Share on Facebook

Main News Page

ਮਾਲਟਾ ਹਾਦਸੇ ਦੇ 19 ਸਾਲ ਬਾਅਦ ਲੀਬੀਆ ਤੋਂ ਇਟਲੀ ਆ ਰਹੇ ਜਹਾਜ਼ ਦੇ ਸਮੁੰਦਰ ਵਿਚ ਡੁੱਬਣ ਦੀ ਅਤਿ ਦੁੱਖਦਾਈ ਘਟਨਾ ਨੇ, ਇਕ ਵਾਰ ਫਿਰ ਇਟਲੀ ਵਸਦੇ ਪੰਜਾਬੀਆਂ ਦੇ ਜ਼ਖ਼ਮਾਂ ਨੂੰ ਕੁਰੇਦਿਆ
-: ਸ. ਕਸ਼ਮੀਰ ਸਿੰਘ ਨਵਾਂਸਹਿਰ

ਬਲਵਿੰਦਰ ਸਿੰਘ ਢਿੱਲੋ ਮਿਲਾਨ : ਲੀਬੀਆ ਤੋਂ ਇਟਲੀ ਆ ਰਹੇ ਜਹਾਜ਼ ਦੇ ਸਮੁੰਦਰ ਵਿਚ ਡੁੱਬਣ ਨਾਲ ਇਕ ਵਾਰ ਫਿਰ ਚਾਰੇ ਪਾਸੇ ਸੋਗ ਦੀ ਲਹਿਰ ਹੈ। ਇਸ ਹਾਦਸੇ ਵਿਚ 900 ਤੋਂ ਜ਼ਿਆਦਾ ਲੋਕ ਮਾਰੇ ਗਏ, ਇਹ ਹਾਦਸਾ ਲੀਬੀਆਈ ਤੱਟ ਤੋਂ 70 ਮੀਲ ਦੂਰ ਇਟਾਲਵੀ ਟਾਪੂ ਲੈਂਪੇਡੁਸਾ ਦੇ ਨੇੜੇ ਹੋਇਆ। ਇਹ ਲੋਕ ਲੀਬੀਆ ਤੋਂ ਜਾਨ ਬਚਾ ਕੇ ਆਪਣੇ ਘਰ-ਬਾਰ ਛੱਡ ਕੇ ਇਕ ਨਵੀਂ ਜ਼ਿੰਦਗੀ ਦੀ ਆਸ ਵਿਚ ਇਟਲੀ ਆ ਰਹੇ ਸਨ। ਇਨ੍ਹਾਂ ਲੋਕਾਂ ਨੂੰ ਕੀ ਪਤਾ ਸੀ ਕਿ ਇਨ੍ਹਾਂ ਨੂੰ ਮੌਤ ਖਿੱਚ ਕੇ ਲਿਆਈ ਹੈ। ਲੀਬੀਆ ਵਿਚ ਜਾਨ ਬਚਾਉਣ ਲਈ ਇਹ ਲੋਕ ਮਨੁੱਖੀ ਤਸਕਰਾਂ ਦੀ ਕੈਦ ਵਿਚ ਫਸ ਗਏ। ਇਨ੍ਹਾਂ ਨੂੰ ਮੌਤ ਵੀ ਚੰਗੀ ਤਰ੍ਹਾਂ ਨਸੀਬ ਨਾ ਹੋਈ ਤੇ ਜ਼ਿੰਦਗੀ ਤਾਂ ਮੌਤ ਤੋਂ ਵੀ ਬੱਦਤਰ ਸੀ। ਉਨ੍ਹਾਂ ਦਾ ਜਹਾਜ਼ ਰਸਤੇ ਵਿਚ ਹੀ ਡੁੱਬ ਗਿਆ। ਇਸ ਹਾਦਸੇ ਵਿਚ ਮਹਿਜ਼ 28 ਲੋਕ ਹੀ ਬਚਾਏ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਵਿਚ 950 ਲੋਕ ਸਵਾਰ ਸਨ। ਇਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਬਚਾਏ ਗਏ ਇਕ ਵਿਅਕਤੀ ਨੇ ਦੱਸਿਆ ਕਿ ਜਦੋਂ ਜਹਾਜ਼ ਕੋਲੋਂ ਇਕ ਮਰਚੈਂਟ ਸ਼ਿੱਪ ਨਿਕਲੀ ਤਾਂ ਲੋਕ ਉਸ ਪਾਸੇ ਮਦਦ ਮੰਗਣ ਲਈ ਦੌੜੇ, ਜਿਸ ਕਾਰਨ ਜਹਾਜ਼ ਦਾ ਸੰਤੁਲਨ ਵਿਗੜ ਗਿਆ ਤੇ ਜਹਾਜ਼ ਪਲਟ ਗਿਆ।

ਇਸ ਅਤਿ ਦੁੱਖਦਾਈ ਘਟਨਾ ਉਪੱਰ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਇਟਲੀ ਦੇ ਬਜੁਰਗ ਸਮਾਜ ਸੇਵਕ ਸ: ਕਸ਼ਮੀਰ ਸਿੰਘ ਨਵਾਂਸਹਿਰ ਨੇ ਕਿਹਾ ਕਿ ਮਾਲਟਾ ਕਿਸ਼ਤੀ ਦੁਖਾਂਤ ਨੂੰ ਅੱਜ ਭਾਵੇਂ 19 ਸਾਲ ਹੋ ਗਏ ਹਨ, ਪਰ ਇਸ ਦੇ ਜ਼ਖਮ ਅੱਜ ਵੀ ਦੋਆਬੇ ਦੇ ਲੋਕਾਂ ਦੇ ਦਿਲਾਂ ਵਿੱਚ ਹਰੇ ਹਨ। ਇਹ ਹਾਦਸਾ 24-25 ਦਸੰਬਰ 1996 ਦੀ ਰਾਤ ਨੁੰ ਹੋਇਆ ਸੀ ਜਿਸ ਵਿੱਚ ਲਗਭਗ 300 ਨੌਜਵਾਨ ਜੋ ਕਿ ਭਾਰਤ, ਪਾਕਿਸਤਾਨ ਅਤੇ ਸ੍ਰੀਲੰਕਾ ਦੇ ਸਨ। ਉਨਾਂ ਵਿੱਚੋ ਤਕਰੀਬਨ 170 ਨੌਜਵਾਨ ਦੋਆਬੇ ਇਲਾਕੇ ਦੇ ਸਨ। ਜੋ ਨੌਜਵਾਨ ਉਸ ਸਮੇਂ ਮੌਤ ਦੇ ਮੂਹ ਵਿੱਚ ਪਏ ਸੀ, ਨਾਂ ਤਾਂ ਅੱਜ ਤੱਕ ਉਨ੍ਹਾਂ ਦੀਆਂ ਲਾਸ਼ਾਂ ਮਿਲਿਆਂ ਤੇ ਨਾਂ ਹੀ ਉਨਾਂ ਦਾ ਕੋਈ ਸਮਾਨ ਘਰ ਪੁਜਿਆ। ਇਥੋ ਤਕ ਕਿ ਕਿਸ਼ਤੀ ਦਾ ਚਾਲਕ ਵੀ ਨਹੀਂ ਮਿਲ ਸਕਿਆ। ਮਾਰੇ ਗਏ ਨੌਜਵਾਨਾਂ ਦੇ ਘਰ ਦੇ ਅਜੇ ਵੀ ਇਸ ਹਾਦਸੇ ਨੁੰ ਮਨਣ ਲਈ ਤਿਆਰ ਨਹੀਂ ਹਨ ਅਤੇ ਕਈ ਨੌਜਵਾਨਾਂ ਦੇ ਘਰਦੇ ਅਜ ਵੀ ਉਨਾਂ ਦੇ ਆਉਣ ਦੀ ਉਡੀਕ ਕਰਦੇ ਹਨ।

ਨਵਾਂਸਹਿਰ ਦੇ ਪਿੰਡ ਸਲੋਹ ਦੇ 19 ਸਾਲ੍ਹਾ ਤਜਿੰਦਰ ਸਿੰਘ, ਪਿੰਡ ਮੰਗੂਵਾਲ ਦੇ ਸੁਰਿੰਦਰਪਾਲ ਸਿੰਘ ਤੇ ਪਿੰਡ ਹਾਜੀਪੁਰ ਦੇ ਚੂਹੜ ਸਿੰਘ ਦੇ ਮਾਰੇ ਜਾਣ ਦੀ ਖਬਰ ਕਈ ਵਰੇ ਪਹਿਲਾਂ ਸੱਚ ਮੰਨ ਲਿਆ ਗਿਆ ਸੀ, ਪਰ ਸੰਜੀਵ ਕੁਮਾਰ ਉਰਫ ਸੰਜੂ ਕੁਲਾਮ ਰੋਡ ਨਵਾਂਸਹਿਰ, ਸੁਖਦੇਵ ਸਿੰਘ ਉਰਫ ਬਿਟੂ ਭਾਰਟਾ ਕਲਾਂ ਨਵਾਂਸਹਿਰ ਸੁਖਵੀਰ ਸਿੰਘ ਪੱਪੂ ਪਿੰਡ ਬਸਿਆਲਾ ਗੜਸੰਕਰ ਤੋਂ ਇਲਾਵਾ ਸੈਂਕੜੇ ਨੌਜਵਾਨਾਂ ਦਾ ਅੱਜ ਵੀ ਉਨ੍ਹਾਂ ਦੇ ਘਰ ਦੇ ਇੰਤਜਾਰ ਕਰ ਰਹੇ ਹਨ। ਸ: ਕਸ਼ਮੀਰ ਸਿੰਘ ਹੁਰਾਂ ਕਿਹਾ ਕਿ ਬੀਤੇ ਦਿਨ ਹੋਈ ਇਸ ਦੁੱਖਦਾਇਕ ਘਟਨਾ ਨੇ ਇੱਕ ਵਾਰ ਫਿਰ ਇਟਲੀ ਦੇ ਪੰਜਾਬੀਆਂ ਦੇ ਜਖ਼ਮਾਂ ਨੂੰ ਕੁਰੇਦ ਦਿੱਤਾ ਹੈ ਭਾਵੇ ਕਿ ਇਸ ਘਟਨਾ ਵਿੱਚ ਕੋਈ ਵੀ ਭਾਰਤੀ ਨਹੀਂ ਸੀ, ਪਰ ਇਨਸਾਨੀਅਤ ਨਾਤੇ ਇਹ ਘਟਨਾ ਅਸਹਿ ਹੈ ਇਸ ਘਟਨਾ ਨੇ ਪਤਾ ਨਹੀਂ ਕਿਨੇ ਬੱਚੇ ਯਤੀਮ ਅਤੇ ਕਿੰਨੀਆਂ ਔਰਤਾਂ ਨੂੰ ਵਿਧਵਾ ਕਰ ਦਿੱਤਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top