Share on Facebook

Main News Page

ਆਰ.ਐਸ.ਐਸ ਦੇ ਦਬਾਅ ਹੇਠ ਜਾਰੀ ਹੁਕਮਨਾਮੇ ਰੱਦ ਕੀਤੇ ਜਾਣ
-: ਸ੍ਰ. ਬਲਦੇਵ ਸਿੰਘ ਸਿਰਸਾ

ਅੰਮ੍ਰਿਤਸਰ 14 ਅਪ੍ਰੈਲ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਵੱਲੋ ਸਿੱਖ ਵਿਰੋਧੀ ਜਮਾਤ ਆਰ.ਐਸ.ਐਸ ਦੇ ਦਬਾਅ ਹੇਠ ਹੁਕਮਨਾਮੇ ਜਾਰੀ ਕਰਨ ਦੇ ਦਿੱਤੇ ਬਿਆਨ ਦਾ ਗੰਭੀਰ ਨੋਟਿਸ ਲੈਦਿਆ ਕਿਹਾ ਕਿ ਇਹਨਾਂ ਹੁਕਮਨਾਮਿਆ ਦੀ ਪੜਤਾਲ ਲਈ ਸੁਪਰੀਮ ਕੋਰਟ ਦੇ ਸਾਬਕਾ ਸਿੱਖ ਜੱਜ ਸ੍ਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਇੱਕ ਕਮਿਸ਼ਨ ਸਥਾਪਤ ਕੀਤਾ ਜਾਵੇ ਤਾਂ ਕਿ ਜਿਹੜੇ ਹੁਕਮਨਾਮੇ ਆਰ.ਐਸ.ਐਸ ਦੇ ਦਬਾਅ ਥੱਲੇ ਜਾਰੀ ਕੀਤੇ ਗਏ ਹਨ ਉਹਨਾਂ ਨੂੰ ਰੱਦ ਕੀਤਾ ਜਾ ਸਕੇ।

ਜਾਰੀ ਇੱਕ ਬਿਆਨ ਰਾਹੀ ਸ੍ਰ ਸਿਰਸਾ ਨੇ ਕਿਹਾ ਕਿ ਬਾਦਲ ਦਲੀਆ ਦੀ ਆਰ.ਐਸ.ਐਸ ਨਾਲ ਸਾਂਝ ਪੂਰੀ ਤਰ੍ਹਾਂ ਜੱਗ ਜ਼ਾਹਿਰ ਹੋ ਗਈ ਹੈ ਤੇ ਜੇਕਰ ਹੁਣ ਵੀ ਕਿਸੇ ਸਿੱਖ ਜਾਂ ਸਿੱਖ ਜਥੇਬੰਦੀ ਨੂੰ ਹੁਕਮਨਾਮਿਆ ਬਾਰੇ ਸ਼ੱਕ ਬਾਕੀ ਹੈ ਤਾਂ ਉਹਨਾਂ ਨੂੰ ਜਰੂਰ ਸੋਚਣਾ ਚਾਹੀਦਾ ਹੈ ਕਿ ਕੀ ਉਹ ਪੰਥਕ ਮਾਮਲਿਆ ਵਿੱਚ, ਵਿਸ਼ੇਸ਼ ਕਰਕੇ ਸਿੱਖਾਂ ਦੀ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਲੱਗੇ ਆਰ.ਐਸ.ਐਸ ਦੇ ਗ੍ਰਹਿਣ ਨੂੰ ਬਰਦਾਸ਼ਤ ਕਰਨਗੇ? ਉਹਨਾਂ ਕਿਹਾ ਕਿ ਅੱਜ ਜਥੇਦਾਰਾਂ ਦੀ ਜ਼ਮੀਰ ਮਰ ਚੁੱਕੀ ਹੈ ਤੇ ਕੋਈ ਵੀ ਜਥੇਦਾਰ ਪੰਥ ਦੀ ਭਲਾਈ ਬਾਰੇ ਸੋਚਣ ਦੀ ਬਜਾਏ ਬਾਦਲ ਪਰਿਵਾਰ ਦੀ ਭਲਾਈ ਬਾਰੇ ਵਧੇਰੇ ਸੋਚਦਾ ਹੈ।

ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਿੱਖ ਨੂੰ ਜ਼ੁਲਮ ਤੇ ਜ਼ਾਲਮ ਦਾ ਟਾਕਰਾ ਕਰਨ ਲਈ ਅੰਮ੍ਰਿਤ ਛੱਕਾ ਕੇ ਸਿੰਘ ਭਾਵ ਸ਼ੇਰ ਬਣਾਇਆ ਸੀ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਤਖਤਾਂ ਦੇ ਜਥੇਦਾਰ ਬਾਦਲਾਂ ਦੀ ਮਾਂ ਜਮਾਤ ਆਰ.ਐਸ.ਐਸ ਦੇ ਗੁਲਾਮ ਬਣ ਕੇ ਹੁਕਮਨਾਮੇ ਜਾਰੀ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਜਾਗਦੀ ਜ਼ਮੀਰ ਵਾਲੇ ਜਥੇਦਾਰ ਹੁੰਦੇ ਤਾਂ ਸਿੱਖ ਕੌਮ ਨਾਲ ਇਨਸਾਫ ਕਰਦੇ, ਪਰ ਸਿੱਖ ਕੌਮ ਨੂੰ ਹੁਣ ਆਪਣੇ ਭਵਿੱਖ ਦੇ ਫੈਸਲੇ ਖੁਦ ਕਰਨੇ ਪੈਣਗੇ।

ਉਹਨਾਂ ਕਿਹਾ ਕਿ ਸਿੱਖਾਂ ਦੀ ਨੁੰਮਾਇਦਾ ਜਮਾਤ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਵੀ ਇੱਕ ਹਿੰਦੀ ਦੀ ਕਿਤਾਬ ਛਾਪੀ ਗਈ ਹੈ ਜਿਸ ਵਿੱਚ ਗੁਰੂ ਸਾਹਿਬਾਨ ਨੂੰ ਚੋਰ ਲੁਟੇਰੇ ਤੇ ਡਾਕੂ ਵੀ ਕਿਹਾ ਗਿਆ ਹੈ ਪਰ ਨਾ ਜਥੇਦਾਰਾਂ, ਨਾ ਸ਼੍ਰੋਮਣੀ ਕਮੇਟੀ ਤੇ ਨਾ ਹੀ ਬਾਦਲ ਸਰਕਾਰ ਨੇ ਕਿਸੇ ਵਿਅਕਤੀ ਦੇ ਖਿਲਾਫ ਕੋਈ ਐਕਸ਼ਨ ਲਿਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਤਖਤਾਂ ਦੇ ਜਥੇਦਾਰਾਂ ਕੋਲੋ ਸਿੱਖ ਕੌਂਮ ਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ ਤੇ ਤਖਤਾਂ ਨੂੰ ਅਜਾਦ ਕਰਾਉਣ ਲਈ ਵੀ ਸਿੱਖਾਂ ਨੂੰ ਨਨਕਾਣਾ ਸਾਹਿਬ ਦੀ ਅਜਾਦੀ ਵਰਗਾ ਮੋਰਚਾ ਲਗਾਉਣਾ ਪਵੇਗਾ। ਉਹਨਾਂ ਕਿਹਾ ਕਿ ਬਾਦਲ ਮਾਰਕਾ ਸੰਤ ਸਮਾਜ ਵੀ ਅੱਜ ਆਰ ਐਸ.ਐਸ ਦਾ ਗੁਲਾਮ ਹੀ ਨਹੀਂ, ਸਗੋ ਆਰ.ਐਸ.ਐਸ ਦੀਆ ਨੀਤੀਆ ਨੂੰ ਲਾਗੂ ਕਰਕੇ ਸਿੱਖ ਪੰਥ ਦੇ ਅਮੁੱਲ ਦਸਤਵੇਜ਼ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਿਹਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top