ਜੋ
ਮਹਾਰਾਸ਼ਟਰ ਸਰਕਾਰ ਨੇ ਇਹ ਬਿਆਨ ਦਿੱਤਾ ਹੈ, ਇਹ ਗੱਲ ਸਿੱਖ ਅਖਵਾਉਣ ਵਾਲੇ ਅੱਜ ਤੱਕ ਨਹੀਂ
ਸਮਝ ਸਕੇ। ਗੁਰੂ ਸਾਹਿਬ ਦੇ ਸ਼ਰੀਰਕ ਜਾਮਿਆਂ ਤੋਂ ਬਾਅਦ ਮੌਜੂਦਾ ਸਮੇਂ ਤੱਕ,
ਸਿੱਖਾਂ ਵਿੱਚ ਇਹ ਭੰਬਲਭੂਸਾ ਹਾਲੇ ਤੱਕ ਬਣਿਆ ਹੋਇਆ ਹੈ, ਜਦੋਂ ਕਿ ਗੁਰੂ ਸਾਹਿਬ ਦਾ
ਸਪਸ਼ਟ ਫੈਸਲਾ ਹੈ "ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ
ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥"
ਮਾਸ ਖਾਣਾ ਜਾਂ
ਨਾ ਖਾਣ ਦਾ, ਧਰਮ ਨਾਲ ਕੋਈ ਲੈਣਾ ਦੇਣਾ ਨਹੀਂ, ਸਿਰਫ ਸ਼ਰੀਰ ਨਾਲ ਸੰਬੰਧ ਹੈ। ਇਸੇ
ਲਈ ਸਿੱਖ ਰਹਿਤ ਮਰਿਆਦਾ ਵਿੱਚ ਵੀ "ਕੁੱਠੇ" ਦਾ ਜ਼ਿਕਰ
ਹੈ, ਜਿਸਦਾ ਮਤਲਬ ਹੈ ਧਾਰਮਿਕ ਪ੍ਰਕਿਰਆ ਨਾਲ ਮਾਰਕੇ ਤਿਆਰ ਕੀਤਾ ਮਾਸ, ਜੋ ਕਿ ਮੁਸਲਮਾਨਾਂ
'ਚ ਪ੍ਰਚਲਿਤ, ਜੋ ਕਿ ਕਿਸੇ ਜਾਨਵਰ ਨੂੰ ਮਾਰਣ ਲੱਗੇ ਕਲਮਾਂ ਪੜ੍ਹਦੇ ਹਨ, ਅਤੇ ਇਸ ਨੂੰ
ਧਰਮ ਦਾ ਹਿੱਸਾ ਮੰਨਦੇ ਹਨ। ਉਨ੍ਹਾਂ ਦੇ ਧਰਮ 'ਚ ਮਾਸ ਖਾਣਾ ਲਾਜ਼ਮੀ ਹੈ,
ਪਰ ਗੁਰੂ ਸਾਹਿਬ ਨੇ ਇਸ ਨੂੰ ਮਾਨਤਾ ਨਹੀਂ ਦਿੱਤੀ।
ਸਿੱਖਾਂ ਦੇ ਵੱਖ ਵੱਖ ਧੜੇ ਆਪਣੇ ਮੁਖੀਆਂ
ਦੀ ਗੱਲ ਜ਼ਿਆਦਾ ਮੰਨਦੇ ਹਨ, ਪਰ ਗੁਰੂ ਦੀ ਸ਼ਾਇਦ ਹੀ ਕੋਈ ਸੁਣਦਾ ਹੈ।
ਹਿੰਦੂ ਲਈ ਗਾਂ ਪਵਿਤ੍ਰ ਹੈ, ਮੁਸਲਮਾਨ ਨੂੰ ਸੂਰ ਤੋਂ
ਪਰਹੇਜ਼ ਹੈ, ਪਰ ਸਿੱਖ ਨਾ ਤਾਂ ਹਿੰਦੂ ਹੈ, ਨਾ ਮੁਸਲਮਾਨ ਹੈ। ਆਪਣੀ ਸ਼ਰੀਰਕ ਲੋੜ
ਮੁਤਾਬਿਕ ਜੇ ਕੋਈ ਖਾਂਦਾ ਹੈ, ਤਾਂ ਉਹ ਧਾਰਮਿਕ ਅਵੱਗਿਆ ਨਹੀਂ, ਪਰ ਸਿੱਖ ਕਿੱਥੇ ਮੰਨਣ
ਵਾਲੇ... ਮੈਂ ਨਾ ਮਾਨੂੰ ਵਾਲੀ ਪ੍ਰਵਿਰਤੀ ਕਾਰਣ ਇਹ ਝਗੜਾ ਚਲਦਾ ਰਹੇਗਾ, ਸਾਰੀ ਦੁਨੀਆ
ਤਾਂ ਭਾਂਵੇਂ ਸਮਝ ਜਾਵੇ, ਪਰ ਧੰਨ ਗੁਰੂ ਕੇ ਸਿੱਖ ਅਕਲ ਦੇ
ਪੱਕੇ ਵੈਰੀ... ਸ਼ਾਇਦ ਹੀ ਸਮਝ ਸਕਣ।
ਕਬੀਰ ਸਾਹਿਬ ਦੇ ਸ਼ਬਦ ਦੇ ਗਲਤ ਅਰਥ ਕਰਕੇ, ਝਗੜੀ ਜਾਂਦੇ ਹਨ।
ਮਾਸ ਨਾ ਖਾਣ ਵਾਲਾ ਆਪਣੇ ਆਪ ਨੂੰ ਬਹੁਤ ਵੱਡਾ ਧਰਮੀ ਸਮਝਦਾ
ਹੈ... ਕੋਈ ਪ੍ਰਚਾਰਕ ਆਵੇ ਉਸ ਨੂੰ ਸਭ ਤੋਂ ਬਹਤੀ ਵਾਰੀ ਇਹੀ ਸਵਾਲ ਪੁੱਛਿਆ
ਜਾਂਦਾ ਹੈ ਕਿ ਭਾਈ ਸਾਹਿਬ "ਕੀ ਮਾਸ ਖਾ
ਲੈਣਾ ਚਾਹੀਦਾ ਹੈ?" ਜੇ ਤਾਂ ਪੁੱਛਣ ਵਾਲਾ ਖਾਂਦਾ ਹੈ, ਤੇ ਅਗਿਓਂ ਭਾਈ ਸਾਹਿਬ
ਕਹਿ ਦੇਣ ਕਿ ਨਹੀਂ ਖਾਣਾ ਚਾਹੀਦਾ... ਤਾਂ ਪੰਗਾ...
ਜੇ ਪੁੱਛਣ ਵਾਲਾ ਨਹੀਂ ਖਾਂਦਾ, ਤੇ ਅਗਿਓਂ ਭਾਈ ਸਾਹਿਬ ਕਹਿ ਦੇਣ ਖਾਣ 'ਚ ਕੋਈ ਭਰਮ ਨਹੀਂ...
ਤਾਂ ਸਿਆਪਾ... ਹਰ ਕੋਈ ਆਪਣੇ ਸਵਾਲ ਦਾ ਜਵਾਬ ਜਾਣਦਾ
ਹੁੰਦਾ ਹੈ, ਪਰ ਪ੍ਰਚਾਰਕ ਦਾ ਇਮਤੀਹਾਨ ਲੈਣ ਲਈ, ਤੇ ਆਪਣੀ ਸਮਝ ਦਰਸਾਉਣ ਲਈ ਸਵਾਲ ਕਰਦਾ
ਹੈ... ਜਦਕਿ ਗੁਰੂ ਸਾਹਿਬ ਦਾ ਕਹਿਣਾ ਸਿਰਫ ਟਾਂਵਾਂ ਟਾਂਵਾਂ
ਮੰਨਦਾ ਹੈ।
ਖ਼ਾਲਸਾ ਨਿਊਜ਼ ਨੂੰ ਇਹ ਪਤਾ ਹੈ ਕਿ ਕੁਮੈਂਟ ਕਰਨ ਵਾਲੇ ਦੋਨੋਂ ਤਰ੍ਹਾਂ
ਦੀ ਵਿਚਾਰਧਾਰਾ ਵਾਲੇ ਹਨ, ਕਈ ਸਾਨੂੰ ਗਾਲ਼ਾਂ ਵੀ ਕੱਢਣਗੇ... ਖੈਰ ਆਪਣੀ ਆਪਣੀ ਸਮਝ...
ਸਲਾਮ ਹੈ ਮਹਾਰਾਸ਼ਟਰ ਸਰਕਾਰ ਦੀ ਇਸ ਸੋਚ ਉਪਰ ਕਿ "ਮਾਸ ਦੇ
ਖਾਣ ਅਤੇ ਰੱਖਣ ਨਾਲ ਧਰਮ ਦਾ ਕੋਈ ਸੰਬੰਧ ਨਹੀਂ"...
ਪਰ ਕੀ ਸਿੱਖ ਇਸ ਗੱਲ ਨੂੰ ਸਮਝਣਗੇ ???