ਪ੍ਰੋ. ਦਰਸ਼ਨ ਸਿੰਘ ਖ਼ਾਲਸਾ 09 ਅਪ੍ਰੈਲ 2015 ਨੂੰ ਭਾਰਤ
ਦੇ ਦੌਰੇ ਤੋਂ ਕੈਨੇਡਾ ਪਹੁੰਚੇ। ਇਸ ਦੋਰੇ ਦੌਰਾਨ ਸਿੱਖ
ਸੰਗਤਾਂ ਨੇ ਜਬਲਪੁਰ, ਆਦਮਪੁਰ, ਰਸੂਲਪੁਰ, ਭੋਪਾਲ, ਕਾਨਪੁਰ, ਜੈਪੁਰ, ਦਿੱਲੀ, ਪੂਨੇ, ਭੋਗਪੁਰ,
ਤਰਨਤਾਰਨ, ਆਨੰਦਪੁਰ ਸਾਹਿਬ, ਹਰਿਆਣਾ, ਜਲੰਧਰ, ਅਤੇ ਭਾਰਤ ਤੋਂ ਬਾਹਰ ਦੁਬਈ ਅਤੇ ਇੰਗਲੈਂਡ
ਵਿਖੇ ਪ੍ਰੋ. ਦਰਸ਼ਨ ਸਿੰਘ ਕੋਲੋਂ ਗੁਰਮਤਿ ਵੀਚਾਰਾਂ ਸਰਵਣ ਕੀਤੀਆਂ। ਇਸ ਦੌਰੇ ਦੌਰਾਨ
ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਲਈ ਅਤੇ ਅਖੌਤੀ ਦਸਮ ਗ੍ਰੰਥ ਬਾਰੇ ਸਿੱਖ
ਸੰਗਤਾਂ ਨੂੰ ਜਾਗਰੂਕ ਕੀਤਾ। ਇਸੇ ਦੌਰੇ ਦੌਰਾਨ ਹਰਿਆਣਾ ਕਮੇਟੀ ਵਲੋਂ ਪ੍ਰੋ. ਦਰਸ਼ਨ ਸਿੰਘ
ਖ਼ਾਲਸਾ ਨੂੰ "ਫ਼ਖਰ-ਏ- ਕੌਮ" ਅਤੇ "ਪੰਥ
ਰਤਨ" ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਐਤਵਾਰ 12 ਅਪ੍ਰੈਲ 2015 ਨੂੰ ਹੇਅਵਾਰਡ ਗੁਰਦੁਆਰਾ, ਕੈਲੀਫੋਰਨੀਆ ਦੇ ਪ੍ਰਬੰਧਕਾਂ ਦੇ ਸੱਦੇ
'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਸੰਗਤਾਂ ਨਾਲ ਗੁਰਮਤਿ ਵੀਚਾਰਾਂ ਕੀਤੀਆਂ। ਉਨ੍ਹਾਂ ਨੇ
"ਪਉੜੀ ॥ ਸਤਿਗੁਰੁ ਅੰਮ੍ਰਿਤ
ਬਿਰਖੁ ਹੈ ਅੰਮ੍ਰਿਤ ਰਸਿ ਫਲਿਆ ॥ ਜਿਸੁ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ ॥ ਸਤਿਗੁਰ ਕੈ
ਭਾਣੈ ਜੋ ਚਲੈ ਹਰਿ ਸੇਤੀ ਰਲਿਆ ॥ ਜਮਕਾਲੁ ਜੋਹਿ ਨ ਸਕਈ ਘਟਿ ਚਾਨਣੁ ਬਲਿਆ ॥ ਨਾਨਕ ਬਖਸਿ
ਮਿਲਾਇਅਨੁ ਫਿਰਿ ਗਰਭਿ ਨ ਗਲਿਆ ॥੨੦॥" {ਪੰਨਾ 1245} ਦਾ ਗਾਇਨ ਅਤੇ ਗੁਰਮਤਿ ਵੀਚਾਰਾਂ
ਕੀਤੀਆਂ।