Share on Facebook

Main News Page

ਸ: ਪਾਲ ਸਿੰਘ ਪੁਰੇਵਾਲ, ਸ: ਕਰਮ ਸਿੰਘ ਹਿਸਟੋਰੀਅਨ ਗੋਲਡ ਮੈਡਲ ਨਾਲ ਸਨਮਾਨਿਤ

ਇੰਡੀਅਨਐਪਲਿਸ : ਪਿਛਲੇ ਦਿਨੀਂ ਇਥੋਂ ਦੇ ਗੁਰਦਵਾਰਾ ਸਾਹਿਬ ਗੁਰੂ ਨਾਨਕ ਸਿੱਖ ਸੋਸਾਇਟੀ ਵਿਖੇ ਸਿੱਖ ਅਵੇਅਰਨੈਸ ਸੋਸਾਇਟੀ ਵਲੋਂ ਗੁਰੂ ਨਾਨਕ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਵਿਸ਼ੇਸ਼ ਦੀਵਾਨ ਸਜਾਏ ਗਏ ਜਿਸ ਵਿੱਚ ਨਾਨਕਸ਼ਾਹੀ ਕੈਲੰਡਰ ਬਣਾਉਣ ਵਾਲੇ ਸ: ਪਾਲ ਸਿੰਘ ਜੀ ਨੇ ਵਿਸ਼ੇਸ਼ ਹਾਜਰੀ ਭਰੀ।

ਦੋ ਦਿਨ ਚੱਲੇ ਦੀਵਾਨਾਂ ਵਿੱਚ ਸ: ਪਾਲ ਸਿੰਘ ਜੀ ਨੇ ਸੰਗਤਾਂ ਨਾਲ ਨਾਨਕਸ਼ਾਹੀ ਕੈਲੰਡਰ ਦੀ ਲੋੜ ਅਤੇ ਵਿਸ਼ੇਸ਼ਤਾਵਾਂ ਬਾਰੇ ਖੁੱਲ ਕੇ ਵਿਚਾਰਾਂ ਕੀਤੀਆਂ । ਉਹਨਾਂ ਨੇ ਸੰਗਤਾਂ ਨੂੰ ਇਸ ਕੈਲੰਡਰ ਨੂੰ ਤਿਆਰ ਕਰਨ ਵਿੱਚ ਆਈਆਂ ਮੁਸ਼ਕਲਾਂ ਅਤੇ ਆਰ.ਐਸ.ਐਸ. ਦੇ ਇਸ਼ਾਰੇ ਤੇ ਆਪਣੇ ਅਖਵਾਉਣ ਵਾਲਿਆਂ ਵਲੋਂ ਕੀਤੀ ਜਾ ਰਹੀ ਵਿਰੋਧਤਾ ਬਾਰੇ ਵੀ ਖੁੱਲ ਕੇ ਵਿਚਾਰਾਂ ਕੀਤੀਆਂ।

ਐਤਵਾਰ ਵਾਲੇ ਦਿਨ ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਅਤੇ ਗੁਰੂ ਨਾਨਕ ਜੀ ਦੇ ਵੈਸਾਖ ਮਹੀਨੇ ਵਿੱਚ ਪ੍ਰਗਟ ਹੋਣ ਬਾਰੇ ਇਤਿਹਾਸਿਕ ਹਵਾਲਿਆਂ ਰਾਹੀਂ ਠੋਸ ਦਲੀਲਾਂ ਦੇ ਅਧਾਰ 'ਤੇ ਗੁਰੂ ਜੀ ਦੇ ਵੈਸਾਖ ਮਹੀਨੇ ਵਿੱਚ ਪ੍ਰਗਟ ਹੋਣ ਦੀ ਗੱਲ ਆਖੀ ਯਾਦ ਰਹੇ ਕਿ ਇਸ ਗੁਰਦਵਾਰਾ ਸਾਹਿਬ ਵਿੱਚ ਪਿਛਲੇ ਪੰਜ ਛੇ ਸਾਲਾਂ ਤੋਂ ਲਗਾਤਾਰ ਗੁਰੂ ਨਾਨਕ ਜੀ ਦਾ ਪ੍ਰਗਟ ਦਿਵਸ ਵੈਸਾਖ ਮਹੀਨੇ ਵਿੱਚ ਹੀ ਮਨਾਇਆ ਜਾ ਰਿਹਾ ਹੈ

ਉਹਨਾਂ ਨੇ ਆਈਆਂ ਸੰਗਤਾਂ ਨੂੰ ਨਾਨਕਸ਼ਾਹੀ ਕੈਲੰਡਰ ਬਾਰੇ ਪ੍ਰੋਜੈਕਟਰ ਰਾਹੀਂ ਇਸ ਸਬੰਧ ਵਿੱਚ ਹੋਈਆਂ ਮੀਟਿੰਗਾਂ ਉਹਨਾਂ ਵਿੱਚ ਹਾਜਿਰ ਵਿਦਵਾਨਾਂ ਅਤੇ ਵਖੋ ਵਖਰੀਆਂ ਜਥੇਬੰਦੀਆਂ ਦੇ ਮੈਂਬਰਾਂ ਦੀਆਂ ਤਸਵੀਰਾਂ ਵੀ ਦਿਖਾਈਆਂ ਜਿਸਨੂੰ ਦੇਖਕੇ ਸੰਗਤਾਂ ਹੈਰਾਨ ਹੋ ਗਈਆਂ ਕਿ ਅਕਾਲ ਤਖ਼ਤ ਤੇ ਬੈਠੇ ਅਖੌਤੀ ਜਥੇਦਾਰ ਕਿਵੇਂ ਝੂਠ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੰਗਤਾਂ ਅਖੌਤੀ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਲਿਫ਼ਾਫ਼ਾ ਪ੍ਰਧਾਨ ਮੱਕੜ ਨੂੰ ਲਾਹਣਤਾਂ ਪਾ ਰਹੀਆਂ ਸਨ ।

ਸਿੱਖ ਅਵੇਅਰਨੈਸ ਸੋਸਾਇਟੀ ਵਲੋਂ ਸ: ਪਾਲ ਸਿੰਘ ਜੀ ਨੂੰ ਆਪਣੇ ਜੀਵਨ ਅਤੇ ਪੇਸ਼ੇ ਨਾਲ ਸਬੰਧਿਤ ਘਟਨਾਵਾਂ ਬਾਰੇ ਵੀ ਸੰਗਤਾਂ ਨੂੰ ਚਾਨਣਾ ਪਾਉਣ ਦੀ ਬੇਨਤੀ ਕੀਤੀ ਗਈ ਸੀ। ਜਿਸ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਸੰਗਤਾਂ ਨੂੰ ਸ: ਪਾਲ ਸਿੰਘ ਜੀ ਦੀ ਸ਼ਖਸੀਅਤ ਸਾਹਮਣੇ ਅਖੌਤੀ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਲਿਫ਼ਾਫ਼ਾ ਪ੍ਰਧਾਨ ਅਤੇ ਅਖੌਤੀ ਸੰਤ ਸਮਾਜ ਦੇ ਅਖੌਤੀ ਬ੍ਰਾਹਮਗਿਆਨੀਆਂ ਜਿਹਨਾਂ ਨੇ ਕਦੇ ਸਕੂਲ ਦੇ ਗੇਟ ਮੂਹਰਿਓਂ ਵੀ ਲੰਘ ਕੇ ਨਹੀਂ ਦੇਖਿਆ ਬੜੇ ਬੌਣੇ ਨਜਰ ਆਏ ਵੱਡੀਆਂ ਵੱਡੀਆਂ ਗੱਪਾਂ ਮਾਰਨ ਦੇ ਮਾਹਿਰ ਹਰੀ ਚੰਦ ਰੰਧਾਵੇ ਬਾਰੇ ਅਸਲੀਅਤ ਸੁਣ ਕੇ ਸੰਗਤਾਂ ਖਿੜ ਖਿੜਾ ਕੇ ਹੱਸ ਪਈਆਂ ।

ਇਸ ਸਮਾਗਮ ਵਿੱਚ ਇਥੋਂ ਦੇ ਕਈ ਗੁਰਦਵਾਰਾ ਸਾਹਿਬਾਨਾਂ ਦੀਆਂ ਕਮੇਟੀਆਂ ਦੇ ਮੈਂਬਰ ਅਤੇ ਜਾਗਰੂਕਤਾ ਪੈਦਾ ਕਰਨ ਲਈ ਯਤਨਸ਼ੀਲ ਕੁਝ ਜਥੇਬੰਦੀਆਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ ਜਿਹਨਾਂ ਵਿੱਚ ਮੁਖ ਤੌਰ ਤੇ ਸਿੱਖ ਅਵੇਅਰਨੈਸ ਸੋਸਾਇਟੀ ਦੇ ਅਮੇਰਿਕਾ ਦੇ ਸੇਵਾਦਾਰ, ਗੁਰਮਤਿ ਪ੍ਰਚਾਰ ਸੁਸਾਇਟੀ ਇੰਕ, ਅਖੌਤੀ ਸੰਤਾਂ ਦੇ ਕੌਤਕ ਫੇਸਬੁੱਕ ਗਰੁੱਪ ਅਤੇ ਬਚਿੱਤਰ ਨਾਟਕ (ਅਖੌਤੀ ਦਸਮ ਗਰੰਥ) ਫੇਸਬੁੱਕ ਗਰੁੱਪ। ਅੰਤ ਵਿੱਚ ਗੁਰੂ ਨਾਨਕ ਸਿੱਖ ਸੋਸਾਇਟੀ ਦੇ ਮੁਖ ਸੇਵਾਦਾਰ ਸ: ਸੁਰਜੀਤ ਸਿੰਘ ਰਾਹੀਂ ਸਿੱਖ ਅਵੇਅਰਨੈਸ ਸੋਸਾਇਟੀ ਵਲੋਂ ਸੰਗਤਾਂ ਦੀ ਹਾਜਰੀ ਵਿੱਚ ਸ: ਪਾਲ ਜੀ ਦੀ ਅਦੁੱਤੀ ਘਾਲਣਾ ਨੂੰ ਸਾਹਮਣੇ ਰਖਦਿਆਂ, ਸਿੱਖ ਕੌਮ ਦੀ ਬੜੇ ਘੱਟ ਸਮੇਂ ਵਿੱਚ ਲਾਮਿਸਾਲ ਸੇਵਾ ਕਰਨ ਵਾਲੇ ਸਿੱਖ ਵਿਦਵਾਨ ਸ: ਕਰਮ ਸਿੰਘ ਹਿਸਟੋਰੀਅਨ ਜੀ ਦੇ ਐਵਾਰਡ ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਸੰਗਤਾਂ ਵਲੋਂ ਸ: ਪਾਲ ਸਿੰਘ ਜੀ ਦੇ ਪੰਥਕ ਕਾਜ ਦਾ ਡਟਕੇ ਸਾਥ ਦੇਣ ਅਤੇ ਅਖੌਤੀ ਜਥੇਦਾਰਾਂ ਅਤੇ ਨਕਲੀ ਅਕਾਲੀਆਂ ਦਾ ਡਟਕੇ ਵਿਰੋਧ ਕਰਨ ਦਾ ਪ੍ਰਣ ਲਿਆ ਗਿਆ । ਅੰਤ ਵਿੱਚ ਸਿੱਖ ਅਵੇਅਰਨੈਸ ਸੋਸਾਇਟੀ ਅਤੇ ਗੁਰੂ ਨਾਨਕ ਸਿੱਖ ਸੋਸਾਇਟੀ ਵਲੋਂ ਸਮੂੰਹ ਜਥੇਬੰਦੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ । ਇਸ ਪ੍ਰੋਗ੍ਰਾਮ ਦੀ ਵੀਡਿਉ ਵੀ ਜਲਦੀ ਹੀ ਯੂਟਿਊਬ 'ਤੇ ਪਾ ਦਿੱਤੀ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top