Share on Facebook

Main News Page

ਗਿਆਨੀ ਨੰਦਗੜ੍ਹ ਜਿਹੇ ਜਥੇਦਾਰ ਗੁੰਮਰਾਹਕੁਨ ਬਿਆਨ ਨਾ ਦੇਣ
-: ਸੁਖਬੀਰ ਬਾਦਲ

ਅੰਮ੍ਰਿਤਸਰ, 15 ਅਪ੍ਰੈਲ (ਚਰਨਜੀਤ ਸਿੰਘ) : ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਧਰਮ 'ਚ ਕੋਈ ਦਖ਼ਲ ਨਹੀਂ ਅਤੇ ਕੋਈ ਵੀ ਰਾਜਨੀਤਕ ਵਿਅਕਤੀ ਧਾਰਮਕ ਮਾਮਲਿਆਂ ਵਿਚ ਕਿਸੇ ਕਿਸਮ ਦੀ ਦਖ਼ਲਅੰਦਾਜ਼ੀ ਨਹੀਂ ਕਰਦਾ।

ਸ੍ਰੀ ਦਰਬਾਰ ਸਾਹਿਬ ਸੂਚਨਾ ਕੇਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਧਾਰਮਕ ਫ਼ੈਸਲੇ ਲੈਣ ਲਈ ਧਾਰਮਕ ਆਗੂ ਪੂਰੀ ਤਰ੍ਹਾਂ ਆਜ਼ਾਦ ਹਨ।

ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਤਾਜ਼ਾ ਬਿਆਨ ਕਿ ਤਖ਼ਤਾਂ ਦੇ ਹੁਕਮਨਾਮੇ ਆਰ.ਐਸ.ਐਸ ਦੇ ਪ੍ਰਭਾਵ ਹੇਠ ਜਾਰੀ ਹੁੰਦੇ ਹਨ, 'ਤੇ ਟਿਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਤਖ਼ਤਾਂ ਦੀ ਮਹਾਨ ਸੇਵਾ ਕਰਨ ਵਾਲੇ ਜਥੇਦਾਰਾਂ ਨੂੰ ਗੁਮਰਾਹਕੁਨ ਬਿਆਨ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਤਖ਼ਤਾਂ ਤੋਂ ਜਾਰੀ ਹੁਕਮਨਾਮਿਆਂ ਬਾਰੇ ਗਿਆਨੀ ਨੰਦਗੜ੍ਹ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਬਿਆਨ ਅਸਲੀਅਤ ਤੋਂ ਕੋਹਾਂ ਦੂਰ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਧਰਮ ਨਾਲ ਸਬੰਧਤ ਸਾਰੇ ਫ਼ੈਸਲੇ ਲੈਣ ਦਾ ਅਧਿਕਾਰ ਜਥੇਦਾਰਾਂ ਕੋਲ ਹੈ ਤੇ ਜਥੇਦਾਰ ਧਾਰਮਕ ਫ਼ੈਸਲੇ ਲੈਣ ਲਈ ਆਜ਼ਾਦ ਹਨ।


ਟਿੱਪਣੀ: ਗੱਪ, ਗੱਪ ਗੱਪ... ਮਾਰ ਲਾ ਹੋਰ ਗੱਪ, ਸੁਖਬੀਰ ਬਾਦਲ। ਇਹ ਕੋਈ ਲੁਕੀ ਛੁਪੀ ਗੱਲ ਨਹੀਂ, ਜਿਹੜੀ ਨੰਦਗੜ੍ਹ ਜਾਂ ਵੇਦਾਂਤੀ ਨੇ ਕਹੀ ਹੈ। ਸਿਤਮ ਇਹ ਹੈ ਕਿ ਪਹਿਲਾਂ ਇਹ ਦੋਵੇਂ ਤੁਹਾਡੇ ਝੂਟੇ ਲੈਂਦੇ ਰਹੇ, ਹੁਣ ਬਾਹਰ ਆ ਕੇ ਇਨ੍ਹਾਂ ਨੂੰ ਹੇਜ ਜਾਗਿਆ ਹੈ। - ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top