Share on Facebook

Main News Page

ਬਲਦੇਵ ਸਿੰਘ ਸਿਰਸਾ ਨੇ ਰਾਧਾ ਸੁਆਮੀਆਂ ਖਿਲਾਫ ਖੋਲਿਆ ਮੋਰਚਾ, ਸਾਧ ਲਾਣੇ ਨੂੰ ਚਿੱਟੀ ਸਿਉਂਕ ਦੱਸਿਆ

ਅੰਮ੍ਰਿਤਸਰ 10 ਅਪ੍ਰੈਲ (ਜਸਬੀਰ ਸਿੰਘ ਪੱਟੀ): ਲੋਕ ਭਲਾਈ ਇਨਸਾਫ ਵੇਲਫੇਅਰ ਸੁਸਾਇਟੀ ਦੇ ਪ੍ਰਧਾਨ ਸ. ਬਲਦੇਵ ਸਿੰਘ ਸਿਰਸਾ ਨੇ ਜਿਲੇ ਦੇ ਡਿਪਟੀ ਕਮਿਸ਼ਨਰ ਦੇ ਨਾਮ ਇੱਕ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਵੱਖ ਵੱਖ ਪਿੰਡਾਂ ਦੀਆ ਜ਼ਮੀਨਾਂ ਤੇ ਧੱਕੇ ਤੇ ਗੈਰ ਕਨੂੰਨੀ ਤਰੀਕੇ ਨਾਲ ਰਾਧਾ ਸੁਆਮੀ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਵੱਲੋ ਕੀਤੇ ਗਏ ਕਬਜ਼ਿਆਂ ਨੂੰ ਤੁਰੰਤ ਖਤਮ ਕਰਵਾ ਕੇ ਜ਼ਮੀਨ ਅਸਲ ਮਾਲਕਾਂ ਦੇ ਹਵਾਲੇ ਕੀਤੀ ਜਾਵੇ।

ਅੱਜ ਆਪਣੇ ਸਾਥੀਆਂ ਤੇ ਵੱਖ ਵੱਖ ਪਿੰਡਾਂ ਦੇ ਪੀੜਤ ਲੋਕਾਂ ਨਾਲ ਸ੍ਰ. ਬਲਦੇਵ ਸਿੰਘ ਸਿਰਸਾ ਨੇ ਜਿਲੇ ਦੇ ਡਿਪਟੀ ਕਮਿਸ਼ਨਰ ਦੇ ਨਾਮ ਏ.ਡੀ.ਸੀ ਭੁਪਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ। ਡੇਰਾ ਰਾਧਾ ਸੁਆਮੀ ਦੇ ਮੁੱਖੀ ਨੂੰ ਆੜੇ ਹੱਥੀ ਲੈਦਿਆ ਸ੍ਰ. ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਹਨਾਂ ਨੇ ਮਖੌਟਾ ਤਾਂ ਧਰਮ ਦਾ ਪਾਇਆ ਹੈ, ਪਰ ਅਸਲ ਵਿੱਚ ਇਹ ਭੂ ਮਾਫੀਆ ਹੈ, ਜਿਹੜਾ ਹੁਣ ਤੱਕ ਵੱਖ ਵੱਖ ਪਿੰਡਾਂ ਦੇ ਲੋਕਾਂ ਤੇ ਪੰਚਾਇਤੀ ਜਮੀਨਾਂ ਹੜੱਪ ਚੁੱਕਾ ਹੈ, ਪਰ ਹਾਲੇ ਤੱਕ ਕਿਸੇ ਵੀ ਅਧਿਕਾਰੀ ਜਾਂ ਸਰਕਾਰ ਨੇ ਉਹਨਾਂ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਕਰਵਾਈ, ਜਦ ਕਿ ਉਹ ਥੱਲੇ ਉਪਰ ਭਾਵ ਸੰਤਰੀ ਤੋ ਲੈ ਮੰਤਰੀ ਤੱਕ ਤੇ ਪਟਵਾਰੀ ਤੋ ਲੈ ਕੇ ਰਾਜਪਾਲ ਤੱਕ ਦਰਖਾਸਤਾਂ ਦੇ ਚੁੱਕੇ ਹਨ, ਪਰ ਸਿਆਸੀ ਪਹੁੰਚ ਕਾਰਨ ਅੱਜ ਤੱਕ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੌਈ। ਉਹਨਾਂ ਕਿਹਾ ਕਿ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਉਹ ਕਈ ਵਾਰੀ ਪੱਤਰ ਦੇ ਚੁੱਕੇ ਹਨ ਪਰ ਸਿਆਸੀ ਆਗੂਆ ਦੀ ਘੁਰਕੀ ਥੱਲੇ ਕੋਈ ਵੀ ਕੁਝ ਵੀ ਕਰਨ ਲਈ ਨਹੀਂ ਤਿਆਰ।

ਉਨ੍ਹਾਂ ਕਿਹਾ ਕਿ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਜੋਧੇ ਦੀ ਪੰਚਇਤੀ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕਰਨਾ ਕੇ ਰਾਧਾ ਸੁਆਮੀਆ ਨੇ ਪਿੰਡ ਦੀ 31 ਕਨਾਲ 2 ਮਰਲੇ ਜਮੀਨ ਤੇ ਕਬਜ਼ਾ ਕਰ ਲਿਆ ਅਤੇ ਡੇਰੇ ਦਾ ਨਾਮ ਤੇ ਰਜਿਸਟਰੀ ਵੀ ਕਰਵਾ ਲਈ, ਪਰ ਸਾਰੇ ਸਬੂਤ ਪੇਸ਼ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਪੰਜਾਬ ਦੀ ਇਸ ਵੇਲੇ ਇਹ ਹਾਲਤ ਹੋ ਗਈ ਹੈ ਕਿ ਇਥੇ ਇੰਨੇ ਰੋਟੀ ਖਾਣ ਲਈ ਢਾਬੇ ਨਹੀਂ ਜਿੰਨੇ ਚਿੰਟੀਆਂ ਵਰਦੀਆਂ ਪਾਈ ਬਾਬੇ ਸੰਗਤਾਂ ਦੇ ਪੈਸੇ ਨਾਲ ਸੜਕਾਂ ਤੇ ਮਹਿੰਗੀਆਂ ਗੱਡੀਆਂ ਭਜਾਈ ਫਿਰਦੇ ਹਨ।

ਉਹਨਾਂ ਕਿਹਾ ਕਿ ਜੇਕਰ ਇਸ ਚਿੱਟੀ ਸਿਉਕ ਦਾ ਤੁਰੰਤ ਕੋਈ ਬੰਦੋਬਸਤ ਨਾ ਕੀਤਾ ਗਿਆ, ਤਾਂ ਉਹ ਦਿਨ ਦੂਰ ਨਹੀਂ ਜਦੋ ਕਿਸਾਨਾਂ ਦੀ ਜ਼ਮੀਨ ਦਾ ਇੱਕ ਹਿੱਸਾ ਅੰਡਾਨੀ ਅੰਬਾਨੀ ਖੋਹ ਲੈਣਗੇ ਤੇ ਦੂਜੇ ਹਿੱਸੇ ਨੂੰ ਇਹ ਸਾਧ ਲਾਣਾ ਭਾਵ ਚਿੱਟੀ ਸਿਉਕ ਖਾ ਜਾਵੇਗੀ। ਉਹਨਾਂ ਪੰਜਾਬ ਸਰਕਾਰ ਤੇ ਰਾਜਪਾਲ ਤੋ ਮੰਗ ਕੀਤੀ ਕਿ ਉਹ ਲੋਕਾਂ ਦੀਆ ਜ਼ਮੀਨਾਂ 'ਤੇ ਨਜਾਇਜ ਕਬਜੇ ਕਰਨ ਵਾਲੀ ਚਿੱਟੀ ਸਿਉਂਕ ਲਈ ਕੋਈ ਸਿਆਸੀ, ਕਨੂੰਨੀ ਤੇ ਜਨੂੰਨੀ ਦਵਾ ਤਿਆਰ ਕੀਤੀ ਜਾਵੇ ਜਿਹੜੀ ਇਹਨਾਂ ਦਾ ਖਾਤਮਾ ਕਰ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top