Share on Facebook

Main News Page

ਮੁਸਲਮਾਨਾਂ ਤੇ ਈਸਾਈਆਂ ਲਈ ਪਰਵਾਰ ਨਿਯੋਜਨ ਲਾਜ਼ਮੀ ਕੀਤਾ ਜਾਵੇ
-: ਸ਼ਿਵ ਸੈਨਾ

ਟਿੱਪਣੀ: ਸਿੱਖੋ ਕਿਤੇ ਕੱਛਾਂ ਨਾ ਵਜਾਉਣ ਲੱਗ ਜਾਇਓ, ਹਿੰਦੂ ਬਹੁਗਿਣਤੀ ਤੁਹਾਨੂੰ ਹਿੰਦੂ ਹੀ ਮੰਨਦੀ ਹੈ, ਸਿੱਖ ਨਹੀਂ। - ਸੰਪਾਦਕ ਖ਼ਾਲਸਾ ਨਿਊਜ਼

ਮੁੰਬਈ, 15 ਅਪ੍ਰੈਲ: ਮੁਸਲਮਾਨਾਂ ਦਾ ਵੋਟ ਅਧਿਕਾਰ ਖ਼ਤਮ ਕਰਨ ਦੀ ਮੰਗ ਕਾਰਨ ਵਿਵਾਦਾਂ 'ਚ ਆਈ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਮੁਸਲਮਾਨਾਂ ਅਤੇ ਈਸਾਈਆਂ ਦੀ ਵਧਦੀ ਆਬਾਦੀ ਨੁੰ ਠੱਲ੍ਹ ਪਾਉਣ ਲਈ, ਉਨ੍ਹਾਂ ਵਾਸਤੇ ਪਰਵਾਰ ਨਿਯੋਜਨ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਸ਼ਿਵ ਸੈਨਾ ਦੇ ਅਖ਼ਬਾਰ 'ਸਾਮਨਾ' 'ਚ ਛਪੀ ਸੰਪਾਦਕੀ ਰਾਹੀਂ ਅਖਿਲ ਭਾਰਤੀ ਹਿੰਦੂ ਮਹਾਂਸਭਾ ਦੀ ਨੇਤਾ ਸਾਧਵੀ ਦੇਵਾ ਠਾਕੁਰ ਦੇ ਵਿਚਾਰਾਂ ਦੀ ਹਮਾਇਤ ਕੀਤੀ ਹੈ ਹਾਲਾਂਕਿ ਸ਼ਿਵ ਸੈਨਾ ਨੇ ਕਿਹਾ ਕਿ ਸਾਧਵੀ ਵਲੋਂ ਕੀਤੀ ਸ਼ਬਦਾਂ ਦੀ ਚੋਣ ਗ਼ਲਤ ਹੋ ਸਕਦੀ ਹੈ। ਸੰਪਾਦਕੀ 'ਚ ਕਿਹਾ ਗਿਆ ਹੈ, ''ਸਾਧਵੀ ਦੇਵਾ ਦਾ ਕਹਿਣਾ ਹੈ ਕਿ ਮੁਸਲਮਾਨਾਂ ਅਤੇ ਈਸਾਈਆਂ ਦੀ ਵਧਦੀ ਆਬਾਦੀ ਦੇਸ਼ ਲਈ ਖ਼ਤਰਨਾਕ ਹੈ, ਇਸ ਲਈ ਉਨ੍ਹਾਂ ਦੀ ਜਬਰੀ ਨਸਬੰਦੀ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਨਸਬੰਦੀ ਦੀ ਥਾਂ ਪਰਵਾਰ ਨਿਯੋਜਨ ਸ਼ਬਦ ਵਰਤਣਾ ਚਾਹੀਦਾ ਸੀ।''

ਸਾਧਵੀ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਮੁਸਲਮਾਨਾਂ ਅਤੇ ਈਸਾਈਆਂ ਦੀ ਵਧ ਰਹੀ ਆਬਾਦੀ ਹਿੰਦੂਆਂ ਲਈ ਖ਼ਤਰਾ ਹੈ ਅਤੇ ਇਸ ਨੂੰ ਰੋਕਣ ਲਈ ਹਰ ਹਾਲ 'ਚ ਨਸਬੰਦੀ ਕੀਤੀ ਜਾਣੀ ਚਾਹੀਦੀ ਹੈ। ਸ਼ਿਵ ਸੈਨਾ ਨੇ ਅੱਜ ਕਿਹਾ, ''ਸਾਧਵੀ ਓਨੀ ਪੜ੍ਹੀ-ਲਿਖੀ ਨਹੀਂ, ਜਿੰਨੇ ਓਵੈਸੀ ਵਰਗੇ ਹਨ। ਇਸ ਲਈ ਉਸ ਨੇ ਅਪਣਾ ਸੰਦੇਸ਼ ਪਹੁੰਚਾਉਣ ਲਈ ਗ਼ਲਤ ਸ਼ਬਦ ਚੁਣ ਲਏ। ਉਨ੍ਹਾਂ ਵਲੋਂ ਕਹੇ ਸ਼ਬਦ ਨਸਬੰਦੀ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਪਰ ਸੱਚ ਇਹੀ ਹੈ ਕਿ ਮੁਸਲਮਾਨਾਂ ਅਤੇ ਈਸਾਈਆਂ ਦੀ ਵਧਦੀ ਆਬਾਦੀ ਸਮੱਸਿਆ ਬਣੀ ਹੋਈ ਹੈ।''

ਪਾਰਟੀ ਨੇ ਕਿਹਾ ਕਿ ਜੇ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ ਨੇਤਾ ਅਸਾਸੂਦੀਨ ਓਵੈਸੀ ਅਸਲ 'ਚ ਮੁਸਲਮਾਨਾਂ ਦਾ ਭਲਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਪਰਵਾਰ ਨਿਯੋਜਨ ਦੀ ਅਪੀਲ ਦੀ ਹਮਾਇਤ ਕਰਨੀ ਚਾਹੀਦੀ ਹੈ ਅਤੇ ਮੁਸਲਮਾਨ ਔਰਤਾਂ ਨੂੰ ਬੁਰਕਾ ਪਹਿਣਨ ਦੀ ਰਵਾਇਤ ਖ਼ਤਮ ਕਰਨੀ ਚਾਹੀਦੀ ਹੈ।

ਸੰਪਾਦਕੀ 'ਚ ਪਾਰਟੀ ਨੇ ਕਿਹਾ ਕਿ ਪਰਵਾਰ ਨਿਯੋਜਨ ਅਪਣਾਉਣ ਨਾਲ ਮੁਸਲਮਾਨ ਅਪਣੇ ਬੱਚਿਆਂ ਦੀ ਸਹੀ ਦੇਖ-ਭਾਲ ਕਰ ਸਕਣਗੇ। ਸ਼ਿਵ ਸੈਨਾ ਨੇ ਕਿਹਾ, ''ਜਦੋਂ ਅਸੀਂ ਕਹਿੰਦੇ ਹਾਂ ਕਿ ਮੁਸਲਮਾਨਾਂ ਦੀ ਨਸਬੰਦੀ ਹੋਣੀ ਚਾਹੀਦੀ ਹੈ, ਉਦੋਂ ਸਾਡਾ ਇਰਾਦਾ ਇਹ ਹੁੰਦੈ ਕਿ ਉਹ ਖ਼ੁਸ਼ਹਾਲ ਜੀਵਨ ਬਤੀਤ ਕਰਨ।''  (ਪੀਟੀਆਈ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top