Share on Facebook

Main News Page

ਬਾਦਲ ਦੇ ਜ਼ੁਲਮ ਦੀ ਇੰਤਹਾ ਹੋ ਚੁਕੀ ਹੈ
-: ਸੰਪਾਦਕ ਖ਼ਾਲਸਾ ਨਿਊਜ਼

ਇਹ ਹੈ ਜ਼ੁਲਮ ਦੀ ਇੰਤਹਾ... ਭਗਤ ਪੂਰਨ ਸਿੰਘ ਵਲੋਂ ਬਣਾਈ ਗਈ ਸੰਸਥਾ ਜੋ ਕਿ ਮਜਲੂਮਾਂ, ਗਰੀਬਾਂ, ਬੇਸਹਾਰਾ, ਲੂੰਲਿਆ, ਲੰਗੜਿਆ, ਪਿੰਗਲਿਆ ਤੇ ਯਤੀਮਾਂ ਦੀ ਸੇਵਾ ਸੰਭਾਲ ਲਈ ਬਣਾਈ ਗਈ ਸੰਸਥਾ ਹੈ ... ਉਸੇ ਹੀ ਸੰਸਥਾ ਦਾ ਸਟਾਲ ਚੁੱਕ ਕੇ ਬਾਹਰ ਸੁੱਟ ਦਿੱਤਾ... ਸ਼ਰਮਨਾਕ ਹੈ... ਇਹ ਬਾਦਲ ਪਰਿਵਾਰ ਦੇ ਅੰਤ ਦਾ ਪ੍ਰਤੀਕ ਹੋ ਨਿਬੜੇਗਾ...

ਜੇ ਸ਼੍ਰੀਚੰਦ ਦਾ ਮੰਦਰ ਉਸ ਦਰਬਾਰ ਸਾਹਿਬ ਪਰਿਸਰ 'ਚ ਰਹਿ ਸਕਦਾ ਹੈ, ਸ੍ਰੀਚੰਦ ਦਾ ਅਖਾੜਾ ਰਹਿ ਸਕਦਾ ਹੈ, ਸ਼ਨੀਦੇਵ ਦਾ ਮੰਦਿਰ ਰਹਿ ਸਕਦਾ ਹੈ, ਜੈਨੀਆਂ ਦਾ ਮੰਦਿਰ ਜੋ ਬਿਲਕੁਲ ਨਾਲ ਹੈ, ਉਹ ਰਹਿ ਸਕਦਾ ਹੈ... ਤਾਂ ਕਿ ਪਿੰਗਲਵਾੜੇ ਦਾ ਸਟਾਲ ਨਹੀਂ ਰਹਿ ਸਕਦਾ ਸੀ...

ਦਰਬਾਰ ਸਾਹਿਬ ਹੁਣ ਦਰਬਾਰ ਸਾਹਿਬ ਨਹੀਂ ਰਿਹਾ, ਇਹ ਬਾਦਲ ਦੀ ਆਰਾਮਗਾਹ ਹੈ, ਉਸਦੀ ਆਪਣੀ ਜਾਇਦਾਦ ਬਣ ਚੁਕਾ ਹੈ। ਜੋ ਬਾਦਲ ਚਾਹੁੰਦਾ ਹੈ, ਉਹ ਹੋ ਰਿਹਾ ਹੈ। ਦਰਬਾਰ ਸਾਹਿਬ ਇਕ ਗੁਰਦੁਆਰਾ ਨਾ ਰਹਿ ਕੇ, ਇਹ ਸੈਰ ਗਾਹ, ਟੂਰਿਸਟ ਸਪੌਟ Tourist Spot ਬਣ ਚੁਕਾ ਹੈ। ਦਰਬਾਰ ਸਾਹਿਬ ਹੁਣ ਕੋਈ ਜਿਸ ਤਰ੍ਹਾਂ ਮਰਜ਼ੀ ਆ ਜਾ ਸਕਦਾ ਹੈ। ਪਹਿਲਾਂ ਘੱਟੋ ਘੱਟ ਗੇਟ ਲੱਗਾ ਹੁੰਦਾ ਸੀ, ਤਾਂ ਉਹੀ ਅੰਦਰ ਆਉਂਦਾ ਸੀ ਜਿਸਨੇ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਹੁੰਦੇ ਸੀ।

ਹੁਣ ਕੋਈ ਜਿਸ ਤਰ੍ਹਾਂ ਮਰਜ਼ੀ ਸੈਰ ਕਰ ਰਿਹਾ ਹੈ, ਨੰਗੇ ਸਿਰ ਬੈਠਾ ਹੈ, ਕਸਰਤ ਕਰ ਰਿਹਾ ਹੈ... ਗਲਿਆਰੇ ਦੀ ਸੁੰਦਰੀਕਰਣ ਦੀ ਸਾਜਿਸ਼ ਅਧੀਨ ਸ਼੍ਰੀਚੰਦ ਦੇ ਮੰਦਿਰ, ਅਖਾੜੇ, ਸ਼ਨੀਦੇਵ ਦੇ ਮੰਦਿਰ ਅਤੇ ਹੋ ਕਿੰਨੇ ਹੀ ਮੰਦਿਰ ਉਸਰ ਚੁਕੇ ਹਨ, ਅਤੇ ਉਸ ਗਲਿਆਰੇ ਦੇ ਅੰਦਰ / ਨਾਲ ਹੀ ਹਨ, ਜੋ ਕਿ ਜ਼ਿਆਦਾਤਰ ਲੋਕਾਂ ਨੂੰ ਇਹ ਭੁਲੇਖਾ ਪਾਇਆ ਜਾ ਸਕੇ ਕਿ ਦਰਬਾਰ ਸਾਹਿਬ ਵੀ ਇੱਕ ਮੰਦਿਰ ਹੀ ਹੈ, ਜਿਸ ਤਰ੍ਹਾਂ ਕਿ ਦਰਬਾਰ ਸਾਹਿਬ ਨੂੰ ਸ਼ਰਾਰਤ ਅਧੀਨ ਸਵਰਣ ਮੰਦਿਰ / ਗੋਲਡਨ ਟੈਂਪਲ ਨਾਮ ਨਾਲ ਹੀ ਮਸ਼ਹੂਰ ਕੀਤਾ ਗਿਆ ਹੈ, ਕਿ ਇਹ ਵੀ ਇੱਕ ਮੰਦਿਰ ਹੀ ਹੈ।

ਉਥੇ ਬੈਠੇ ਬਾਦਲ ਦੇ ਚਮਚਿਆਂ ਦੀ ਕਮੇਟੀ ਸ਼੍ਰੋਮਣੀ ਗੋਲਕ ਲੁੱਟ ਕਮੇਟੀ, ਪੱਪੂ (ਅਖੌਤੀ ਜਥੇਦਾਰ) ਆਦਿ ਸਾਰੇ ਸਿੱਖੀ ਸਰੂਪ 'ਚ ਕੇਸਾਧਾਰੀ ਹਿੰਦੂ ਹੀ ਤਾਂ ਹਨ। ਪੰਥਕ ਸਿੱਖ ਰਹਿਤ ਮਰਿਆਦਾ ਅਕਾਲ ਤਖ਼ਤ ਦੇ ਅੰਦਰ ਹੀ ਦਮ ਤੋੜ ਦਿੰਦੀ ਹੈ। ਦਰਬਾਰ ਸਾਹਿਬ ਦੇ ਨਾਲ ਲਗਦੀਆਂ ਦੁਕਾਨਾਂ 'ਚ ਪਖੰਡੀ ਸਾਧਾਂ ਦੀਆਂ ਮੂਰਤਾਂ, ਤਸਵੀਰਾਂ ਆਦਿ ਧੜੱਲੇ ਨਾਲ ਵਿੱਕ ਰਹੀਆਂ ਨੇ... ਕਿੱਥੇ ਹੈ ਸਿੱਖੀ?

ਜੇ ਪਿੰਗਲਵਾੜੇ ਦਾ ਸਟਾਲ ਚੁਕਿਆ ਜਾ ਸਕਦਾ ਹੈ, ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਬਾਕੀ ਰਹਿੰਦੀ ਕਸਰ ਵੀ ਪੂਰੀ ਹੋਵੇਗੀ, ਦਰਬਾਰ ਸਾਹਿਬ ਦੇ ਬਾਹਰ ਤੱਕ ਤਾਂ ਮੰਦਿਰ ਬਣ ਚੁਕੇ ਨੇ, ਅੰਦਰ ਵੀ ਮੂਰਤੀਆਂ ਲਗੱਣਗੀਆਂ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top