Share on Facebook

Main News Page

ਸਿੱਖ ਨੌਜਵਾਨ ਦੀ ਗੋਲੀ ਨਾਲ ਜਖਮੀ ਹੋਏ ਸਿਵ ਸੈਨਾ ਆਗੂ ਦਾ ਪੁਲਿਸ ਮੁਖੀ ਪੰਜਾਬ ਨੇ ਹਸਪਤਾਲ ਵਿੱਚ ਪਹੁੰਚ ਕੇ ਲਿਆ ਪਤਾ

ਗੁਰਦਾਸਪੁਰ (12 ਅਪ੍ਰੈਲ, 2015): ਅੰਮ੍ਰਿਤਸਰ ਦੇ ਐਸਕੌਰਟ ਫੋਰਟਿਸ ਹਸਪਤਾਲ ਵਿੱਚ ਦਾਖਲ ਹਰਮਿੰਦਰ ਸੋਨੀ ਮਿਲਣ ਲਈ ਹਸਪਤਾਲ ਨੂੰ ਕੱਲ ਸ਼ਾਮ ਪਹੁੰਚਿਆ ਅਤੇ ਉੱਥੇ ਉਹ ਸ਼ਿਵ ਸੈਨਾ ਦੇ ਵਰਕਰਾਂ ਨੂੰ ਵੀ ਮਿਲਿਆ।

ਪੁੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਸ਼ਿਵ ਸੈਨਾ ਆਗੂ ਹਰਮਿੰਦਰ ਸੋਨੀ ਨੂੰ ਮਿਲਣ ਪਹੁੰਚੇ ਅਤੇ ਮਿਲਕੇ ਉਸਦਾ ਜਾਲਚਾਲ ਪੁੱਛਿਆ। ਸੋਨੀ ਨੂੰ ਕੱਲ ਖੰਨਾ ਦੇ ਇੱਕ ਨੌਜਵਾਨ ਕਸ਼ਮੀਰ ਸਿੰਘ ਨੇ ਗੋਲੀ ਮਾਰ ਦਿੱਤੀ ਸੀ।

ਪੁਲਿਸ ਅਨੁਸਾਰ ਕਸ਼ਮੀਰ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਵਿਰੁੱਧ ਚੱਲੇ ਰੋਸ ਮੁਜ਼ਾਹਰੇ ਸਮੇਂ ਸ਼ਿਵ ਸੈਨਾ ਆਗੂ ਸੋਨੀ ਦੀ ਸਿੱਖ ਵਿਰੋਧੀ ਕਾਰਵਾਈ ਕਰਕੇ ਗੁੱਸੇ ਵਿੱਚ ਸੀ।

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਮੁੱਢਲੀ ਜਾਣਕਾਰੀ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਕਸ਼ਮੀਰ ਸਿੰਘ ਕਿਸੇ ਜੱਥੇਬੰਦੀ ਨਾਲ ਜੁੜਿਆ ਹੋਇਆ ਨਹੀਂ ਅਤੇ ਸ਼ਿਵ ਸੈਨਾ ਆਗੂ ਨੂੰ ਗੋਲੀ ਮਾਰਨ ਦਾ ਉਸਦਾ ਆਪਣਾ ਹੀ ਫੈਸਲਾ ਸੀ।

ਜਦੋਂ ਸਾਲ 2012 ਵਿੱਚ ਪੁਲਿਸ ਵੱਲੋਂ ਸਿੱਖ ਨੌਜਵਾਨਾਂ ‘ਤੇ ਗੋਲੀ ਚੱਲਾਈ ਗਈ ਸੀ ਤਾਂ ਉਸ ਸਮੇਂ ਤੋਂ ਹੀ ਪੁਲਿਸ ਇਸ ਮਾਮਲੇ ਨੂੰ ਰਫਾਦਫਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈਪੁਲਿਸ ਵੱਲੌਂ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ਸਬੰਧੀ ਹਾਈਕੋਰਟ ਵਿੱਚ ਪਹੁੰਚ ਕੀਤੀ ਗਈ, ਪਰ ਤਿੰਨ ਸਾਲ ਬੀਤ ਜਾਣ ਬਾਅਦ ਵੀ ਉੱਥੋਂ ਕੋਈ ਨਿਆ ਦੀ ਆਸ ਨਹੀਂ ਬੱਝੀ। ਇਸ ਮਾਮਲੇ ਨਾਲ ਜੁੜੇ ਵਕੀਲਾਂ ਅਤੇ ਪਰਿਵਾਰ ਵੱਲੋਂ ਪੁਲਿਸ ‘ਤੇ ਪੱਖਪਾਤੀ ਰਵੱਈਏ ਦੇ ਦੋਸ਼ ਲੱਗਦੇ ਰਹੇ ਹਨ।

ਹੁਣ ਜਦ ਇਸ ਮਾਮਲੇ ਦੇ ਸਮੁੱਚੇ ਤੌਰ ‘ਤੇ ਦੋਸ਼ੀ ਸ਼ਿਵ ਸੈਨਿਕ ਆਗੂ ਹਰਮਿੰਦਰ ਸੋਨੀ ਇੱਕ ਸਿੱਖ ਦੀ ਗੋਲੀ ਨਾਲ ਜ਼ਖਮੀ ਹੋਇਆ ਤਾਂ ਪੁਲਿਸ ਮੁਖੀ ਆਪ ਚੱਲ ਕੇ ਅੰਮ੍ਰਿਤਸਰ ਹਸਪਤਾਲ ਵਿੱਚ ਦਾਖਲ ਸੋਨੀ ਦਾ ਪਤਾ ਲੈਣ ਗਿਆ ਹੈ, ਜਿਸਤੋਂ ਪੰਜਾਬ ਪੁਲਿਸ ਮੁਖੀ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਸਪਸ਼ਟ ਪ੍ਰਗਟਾਵਾ ਹੁੰਦਾ ਹੈ।


ਟਿੱਪਣੀ: ਹਾਲੇ ਵੀ ਪੰਜਾਬ ਦੇ ਹਾਲਾਤ ਉਹੀ ਹਨ, ਜੋ ਸਿੱਖ ਸੰਘਰਸ਼ ਦੌਰਾਨ ਸਨ। ਪੰਜਾਬ ਪੁਲਿਸ ਦਾ ਰਵੱਇਆ ਸਿੱਖਾਂ ਪ੍ਰਤੀ ਖੂੰਖਾਰ ਪਰਵਿਰਤੀ ਵਾਲਾ ਹੀ ਹੈ। ਘੱਟ ਗਿਣਤੀਆਂ, ਖਾਸ ਕਰਕੇ ਸਿੱਖਾਂ ਪ੍ਰਤੀ ਸਰਕਾਰ ਦੀ ਕਾਰਗੁਜ਼ਾਰੀ ਹਮੇਸ਼ਾਂ ਨਾਲਾਇਕੀ ਭਰੀ ਰਹੀ ਹੈ, ਅਤੇ ਸਿੱਖਾਂ ਦੀਆਂ ਮੰਗਾਂ, ਉਨ੍ਹਾਂ 'ਤੇ ਜ਼ੁਲਮ ਉਸੇ ਤਰ੍ਹਾਂ ਬਰਕਰਾਰ ਹਨ। ਸੁਮੇਧ ਸੈਣੀ, ਇੱਕ ਬੁੱਚੜ ਪੁਲਿਸ ਆਫੀਸਰ ਹੈ, ਜਿਸਨੇ ਉਸ ਸਮੇਂ ਵੀ ਸਿੱਖਾਂ 'ਤੇ ਜ਼ੁਲਮ ਕੀਤਾ ਸੀ, ਤੇ ਹੁਣ ਵੀ ਕਰੇਗਾ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top