Share on Facebook

Main News Page

ਕੀ ਬਲਵੰਤ ਸਿੰਘ ਨੰਦਗੜ੍ਹ ਆਪਣੇ ਦਸਤਖ਼ਤਾਂ ਵਾਲੇ 8 'ਹੁਕਮਨਾਮਿਆਂ' ਬਾਰੇ ਵੀ ਚਾਨਣਾ ਪਾਉਣਗੇ ਤੇ ਰੱਦ ਕਰਨਗੇ ?

ਰੂਪਨਗਰ, 12 ਅਪ੍ਰੈਲ (ਕੁਲਵਿੰਦਰ ਜੀਤ ਸਿੰਘ) : ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਤਾਜ਼ਾ ਬਿਆਨ ਕਿ 'ਸਾਰੇ ਹੁਕਮਨਾਮੇ ਆਰ.ਐਸ.ਐਸ. ਦੇ ਪ੍ਰਭਾਵ ਹੇਠ ਲਏ ਜਾਂਦੇ ਹਨ' ਨੂੰ ਜੇ ਸੱਚ ਮੰਨ ਲਈਏ ਤਾਂ ਇਹ ਗੱਲ ਸੋਚਣ ਵਾਲੀ ਹੈ, ਕਿ ਜਿਸ ਵਿਅਕਤੀ ਉਤੇ ਇਹ ਹੁਕਮਨਾਮੇ ਦਾ ਬੰਬ ਸੁੱਟ ਦਿਤਾ ਜਾਂਦਾ ਹੈ, ਉਸ ਵਿਅਕਤੀ ਦੀ ਹਾਲਤ ਜ਼ਿਹਨੀ ਤੌਰ 'ਤੇ ਕਿਹੋ ਜਿਹੀ ਹੋਵੇਗੀ?

ਉਸ ਦੇ ਸਾਰੇ ਸਾਕ-ਸਬੰਧੀਆਂ ਅਤੇ ਦੋਸਤਾਂ ਨੂੰ ਇਕਦਮ ਹੁਕਮ ਲੱਗ ਜਾਂਦਾ ਹੈ ਕਿ ਇਸ ਵਿਅਕਤੀ ਨਾਲ ਵਰਤਣਾ ਨਹੀਂ। ਅਕਾਲ ਤਖ਼ਤ ਤੋਂ ਸਮੇਂ-ਸਮੇਂ 'ਤੇ ਜਾਰੀ ਹੋਏ ਹੁਕਮਨਾਮਿਆਂ ਨੇ ਜਾਗਦੇ ਜ਼ਮੀਰ ਵਾਲੇ ਸਿੱਖਾਂ ਅਤੇ ਗ਼ੈਰ-ਸਿੱਖਾਂ ਅੰਦਰ ਵੀ ਗ਼ਲਤ ਸੁਨੇਹਾ ਹੀ ਭੇਜਿਆ ਹੈ। ਜੇ ਇਸ ਬਿਆਨ ਨੂੰ ਸੱਚ ਮੰਨੀਏ ਤਾ ਇਸ ਤੋਂ ਘੋਰ ਪਾਪ ਹੋਰ ਕੋਈ ਨਹੀਂ ਹੋ ਸਕਦਾ।

ਜੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਸਮੇਂ ਹੋਏ ਹੁਕਮਨਾਮਿਆਂ 'ਤੇ ਨਿਗ੍ਹਾ ਮਾਰੀਏ ਤਾਂ:

* ਸੱਭ ਤੋਂ ਪਹਿਲਾ ਹੁਕਮਨਾਮਾ 10 ਜੁਲਾਈ 2003 ਨੂੰ ਭਾਈ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੂੰ ਛੇਕਣ ਦਾ ਹੋਇਆ ਸੀ।

* ਇਸ ਤੋਂ ਬਾਅਦ 10 ਮਾਰਚ ਨੂੰ ਪੰਥ ਦੀ ਆਵਾਜ਼ ਮੰਨੇ ਜਾਂਦੇ 'ਰੋਜ਼ਾਨਾ ਸਪੋਕਸਮੈਨ' ਦੇ ਮੁੱਖ ਸੰਪਾਦਕ ਜੋਗਿੰਦਰ ਸਿੰਘ ਨੂੰ ਪੰਥ 'ਚੋਂ ਛੇਕਣ ਦਾ ਹੁਕਮ ਹੋਇਆ ਸੀ, ਜਿਸ ਨੂੰ ਸਿੱਖ ਕੌਮ ਨੇ ਮੁੱਢੋਂ ਹੀ ਨਕਾਰ ਦਿਤਾ ਸੀ ਅਤੇ ਇਹ ਸੱਭ ਨੂੰ ਪਤਾ ਹੈ ਕਿ ਇਹ ਹੁਕਮਨਾਮਾ ਵੀ ਕਿਸ ਦੇ ਕਹਿਣ 'ਤੇ ਹੋਇਆ ਸੀ?

* ਇਸੇ ਤਰ੍ਹਾਂ 17 ਨਵੰਬਰ 2009 ਨੂੰ ਜਗਦੀਸ਼ ਸਿੰਘ ਝੀਂਡਾ ਅਤੇ ਉਸ ਦੇ ਚਾਰ ਸਾਥੀਆਂ ਨੂੰ ਵੀ ਪੰਥ ਵਿਚੋਂ ਛੇਕ ਦਿਤਾ ਗਿਆ।

* ਫਿਰ ਪ੍ਰੋ. ਦਰਸ਼ਨ ਸਿੰਘ ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ ਹਨ, ਨੂੰ 5 ਦਸੰਬਰ 2009 ਨੂੰ ਤਨਖ਼ਾਹੀਆ ਕਰਾਰ ਦਿਤਾ ਗਿਆ ਅਤੇ 29 ਜਨਵਰੀ 2010 ਨੂੰ ਪੰਥ ਵਿਚੋਂ ਛੇਕ ਦਿਤੇ ਗਏ।

* ਇਥੇ ਹੀ ਬਸ ਨਹੀਂ, 24 ਜੁਲਾਈ 2003 ਨੂੰ ਮਹਿੰਦਰ ਸਿੰਘ ਰੁਮਾਣਾ ਨੂੰ ਤਨਖ਼ਾਹੀਆ ਕਰਾਰ ਦਿਤਾ ਗਿਆ।

* 14 ਦਸੰਬਰ ਨੂੰ ਗਿਆਨੀ ਗੁਰਦਿਤ ਸਿੰਘ ਨੂੰ ਮੁੰਦਾਵਣੀ ਪੁਸਤਕ ਕਾਰਨ ਤਨਖ਼ਾਹੀਆ ਕਰਾਰ ਦਿਤਾ ਗਿਆ।

* 2 ਜੁਲਾਈ 2006 ਨੂੰ ਸਿਮਰਨਜੀਤ ਸਿੰਘ ਮਾਨ ਅਤੇ ਅਕਾਲੀ ਦਲ ਮਾਨ ਦੇ ਅਹੁਦੇਦਾਰਾਂ ਉਤੇ ਗੁਰਦਵਾਰਿਆਂ ਵਿਚ ਬੋਲਣ ਦੀ ਪਾਬੰਦੀ ਲਗਾਈ ਜਦਕਿ 18 ਜੁਲਾਈ ਨੂੰ ਹੀ ਇਨ੍ਹਾਂ ਵਲੋਂ ਮੁਆਫ਼ੀ ਮੰਗ ਲਈ ਗਈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਹ ਸਾਰੇ ਹੁਕਮਨਾਮੇ ਆਰ.ਐਸ.ਐਸ. ਦੇ ਹੁਕਮਾਂ ਹੇਠ ਦਿਤੇ ਗਏ ਸਨ, ਤਾਂ ਇਨ੍ਹਾਂ ਨੂੰ ਜ਼ਿਹਨੀ ਤੌਰ 'ਤੇ ਪ੍ਰੇਸ਼ਾਨ ਕਰਨ ਲਈ ਭਾਈ ਬਲਵੰਤ ਸਿੰਘ ਨੰਦਗੜ੍ਹ ਵੀ ਬਰਾਬਰ ਦੇ ਦੋਸ਼ੀ ਹਨ ਅਤੇ ਇਹ ਗੱਲ ਵੀ ਸਾਫ਼ ਹੋ ਗਈ ਹੈ ਕਿ ਇਹ ਜਥੇਦਾਰ ਕੁਰਸੀ 'ਤੇ ਬੈਠੇ ਸੱਭ ਕੁੱਝ ਭੁੱਲ ਜਾਂਦੇ ਹਨਜੇਕਰ ਹੁਣ ਉਨ੍ਹਾਂ ਨੂੰ ਕੁਰਸੀ ਤੋਂ ਉਤਰ ਕੇ ਹੋਸ਼ ਆਈ ਹੈ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਹੁਕਮਨਾਮਿਆਂ ਨੂੰ ਰੱਦ ਸਮਝਣ ਦਾ ਆਦੇਸ਼ ਸੰਗਤਾਂ ਨੂੰ ਕਰਨ ਅਤੇ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਰਬੱਤ ਖ਼ਾਲਸਾ ਬੁਲਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top