Share on Facebook

Main News Page

ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਨਾਨਕ ਸ਼ਾਹ ਫਕੀਰ ਫਿਲਮ ਨੂੰ ਨਾਕਾਰਿਆ, ਆਸਟਰੇਲੀਆਂ ਅਤੇ ਯੁਰਪ ਵਿੱਚ ਨਹੀਂ ਲੱਗ ਸਕੀ ਫਿਲਮ

ਚੰਡੀਗੜ ( 19 ਅਪ੍ਰੈਲ, 2015): ਸਿੱਖਾਂ ਦੇ ਤਕੜੇ ਵਿਰੋਧ ਅਤੇ ਚੇਤਾਵਨੀਆਂ ਦੇ ਬਾਵਜੂਦ ਹਰਿੰਦਰ ਸਿੱਕਾ ਵੱਲੋਂ ਰਿਲੀਜ਼ ਕੀਤੀ ਗਈ ਫਿਲਮ ਨਾਨਕ ਸ਼ਾਹ ਫਕੀਰ ਨੂੰ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਨਾਕਾਰ ਦਿੱਤਾ ਹੈ। ਵਿਦੇਸ਼ਾਂ ਵਿੱਚ ਜਿਆਦਾਤਰ ਦੇਸ਼ਾਂ ਵਿੱਚ ਇਹ ਫਿਲਮ ਲੱਗ ਹੀ ਨਹੀਂ ਸਕੀ, ਜਿੱਥੇ ਲੱਗੀ ਉੱਥੇ ਸਿੱਖ ਸੰਗਤਾਂ ਨੇ ਇਸ ਭਰਵਾਂ ਵਿਰੋਧ ਕੀਤਾ ਅਤੇ ਇਸ ਫਿਲਮ ਨੂੰ ਵੇਖਣ ਵਾਲ਼ਿਆਂ ਦੀ ਗਿਣਤੀ ਉੰਗਲਾਂ ਦੇ ਪੋਟਿਆਂ ‘ਤੇ ਗਿਣਨ ਜੋਗੀ ਵੀ ਨਹੀਂ ਸੀ।

ਸਿੱਖ ਸਿਧਾਤਾਂ ‘ਤੁ ਚੋਟ ਕਰਦੀ ਹਰਿੰਦਰ ਸਿੱਕਾ ਦੀ ਵਿਵਾਦਤਮਈ ਫਿਲਮ ਨਾਨਕਸ਼ਾਹ ਫਕੀਰ ਜਿਸ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਜੀ ਅਤੇ ਬੇਬੇ ਨਾਨਕੀ ਜੀ ਨੂੰ ਫਿਲਮੀ ਪਰਦੇ ‘ਤੇ ਰੂਪਮਾਨ ਕੀਤਾ ਗਿਅ ਹੈ, ਆਸਟਰੇਲੀਆਂ ਦੇ ਕਿਸੇ ਵੀ ਸਿਨੇਮਾ ਘਰ ਵਿੱਚ ਨਹੀਂ ਲੱਗ ਸਕੀ।

ਆਸਟਰੇਲੀਆਂ ਤੋਂ ਸਿੱਖ ਸਿਆਸਤ ਦੇ ਸੂਤਰਾਂ ਨੇ ਫੋਨ ‘ਤੇ ਦੱਸਿਆ ਕਿ ਇੱਥੇ ਫਿਲਮ ਵਿਖਾਉਣ ਵਾਲ਼ਿਆਂ ਵੱਲੋਂ ਵੀਰਵਾਰ ਨੂੰ ਇੱਕ ਸਪੈਸ਼ਲ਼ ਸ਼ੋਆ ਵਿਖਾਇਆ ਗਿਆ ਸੀ।ਜਿਸ ਵਿੱਚ ਪੰਤਵੰਤੇ ਸਿੱਖਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਹੋਰਾਂ ਨੂੰ ਫਿਲਮ ਵੇਖਣ ਦਾ ਸੱਦਾ ਦਿੱਤਾ ਗਿਆ ਸੀ, ਤਾਂ ਕਿ ਇਨ੍ਹਾਂ ਤੋਂ ਫਿਲਮ ਵਿਖਾਉਣ ਲਈ ਹਰੀ ਝੰਡੀ ਲੈਣ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਜ ਆਸਟਰੇਲੀਆ ਵਿੱਚ ਕਿਤੇ ਵੀ ਫਿਲਮ ਦੇ ਚੱਲਣ ਦੀ ਖਬਰ ਨਹੀਂ ਹੈ।

ਉਧਰ ਸਮੁੱਚੇ ਯੂਰਪ ਵਿੱਚੋਂ ਇਕੱਲੇ ਇੰਗਲੈਂਡ ਵਿੱਚ ਕੁਝ ਥਾਵਾਂ ‘ਤੇ ਫਿਲਮ ਨੂੰ ਵਿਖਾਇਆ ਗਿਆ ਸੀ, ਪਰ ਇੰਗਲੈਂਡ ਵਿੱਚ ਵੀ ਇਸਨੂੰ ਫਿਲਮ ਨੂੰ ਦਰਸ਼ਕਾਂ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ ਸਗੋਂ ਫਿਲਮ ਦੇ ਵਿਰੋਧ ਵਿੱਚ ਸੰਗਤਾਂ ਨੇ ਸਖਤ ਵਿਰੋਧ ਜਤਾਇਆ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਫਿਲਮ ‘ਤੇ ਰੋਕ ਲੱਗੀ ਹੋਈ ਹੈ, ਜਦਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਫਿਲਮ ‘ਤੇ ਪਾਬੰਦੀ ਲਈ ਦਿੱਲੀ ਦੇ ਉੱਪ ਰਾਜਪਾਲ ਨੂੰ ਲਿਖਿਆ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top