Share on Facebook

Main News Page

ਪੰਜਾਬ ਪੁਲਿਸ ਵੱਲੋਂ ਬਾਪੂ ਸੂਰਤ ਸਿੰਘ ਦੇ ਪੁੱਤਰ ਦੀ ਕੀਤੀ ਗਈ ਕੁੱਟਮਾਰ

ਲੁਧਿਆਣਾ (13 ਅਪ੍ਰੈਲ, 2015): ਬਾਪੂ ਸੂਰਤ ਸਿੰਘ ਦੇ ਸਪੁੱਤਰ ਰਵਿੰਦਰਜੀਤ ਸਿੰਘ ਗੋਗੀ ਦੀ ਲੁਧਿਆਣਾ ਅਦਾਲਤ ਵਿੱਚ ਪੇਸ਼ੀ ‘ਤੇ ਲਿਆਉਣ ਸਮੇਂ ਕੁੱਟਮਾਰ ਕੀਤੀ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੁਪਿਹਰੇ ਦੇ ਖਾਣੇ ਦੀ ਛੁੱਟੀ ਸਮੇਂ ਭਾਈ ਗੋਗੀ ਨੂੰ ਥਾਣੇਦਾਰ ਵੱਲੋਂ ਖਾਰਜ਼ੇ ਵਿੱਚੋਂ ਕੱਢਕੇ ਅਦਾਲਤ ਵਿੱਚ ਲਿਜਾਇਆ ਗਿਆ।

ਇਸ ਘਟਨਾ ਦੀ ਚਸ਼ਮਦੀਦ ਗਵਾਹ ਬੀਬੀ ਸਰਵਿੰਦਰ ਕੌਰ ਪੁੱਤਰੀ ਬਾਪੂ ਸੂਰਤ ਸਿੰਘ ਨੇ ਸਿੱਖ ਸਿਆਸਤ ਨੂੰ ਫੋਨ ‘ਤੇ ਦੱਸਿਆ ਕਿ ਇਸ ਤੋਂ ਪਹਿਲਾਂ ਪੇਸ਼ੀਆਂ ‘ਤੇ ਪੁਲਿਸ ਭਾਈ ਗੋਗੀ ਨੂੰ ਅਦਾਲਤੀ ਖਾਰਜ਼ੇ ਵਿੱਚ ਰੱਖਦੀ ਸੀ ਅਤੇ ਉਨ੍ਹਾਂ ਦੀ ਪੇਸ਼ੀ ਦੀ ਵਾਰੀ ਆਉਣ ‘ਤੇ ਉਨ੍ਹਾਂ ਨੂੰ ਅਦਾਲਤ ਵਿੱਚ ਲਜਾਇਆ ਜਾਂਦਾ ਸੀ। ਪਰ ਇਸ ਵਾਰੀ ਸਹਾਇਕ ਥਾਣੇਦਾਰ ਰਿਚਾਰਡ ਮਸੀਹ ਵੱਲੋਂ ਘੜੀ ਘੜਾਈ ਸਾਜਿਜ਼ ਅਨੁਸਾਰ ਉਨ੍ਹਾਂ ਨੂੰ 1.30 ਵਜੇ ਖਾਰਜ਼ੇ ਤੋਂ ਬਾਹਰ ਕੱਢਿਆ।

ਬੀਬੀ ਸਰਵਿੰਦਰ ਕੌਰ ਨੇ ਦੱਸਿਆ ਕਿ ਜਿਉਂ ਹੀ ਭਾਈ ਗੋਗੀ ਨੂੰ ਬਾਹਰ ਲਿਆਦਾ ਗਿਆ, ਤਾਂ ਬਾਹਰ ਇੰਤਜ਼ਾਰ ਕਰ ਰਹੇ ਪੱਤਰਕਾਰਾਂ ਨੇ ਉਨ੍ਹਾਂ ਨਾਲ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਦੀਆਂ ਫੋਟੋਆਂ ਖਿੱਚਣ ਲੱਗੇ ਅਤੇ ਇਸੇ ਦੌਰਾਨ ਹੀ ਥਾਣੇਦਾਰ ਮਸੀਹ ਭਾਈ ਗੋਗੀ ਨੂੰ ਗਾਲ੍ਹਾਂ ਕੱਢਣ ਲੱਗਾ।

ਜਿਊਂ ਹੀ ਭਾਈ ਗੋਗੀ ਨੇ ਥਾਣੇਦਾਰ ਮਸੀਹ ਨੂੰ ਗਲਤ ਨਾ ਬੋਲਣ ਲਈ ਕਿਹਾ ਤਾਂ ਉਸਨੇ ਭਾਈ ਗੋਗੀ ਨੂੰ ਥੱਕੇਮਾਰ ਕੇ ਖਾਰਜ਼ੇ ਦੇ ਅੰਦਰ ਧੱਕ ਦਿੱਤਾ ਅਤੇ ਉਨਾਂ ਨੂੰ ਬੁਰੀ ਤਰਾਂ ਕੁਟਿਆ। ਥਾਣੇਦਾਰ ਨੇ ਉਨ੍ਹਾਂ ਦੀ ਪਿੱਠ ਅਤੇ ਗਰਦਨ ‘ਤੇ ਮੁੱਕਿਆਂ ਨਾਲ ਮਾਰ ਕੁਟਾਈ ਕੀਤੀ।


ਸੂਤਰਾਂ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਹੁਣ ਰਵਿੰਦਰਜੀਤ ਸਿੰਘ ਦੀ ਧੌਣ ਵਿੱਚ ਸਖਤ ਦਰਦ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਬੜੀ ਜਰੂਰਤ ਹੈ।

ਬੰਦੀ ਸਿੰਘਾਂ ਦੀ ਰਿਹਾਈ ਲਈ ਜੂਝ ਰਹੇ ਬਾਪੂ ਸੂਰਤ ਸਿੰਘ ਦੇ ਹਮਾਇਤੀਆਂ ਨੇ ਦੋਸ਼ ਲਾਇਆ ਕਿ ਇਹ ਸਭ ਥਾਣੇਦਾਰ ਵੱਲੋਂ ਰਵਿੰਦਰਜੀਤ ਸਿੰਘ ਗੋਗੀ ਨੂੰ ਕੁੱਟਣ ਦੀ ਘੜੀ ਘੜਾਈ ਯੋਜਨਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਾਪੂ ਸੁਰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਡਰਾਉਣ ਲਈ ਬੜੇ ਕੋਝੇ ਹੱਥ ਕੰਡੇ ਵਰਤ ਰਹੀ ਹੈ।ਜਦੋਂ ਅਦਾਲਤ ਵਿੱਚ ਦੁਪਿਹਰ ਦੇ ਖਾਣੇ ਦੀ ਛੁੱਟੀ ਸਮਾਂ ਸੀ ਤਾਂ ਉਨਾਂ ਨੂੰ ਬਾਹਰ ਕਿਉਂ ਕੱਢਿਆ ਗਿਆ।

ਸੂਤਰਾਂ ਅਨੁਸਾਰ ਥਾਣੇਦਾਰ ਮਸੀਹ ਨੇ ਰਵਿੰਦਰਜੀਤ ਸਿੰਘ ਗੋਗੀ ਦੀਆਂ ਫੋਟੋਆਂ ਖਿੱਚਣ ਵਾਲੇ ਇੱਕ ਪੱਤਰਕਾਰ ਦੀ ਵੀ ਕੁੱਟਮਾਰ ਕੀਤੀ।ਇਹ ਘਟਨਾ ਪੰਜਾਬ ਪੁਲਿਸ ਦੀ ਖੂੰਖਾਰਤਾ ਮਾਨਸਿਕਤਾ ਨੂੰ ਪੁਰੀ ਤਰਾਂ ਨੰਗਿਆਂ ਕਰਦੀ ਹੈ।

ਅੱਜ ਰਵਿੰਦਰਜੀਤ ਸਿੰਘ ਗੋਗੀ ਨੂੰ ਲੁਧਿਆਣਾ ਅਦਾਲਤ ਵਿੱਚ ਚੌਥੀ ਵਾਰ ਪੇਸ਼ ਕੀਤਾ ਗਿਆ ਸੀ, ਉਨ੍ਹਾਂ ਨੂੰ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਦੇ ਸਬੰਧ ਵਿੱਚ ਧਾਰਾ 107/151 ਅਧੀਨ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top