਿਲੀ ਦੇ ਸਾਰੇ ਇਤਿਹਾਸਕ ਗੁਰਦੁਆਰਿਆਂ ਦੀਆਂ ਸਟੇਜਾਂ ਉਤੇ ਕਾਬਜ਼ ਹੋਏ ਰਹਿਣ ਦੇਣਾਂ ਚਾਹੀਦਾ ਹੈ? ਜੇਕਰ ਤੁਹਾਡਾ ਭਾਵ ਇਹੀ ਹੈ ਤਾਂ ਖਿਮਾਂ ਕਰਨਾ ਦਾਸ ਤੁਹਾਡੇ ਨਾਲ ਇਸ ਨੁਕਤੇ ‘ਤੇ ਬਿਲਕੁਲ ਸਾਹਿਮਤ ਨਹੀਂ ਹੈ।

ਸ੍ਰ: ਇੰਦਰਜੀਤ ਸਿੰਘ ਜੀ ਆਪ ਜੀ ਨੇ ਜੋ ਦਾਸ ਨੂੰ ਕਈ ਪ੍ਰਸ਼ਨ ਕੀਤੇ ਹਨ। ਉਨ੍ਹਾਂ ਦਰਮਿਆਨ ਬਹੁਤ ਸਾਰਾ ਖਿਲਾਅ ਹੈ। ਜਿਨ੍ਹਾਂ ਦੇ ਜੁਆਬ ਦੇਣੇ ਨਾ ਯੋਗ ਹਨ ਨਾ ਤੁਹਾਨੂੰ ਲੋੜ ਹੈ ਕਿਉਂਕਿ ਤੁਸੀਂ ਸਭ ਕੁਝ ਪਹਿਲਾਂ ਹੀ ਜਾਣਦੇ ਹੋ। ਪਰ ਫਿਰ ਵੀ ਜੇਕਰ ਆਪ ਜੀ ਹੁਕਮ ਕਰੋਗੇ ਤਾਂ ਜਰੂਰ ਸੇਵਾ ਨਿਭਾਵਾਂਗਾ।

ਜੇਕਰ ਚਾਹੋਗੇ ਤਾਂ ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top