Share on Facebook

Main News Page

ਪਿਛਲੇ ਕੁੱਝ ਮਹੀਨਿਆਂ ਦੌਰਾਨ ਗਿਰਜਿਆਂ 'ਚ ਭੰਨਤੋੜ ਦੀਆਂ ਘਟਨਾਵਾਂ ਵਧੀਆਂ; ਆਗਰਾ ਚਰਚ 'ਚ ਭੰਨ-ਤੋੜ, ਈਸਾ ਦੀ ਮੂਰਤੀ ਦਾ ਸਿਰ ਤੋੜਿਆ

April 17, 2015 11:01 AM

ਪਿਛਲੇ ਕੁੱਝ ਮਹੀਨਿਆਂ ਦੌਰਾਨ ਗਿਰਜਿਆਂ 'ਚ ਭੰਨਤੋੜ ਦੀਆਂ ਘਟਨਾਵਾਂ ਵਧੀਆਂ ਆਗਰਾ ਚਰਚ 'ਚ ਭੰਨ-ਤੋੜ, ਈਸਾ ਦੀ ਮੂਰਤੀ ਦਾ ਸਿਰ ਤੋੜਿਆ : ਆਗਰਾ, 16 ਅਪ੍ਰੈਲ : ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਇਥੋਂ ਦੇ ਛਾਉਣੀ ਇਲਾਕੇ ਵਿਚ ਬੀਤੀ ਦੇਰ ਰਾਤ ਇਕ ਚਰਚ ਵਿਚ ਭੰਨ-ਤੋੜ ਕੀਤੀ ਜਿਸ ਕਾਰਨ ਈਸਾਈਆਂ ਅੰਦਰ ਭਾਰੀ ਗੁੱਸਾ ਹੈ। ਪੁਲਿਸ ਅਨੁਸਾਰ ਸ਼ਰਾਰਤੀ ਅਨਸਰਾਂ ਨੇ ਆਗਰਾ ਛਾਉਣੀ ਦੇ ਪ੍ਰਤਾਬਪੁਰ ਇਲਾਕੇ ਵਿਚ ਪੈਂਦੀ ਸੇਂਟ ਮੈਰੀ ਚਰਚ ਵਿਚ ਭੰਨ-ਤੋੜ ਕੀਤੀ। ਘਟਨਾ ਬੀਤੀ ਰਾਤ ਢਾਈ ਵਜੇ ਦੀ ਹੈ। ਸ਼ਰਾਰਤੀ ਅਨਸਰਾਂ ਨੇ ਈਸਾ ਮਸੀਹ ਦੀ ਮੂਰਤੀ ਦਾ ਸਿਰ ਤੋੜ ਦਿਤਾ ਅਤੇ ਮਰੀਅਮ ਦੀ ਮੂਰਤੀ ਦੇ ਗਲ ਵਿਚ ਕੁੱਤੇ ਦਾ ਪਟਾ ਪਾ ਦਿਤਾ। ਘੱਟ-ਗਿਣਤੀ ਕਮਿਸ਼ਨ ਨੇ ਆਗਰਾ ਦੇ ਅਧਿਕਾਰੀਆਂ ਕੋਲੋਂ ਰੀਪੋਰਟ ਮੰਗ ਲਈ ਹੈ।

ਪੁਲਿਸ ਨੇ ਦਸਿਆ ਕਿ ਚਰਚ ਕੰਪਲੈਕਸ ਵਿਚ ਸਥਿਤ ਦੋ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਅਤੇ ਪੁਲਿਸ ਅਧਿਕਾਰੀ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰਨ ਲਈ ਅੱਜ ਸਵੇਰੇ ਚਰਚ ਵਿਚ ਪਹੁੰਚੇ ਸਨ। ਉਧਰ ਆਗਰਾ ਵਿਚ ਈਸਾਈ ਤਬਕੇ ਦੇ ਆਗੂ ਇਸ ਘਟਨਾ ਕਾਰਨ ਗੁੱਸੇ ਵਿਚ ਹਨ ਅਤੇ 24 ਘੰਟੇ ਅੰਦਰ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਮੰਗ ਕੀਤੀ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁਧ ਰਕਾਬਗੰਜ ਪੁਲਿਸ ਥਾਣੇ ਵਿਚ ਇਕ ਐਫ਼.ਆਈ.ਆਰ ਦਰਜ ਕੀਤੀ ਹੈ। ਇਸੇ ਦੌਰਾਨ ਆਗਰਾ ਦੇ ਈਸਾਈ ਆਗੂਆਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ 24 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀਆਂ ਵਿਰੁਧ ਕਾਰਵਾਈ ਕੀਤੀ ਜਾਵੇ।

ਬੀਤੇ ਕੁੱਝ ਮਹੀਨਿਆਂ ਦੌਰਾਨ ਦੇਸ਼ ਦੇ ਕਈ ਹਿੱਸਿਆਂ ਵਿਚ ਗਿਰਜਿਆਂ 'ਤੇ ਹਮਲੇ ਹੋਏ ਹਨ। ਪਛਮੀ ਬੰਗਾਲ ਵਿਚ ਤਾਂ ਈਸਾਈ ਸਕੂਲ ਦੀ ਬਜ਼ੁਰਗ ਪ੍ਰਿੰਸੀਪਲ ਨਾਲ ਬਲਾਤਕਾਰ ਕਰ ਦਿਤਾ ਗਿਆ ਸੀ। ਇਸ ਸਿਲਸਿਲੇ ਵਿਚ ਬੰਗਲਾਦੇਸ਼ੀ ਨਾਗਰਿਕ ਫੜੇ ਗਏ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top