Share on Facebook

Main News Page

ਸੰਕਟ ਮੋਚਨ ਗੁਟਕਾ, ਜੋ ਸਰਾਸਰ ਗਪੌੜਾਂ ਨਾਲ ਭਰਿਆ ਹੈ...!!
-: ਮਨਪ੍ਰੀਤ ਸਿੰਘ ਲਿੱਟਾ

ਜਿੱਦਾਂ ਇਕ ਬੱਸ 'ਚ ਚੜਿਆਂ ਕੰਨਾਂ ਦੀ ਦਵਾਈ, ਅੱਖਾਂ ਦੀ ਦਵਾਈ, ਦੰਦਾਂ ਦਾ ਮੰਜਨ ਵੇਚਦਾ ਹੈ ਤੇ ਆਂਦੇ ਅਖੇ "ਆਹ ਲੋ ਜੋ ਹੁਸ਼ਿਆਰਪੁਰੀ ਦਾਰੂ, ਰੋਗ ਭਾਵੇਂ ਕੰਨਾ ਦਾ ਹੋਵੇ, ਚਾਹੇ ਅਖਾਂ ਦਾ, ਇਹ ਨੌ-ਬਰ-ਨੌ ਕਰਦੂ ਤਹਾਨੂੰ, ਆਓ ਮੇਰੇ ਵੀਰ 10 ਰਪਏ 10 ਰਪਏ 10 ਰੁਪਏ"

ਬਸ ਇਦਾਂ ਈ ਆ ਗੁਟਕੇ 'ਚ ਗੱਲਾਂ ਨੇ, ਆਹ ਕਰੋ ਤੇ ਉਹ ਮਿਲੂ... ਚੰਗੇ ਗੁਣਾਂ, ਜੀਵਨ ਜਾਚ ਬਾਰੇ ਕੁਝ ਨੀ...

ਵੈਸੇ ਬਹੁਤੇ ਨੰਦਸਰੀਏ ਇਸ ਨੂੰ ਪੜ੍ਹਨ ਦੀ ਸਲਾਹ ਦਿੰਦੇ ਆ... ਤੇ ਜੇ ਕਿਦਰੇ ਸਾਡੇ ਵਰਗਾ ਆਖਦੇ ਕੇ ਇਹ ਗੁਰਬਾਣੀ ਦੇ ਖਿਲਾਫ ਹੈ, ਤਾਂ ਲੈ ਰੱਬ ਦਾ ਨਾਮ..!!!

"ਅਸੀਂ ਤਾਂ ਬਾਣੀ ਹੀ ਪੜਦੇ ਆਂ, ਲੈ ਦਸ ਬਾਣੀ ਪੜ੍ਹਨੀ ਗਲਤ ਆ?? ਤੁਸੀਂ ਤਾਂ ਕਿੰਤੂ ਕਰਦੇ ਓ ਨਾਸਤਿਕੋ" ਕੁੱਝ ਇਦਾਂ ਦੇ ਪਰਵਚਨ ਸਣਾਉਣਗੀਆਂ ਬੀਬੀਆਂ, ਜਿੰਨਾਂ ਨੇ ਪੀ.ਐਚ.ਡੀ. ਕੀਤੀ ਹੁੰਦੀ ਸਾਰੇ ਧਰਮਾਂ ਦੀ...!!

ਵੀਰੋ ਤੇ ਭੈਣੋ ਅਸੀਂ ਇਹ ਹੀ ਕਹਿਣੇ ਆ, ਕਿ ਸੌਦੇ ਬਾਜੀਆਂ ਗੁਰੂ ਨਾਲ ਨਾ ਕਰੋ, ਕੋਝੇ ਤਰ੍ਹਾਂ ਦਾ ਮਜ਼ਾਕ ਨਹੀਂ ਆ ਕੇ "ਚੜ੍ਹਦੇ ਆਲੇ ਪਾਸੇ ਮੂੰਹ ਕਰਕੇ ਇੰਨੀ ਵਾਰ ਮਾਲਾ ਫੇਰੋ" ???

ਇਹ ਤਾਂ ਕੁੱਝ ਨੀ ਮੈਂ ਤਾਂ ਪ੍ਰੇਮੀਜਨ ਮਿਲਾਪ ਲਈ ਵੀ ਕਈਆਂ ਨੂੰ ਪਾਠ ਕਰਦੇ ਦੇਖਿਆ, 40 ਦਿਨਾਂ ਤੱਕ ਐਂ ਹੋਊ, 45 ਦਿਨਾ ਤਕ ਊਂ ਹੋਊ..!!

ਫਿਟ ਲਾਹਣਤ ਇਹੋ ਜਿਹਾ, ਗੁਟਕਾ ਬਣਾਉਣ ਅਤੇ ਪੜਨ ਆਲਿਆਂ ਦੇ..!!

ਰੱਬ ਕੀ ਸੁਆਸ ਗਿਣ ਕੇ ਦਿੰਦਾ ਆ... ਜੋ ਅਸੀਂ ਪਾਠ ਨਾਲ ਉਹਨੂੰ ਦਸਦੇ ਆ ਕੇ ਅੱਜ 30 ਕੀਤੇ ਆ, ਅੱਜ 35 ਕੀਤੇ ਆ... ਸਗੋਂ ਗੁਰਬਾਣੀ ਤਾਂ ਫਰਮਾਉਂਦੀ ਆ ਕਿ

ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ

ਉਹ ਆਸ਼ਕੀ ਹੀ ਕਾਹਦੀ ਜੋ ਰਬ ਤੋਂ ਟੁਟ ਕੇ, ਪਦਾਰਥਾਂ ਜਾਂ ਫਿਰ ਕਿਸੇ ਹੋਰ ਨਾਲ ਲਗਜੇ

ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ਨਾਨਕ ਆਸਕੁ ਕਾਢੀਐ ਸਦ ਹੀ ਰਹੈ ਸਮਾਇ

ਗੁਰੂ ਘਰ ਦਾ ਕੂਕਰ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top