Share on Facebook

Main News Page

ਫਿਲਮ "ਨਾਨਕ ਸ਼ਾਹ ਫਕੀਰ" ਇੱਕ ਸਾਜਿਸ਼ ਤਹਿਤ
-: ਸਤਪਾਲ ਸਿੰਘ ਦੁੱਗਰੀ 93566 21001

ਜੇ ਕੋਈ ਬੜੀ ਯੋਜਨਾ ਕਰ ਕੇ, ਸਾਜਿਸ਼ਨ ਤਰੀਕੇ ਨਾਲ, ਵਿਰੋਧੀਆਂ ਦੀ ਪੂਰੀ ਸ਼ੈਅ ਲੈ ਕੇ, ਮਾਰ ਮੁਕਾਉਣ ਦੀ ਸੋਚ ਨਾਲ ਵਾਰ ਕਰੇ ਤੇ ਦੁਖਾਂਤ ਉਸ ਹਮਲਾਵਰ ਨਾਲ ਆਪਣੇ ਗੱਦਾਰ ਵੀ ਨਾਲ ਰਲੇ ਹੋਣ, ਤਾਂ ਸੋਚੋ ਕੀ ਦਾ ਕੀ ਹੋ ਸਕਦਾ ਹੈ ? ਅਜਿਹਾ ਹੀ ਕੁਝ ਅੱਜ ਵਾਪਰ ਰਿਹਾ ਹੈ ਫਿਲਮ "ਨਾਨਕ ਸ਼ਾਹ ਫਕੀਰ" ਇੱਕ ਸਾਜਿਸ਼ ਤਹਿਤ।

ਪਰ ਉਸ ਅਕਾਲ ਪੁਰਖ ਦੀ ਮਹਿਰ ਸਦਕਾ ਜਦ ਵਾਰ ਹੋਣ ਤੋਂ ਪਹਿਲਾਂ ਹੀ ਇਸ ਸਾਜਿਸ਼ ਦਾ ਪਤਾ ਲੱਗ ਗਿਆ ਤੇ ਪੂਰੀ ਹਿੰਮਤ ਕਰ ਕੇ ਉਸ ਵਾਰ ਨੂੰ ਨਕਾਰਣ ਦਾ ਯਤਨ ਕੀਤਾ ਗਿਆ, ਜਿਸ ਵਿੱਚ ਵਿਰੋਧੀਆਂ ਦੇ ਨਾਲ ਨਾਲ ਆਪਣਿਆਂ ਦੇ ਅੰਦਰੂਨੀ ਹਮਲਿਆਂ ਦਾ ਵੀ ਸ਼ਿਕਾਰ ਹੋਣਾ ਪਿਆ। ਪਰ ਫਿਰ ਵੀ ਉਸ ਦਾਤੇ ਵਲੋਂ ਬਖਸ਼ੀ ਹਿੰਮਤ ਸਦਕਾ, ਹੋਣ ਵਾਲੇ ਹਰ ਵਾਰ ਨੂੰ ਆਪਣੇ ਕੁਝ ਕੁ ਸਾਥੀਆਂ ਦੀ ਮਦਦ ਅਤੇ ਸੂਝ ਬੂਝ ਨਾਲ ਬਿਨਾ ਕਿਸੇ ਨੁਕਸਾਨ ਦੇ ਨਕਾਰ ਦਿੱਤਾ ਤੇ ਵਾਰ ਕਰਨ ਵਾਲੇ ਦੀ ਹਰ ਕੋਸ਼ਿਸ ਅਸਫਲ ਕਰ ਦਿੱਤੀ ਗਈ।

ਜਦ ਵਾਰ ਕਰਨ ਵਾਲੇ ਨੂੰ ਅਹਿਸਾਸ ਹੋ ਗਿਆ ਕਿ ਉਹ ਆਪਣੀ ਚਾਲ ਵਿੱਚ ਅਸਫਲ ਹੋ ਗਿਆ ਹੈ ਤੇ ਤਕਰੀਬਨ ਸਾਰੀ ਕੌਮ ਇਸ ਸਾਜਿਸ਼ ਨੂੰ ਸਮਝ ਚੁੱਕੀ ਹੈ, ਤਾਂ ਬਾਅਦ ਵਿੱਚ ਵਾਰ ਕਰਨ ਵਾਲਾ ਤੇ ਉਸਦੇ ਸਾਥੀ ਮੌਕਾ ਸਾਂਭਦੇ ਹੋਏ, ਉਸ ਵਿੱਚ ਸੋਧ ਦਾ ਬਹਾਨਾ ਲਗਾ ਕੇ ਆਪਣਾ ਵਾਰ ਵਾਪਿਸ ਲੈ ਲੈਂਦੇ ਹਨ। ਹੁਣ ਸਵਾਲ ਇਹ ਹੈ ਕਿ, ਕੀ ਉਸ ਵਾਰ ਕਰਨ ਵਾਲੇ ਨੂੰ ਤੇ ਉਸਦੇ ਸਾਥੀਆਂ ਨੂੰ ਛੱਡ ਦੇਣਾ ਚਾਹੀਦਾ ਹੈ, ਜਾਂ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ?

ਸੋਚੋ ਜੇ ਅਜਿਹੇ ਲੁੱਕਵੇਂ ਤਰੀਕੇ ਨਾਲ ਕੀਤੇ ਗਏ ਵਾਰ ਨਾ ਸਾਹਮਣੇ ਆਉਂਦੇ ਤਾਂ ਭਵਿੱਖ ਵਿੱਚ ਇਸਦਾ ਕੌਣ ਜਿੰਮੇਵਾਰ ਹੁੰਦਾ ?

ਉਹ ਜੋ ਪਹਿਲਾਂ ਹੱਲਾਸ਼ੇਰੀ ਦਿੰਦੇ ਰਹੇ ਤੇ ਬਾਅਦ ਆਪਣੇ ਹੀ ਬਿਆਨ ਤੋਂ ਮੁੱਕਰ ਗਏ ਜਾਂ ਉਹ ਜੋ ਅਸਿੱਧੇ ਰੂਪ ਵਿੱਚ ਪਿੱਠ ਨਾਲ ਪਿੱਠ ਜੋੜ ਕੇ ਖੜੇ ਹਨ। ਇੱਕ ਗੱਲ ਹੋਰ ਕਿ ਅਜੇ ਵੀ ਇਹ ਕੁਝ ਸਪਸ਼ਟ ਨਹੀਂ ਕਿ ਉਹ ਦੁਬਾਰਾ ਵਾਰ ਨਹੀਂ ਕਰਣਗੇ।

ਇਸ ਲਈ ਮੈਂ ਤੁਹਾਡੇ ਸਾਰਿਆਂ ਤੋਂ ਨਿਰਪੱਖ ਸੋਚ ਨਾਲ ਇਹ ਜਵਾਬ ਲੈਣਾ ਚਾਹੁੰਦਾ ਹਾਂ, ਕਿਉਂਕਿ ਇਹ ਹਮਲਾ ਕਿਸੇ 'ਤੇ ਨਿੱਜੀ ਨਹੀਂ, ਕੌਮੀ ਹੈ, ਤੇ ਇਹ ਮੈਂ ਅੱਜ ਦੇ ਮੋਜੂਦਾ ਹਲਾਤਾਂ 'ਤੇ ਕਹਿ ਰਿਹਾ ਹਾਂ। ਕਿਉਂਕਿ ਹਰ ਪਾਸਿਉਂ ਇਹੀ ਦਬਾਅ ਪਾਇਆ ਜਾ ਰਿਹਾ ਹੈ, ਕਿ ਹੁਣ ਕਾਰਵਾਈ ਨਹੀਂ ਕਰਨੀ ਚਾਹੀਦੀ ਕਿ ਫਿਲਮ ਵਾਪਿਸ ਲੈ ਲਈ ਗਈ ਹੈ, ਪਰ ਮੈਂਨੂੰ ਇੱਹ ਵਿਸ਼ਵਾਸ਼ ਤਾਂ ਹੋ ਜਾਏ ਕਿ ਇਹ ਹਮਲਾ ਦੁਬਾਰਾ ਨਹੀਂ ਹੋਵੇਗਾ ਤੇ ਜੇ ਹੋਵੇਗਾ ਤਾਂ ਉਸਦਾ ਜਿੰਮੇਵਾਰ ਕੌਣ ਤੇ ਹੁਣ ਇਹ ਵਾਪਸੀ ਵਾਲਾ ਕਦਮ ਹੈ ਕੀ ? ਕੋਈ ਨਵੀਂ ਸਾਜਿਸ਼ ਤਾਂ ਨਹੀਂ ? ਕਿਉਂਕਿ ਅਸੂਲਾਂ ਮੁਤਾਬਿਕ ਵਾਪਸੀ ਤਾਂ ਤਦ ਹੋਣੀ ਚਾਹੀਦੀ ਸੀ, ਜਦ ਹਰ ਹਮਲੇ ਨੂੰ ਸਬੂਤਾਂ ਸਮੇਤ ਸਭ ਦੇ ਸਾਹਮਣੇ ਰੱਖ ਦਿੱਤਾ, ਤਾਂ ਉਸ ਵੇਲੇ ਵਾਪਸੀ ਦੀ ਥਾਂ ਚੈਲੰਜ ਕਰ ਕੇ ਹਮਲਾ ਕੀਤਾ ਤੇ ਉਸ ਵੇਲੇ ਉਹ ਆਪਣੇ ਵੀ ਨਜ਼ਰ ਨਾ ਆਏ, ਜਿਹੜੇ ਹੁਣ ਪੱਖ ਪੂਰ ਰਹੇ ਨੇ, ਹੁਣ ਜਦ ਸਾਰੀਆਂ ਸੰਗਤਾਂ ਇੱਕਠਿਆਂ ਹੋ ਕੇ, ਉਸ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਤੇ ਸਾਜਿਸ਼ ਕਰਤਾਵਾਂ ਨੂੰ ਭਾਜੜਾਂ ਪੁਆਂ ਦਿੱਤੀਆਂ ਤਾਂ ਹੁਣ ਫਿਲਮ ਵਾਪਿਸ ...

ਨੋਟ: ਇਸਨੂੰ ਸਿਰਫ ਫਿਲਮ ਸਮਝਣ ਦੀ ਗਲਤੀ ਨਾ ਕੀਤੀ ਜਾਵੇ ਤੇ ਨਾ ਹੀ ਅਸੀਂ ਇਸਨੂੰ ਸਿਰਫ ਇੱਕ ਫਿਲਮ ਸਮਝ ਕੇ ਲੜ ਰਹੇ ਹਾਂ, ਇਸ ਲਈ ਆਪ ਫੈਸਲਾ ਕਰੋ ਕਿ ਹੋਣਾ ਕੀ ਚਾਹੀਦਾ ਹੈ? ਕਿਉਂਕਿ ਬਹੁਤਿਆਂ ਨੂੰ ਜਵਾਬ ਦੇਣ ਲਈ ਪ੍ਰਭਾਵਸ਼ਾਲੀ ਸ਼ਬਦਾਂ ਦੀ ਲੋੜ ਹੁੰਦੀ ਹੈ ਤੇ ਕਈਆਂ ਦਾ ਕੀਤਾ ਹੋਇਆ ਕੰਮ ਹੀ ਜਵਾਬ ਹੁੰਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top