Share on Facebook

Main News Page

ਸਾਬਕਾ ਜੱਥੇਦਾਰੋ, ਜੇ ਸੱਚੇ ਦਿਲੋਂ ਪਛਤਾਵਾ ਹੈ, ਤਾਂ ਇਕੱਠੇ ਹੋ ਕੇ, ਸਿੱਖ ਜਗਤ ਨੂੰ ਉਹ ਸਾਰੇ ਆਦੇਸ਼ ਤੇ ਹੁਕਮਨਾਮੇ ਰੱਦ ਸਮਝੇ ਜਾਣ ਦਾ ਮਤਾ ਪਾਸ ਕਰਨ ਦੀ ਖੇਚਲ ਕਰਨ
-: ਭਾਈ ਤਰਸੇਮ ਸਿੰਘ
ਸਾਬਕਾ ਚੇਅਰਮੈਨ, ਧਰਮ ਪ੍ਰਚਾਰ ਕਮੇਟੀ ਦਿੱਲੀ

ਤਖਤਾਂ ਦੇ ਜਿਹੜੇ ਜੱਥੇਦਾਰ ਆਪਣੀ ਸੇਵਾ ਨਿਭਾਅ ਚੁੱਕੇ ਹਨ ਉਨ੍ਹਾਂ ਨੂੰ ਗਿ: ਨੰਦਗੜ ਤੇ ਗਿ: ਜੋਗਿੰਦਰ ਸਿੰਘ ਵੇਦਾਂਤੀ ਵਾਂਗ ਆਪਣੇ ਅਹੁਦੇ ਸਮੇਂ ਵਾਪਰੇ ਨਜ਼ਾਇਜ ਬਾਹਰੀ ਦਖਲ ਦਾ ਸਾਰਾ ਸੱਚ ਸੰਗਤਾਂ ਸਾਹਮਣੇ ਖੁੱਲਕੇ ਰੱਖਣਾ ਚਾਹੀਦਾ ਹੈ, ਤਾਂਕਿ ਤਖਤਾਂ ਦੇ ਨਾਂ ਹੇਠ ਜੋ ਧੱਕੇਸ਼ਾਹੀ, ਅਨਿਆਇ ਤੇ ਜੁਲਮ ਹੋਇਆ ਹੈ ਉਸ ਤੋਂ ਸਿੱਖ ਸੰਗਤਾਂ ਜਾਣੂ ਹੋ ਸਕਣ।

ਸਿੱਖ ਧਰਮ ਅੰਦਰ ਆ ਚੁੱਕੀ ਸਰਬ-ਪੱਖੀ ਗਿਰਾਵਟ ਦੇ ਵਾਧੇ ਦੇ ਜਿਥੇ ਹੋਰ ਕਈ ਕਾਰਨ ਹਨ ਉਥੇ ਉਚੇ ਔਹਦਿਆਂ ‘ਤੇ ਬੈਠੇ ਸਿੱਖ ਆਗੂਆਂ ਵੱਲੋਂ ਜਾਤੀ ਮੁਫਾਦ ਲਈ ਧਰਮ ਦੇ ਸਦਾਚਾਰਕ ਪੱਖ ਤੋਂ ਕਿਨਾਰਾ ਕਰਕੇ, ਰਾਜਸੀ ਲੋਕਾਂ ਨਾਲ ਸਾਂਝ ਭਿਆਲੀ ਕਰ ਲੈਣਾ ਵੀ ਹੈ। ਇਹ ਗੱਲ ਸੇਵਾ ਮੁਕਤ ਜੱਥੇਦਾਰਾਂ ਦੇ ਬਿਆਨਾਂ ਤੋਂ ਚੰਗੀ ਤਰ੍ਹਾਂ ਸਪੱਸ਼ਟ ਹੋ ਚੁੱਕੀ ਹੈ।

ਤਖਤਾਂ ਦੇ ਜਿਹੜੇ ਜੱਥੇਦਾਰ ਆਰ.ਐਸ.ਐਸ. ਜਾਂ ਅਕਾਲੀ ਨੇਤਾਵਾਂ ਦੀਆਂ ਆਪਹੁਦਰੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਕਹਿ ਕੇ ਪ੍ਰਚਾਰਦੇ ਹਨ। ਜੇਕਰ ਅੰਦਰਖਾਤੇ ਬਾਹਰੀ ਰਾਜਸੀ ਦਬਾਅ ਹੇਠ ਸਿੱਖ ਧਰਮ ਦਾ ਭਲਾ ਚਾਹੁਣ ਵਾਲੇ ਪੰਥ ਦਰਦੀਆਂ ਵਿਰੋਧੀ ਸਭ ਡਰਾਮਾ ਹੀ ਰਚਿਆ ਜਾਂਦਾ ਹੈ, ਤਾਂ ਅਹੁਦਿਆਂ ਤੇ ਬੈਠੇ ਅਜੇਹੇ ਜੱਥੇਦਾਰਾਂ ਦੇ ਪਾਪ ਕਰਮ ਕਦੇ ਵੀ ਬਖਸ਼ਣ ਯੋਗ ਨਹੀਂ ਹਨ।

ਸਮੂਹ ਸਾਬਕਾ ਜੱਥੇਦਾਰਾਂ ਨੂੰ ਅਪੀਲ ਹੈ ਕਿ ਜਿੰਨ੍ਹਾਂ ਨੂੰ ਭਵਿੱਖ ਵਿਚ ਮੌਜੂਦਾ ਅਕਾਲੀਆਂ ਤੋਂ ਕਿਸੇ ਸੰਭਾਵੀ ਅਹੁਦੇ ਦੀ ਆਸ ਹੈ, ਉਹ ਕੌਮ ਦੇ ਭਲੇ ਨੂੰ ਧਿਆਨ ਵਿਚ ਰੱਖਕੇ ਧਰਮ ਵਿਹੂਣੇ ਆਗੂਆਂ ਦੇ ਜਾਲ 'ਚੋਂ ਬਾਹਰ ਨਿਕਲਣ ਦਾ ਹੌਂਸਲਾ ਦਿਖਾਉਣ। ਮੌਜੂਦਾ ਨਿਘਾਰ ਦੇ ਸਮੇਂ ‘ਚ ਇਹ ਉਨ੍ਹਾਂ ਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੋਵੇਗੀ ਤੇ ਇਤਿਹਾਸ ਦੇ ਪੰਨੇ ਉਨ੍ਹਾਂ ਨੂੰ ਭਾਰੀ ਸਨਮਾਨ ਦੇਣਗੇ।

ਸਾਬਕਾ ਜੱਥੇਦਾਰੋ, ਜੋ ਕੁਝ ਬੀਤ ਗਿਆ ਸੋ ਬੀਤ ਗਿਆ। ਪਰ ਜੇ ਉਸ ਦਾ ਸੱਚੇ ਦਿਲੋਂ ਪਛਤਾਵਾ ਕੀਤਾ ਜਾਣ ਹੈ, ਤਾਂ ਇਕੱਠੇ ਹੋ ਕੇ, ਸਿੱਖ ਜਗਤ ਨੂੰ ਉਹ ਸਾਰੇ ਆਦੇਸ਼ ਤੇ ਹੁਕਮਨਾਮੇ ਰੱਦ ਸਮਝੇ ਜਾਣ ਦਾ ਮਤਾ ਪਾਸ ਕਰਨ ਦੀ ਖੇਚਲ ਕਰਨ। ਇਸ ਨਾਲ ਤਖਤਾਂ ਦੇ ਮਾਨ-ਸਨਮਾਨ ਨੂੰ ਬਚਾਇਆ ਜਾ ਸਕੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top