Share on Facebook

Main News Page

ਸਿੱਖ ਯੂਥ ਫਰੰਟ ਦੇ ਨੌਜੁਆਨਾਂ ਨੇ ਮੋਮਬੱਤੀਆਂ ਬਾਲ ਕੇ ਮੋਗਾ ਕਾਂਡ ਖਿਲਾਫ ਪ੍ਰਗਟਾਇਆ ਰੋਸ

ਅੰਮ੍ਰਿਤਸਰ (1 ਮਈ 2015), ਨਰਿੰਦਰ ਪਾਲ ਸਿੰਘ: ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਨਿੱਜੀ ਆਰਬਿਟ ਬੱਸ ਕੰਪਨੀ ਦੀ ਇਕ ਬੱਸ ਦੇ ਕੰਡਕਟਰ, ਡਰਾਇਵਰ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਦੋ ਸਵਾਰੀ ਔਰਤਾਂ ਨਾਲ ਕੀਤੀ ਛੇੜਛਾੜ ਕਾਰਣ ਹੋਈ ਲੜਕੀ ਦੀ ਮੌਤ ਖਿਲਾਫ ਸਿੱਖ ਯੂਥ ਫਰੰਟ ਦੇ ਨੌਜੁਆਨਾਂ ਨੇ ਮੋਮਬੱਤੀਆਂ ਬਾਲ ਕੇ ਰੋਸ ਪ੍ਰਗਟਾਇਆ।

ਫਰੰਟ ਦੇ ਪ੍ਰਧਾਨ ਡਾ: ਸ਼ਰਨਜੀਤ ਸਿੰਘ ਰਟੌਲ, ਜਨਰਲ ਸਕੱਤਰ ਪਪਲਪ੍ਰੀਤ ਸਿੰਘ ਦੀ ਅਗਵਾਈ ਵਿੱਚ ਦੋ ਦਰਜਨ ਦੇ ਕਰੀਬ ਨੌਜੁਆਨ ਸਥਾਨਕ ਹਾਲ ਗੇਟ ਦੇ ਬਾਹਰ ਇੱਕਤਰ ਹੋਏ ਅਤੇ ਮੋਗਾ ਕਾਂਡ ਖਿਲਾਫ ਰੋਹ ਭਰੀਆਂ ਟਿਪਣੀਆਂ ਵਾਲੀਆਂ ਤਖਤੀਆਂ ਲਹਿਰਾਈਆਂ । ਰੋਸ ਪ੍ਰਗਟ ਕਰ ਰਹੇ ਨੌਜੁਆਨਾਂ ਨੇ ਹੱਥਾਂ ਵਿੱਚ ਬਲਦੀਆਂ ਮੋਮਬੱਤੀਆਂ ਫੜ੍ਹਕੇ ਰੋਸ ਤੇ ਰੋਹ ਦਾ ਪ੍ਰਗਟਾਅ ਕੀਤਾ।

ਫਰੰਟ ਦੇ ਪ੍ਰਧਾਨ ਡਾ: ਰਟੌਲ ਨੇ ਕਿਹਾ ਕਿ ਜੇਕਰ ਸਿੱਖ ਸੂਬੇ ਵਿੱਚ ਤੇ ਸਿੱਖਾਂ ਦੇ ਰਾਜ ਵਿੱਚ ਔਰਤ ਸੁਰੱਖਿਅਤ ਨਹੀਂ ਤਾਂ ਸ਼ਰਮ ਦੀ ਗੱਲ ਹੈ। ਉਂਨ੍ਹਾਂ ਕਿਹਾ ਕਿ ਜੇਕਰ ਨੰਨੀ ਛਾਂ ਮੁਹਿੰਮ ਚਲਾਉਣ ਵਾਲੀ ਹਰਸਿਮਰਤ ਕੌਰ ਦੀਆਂ ਬੱਸਾਂ ਵਿੱਚ ਔਰਤ ਦੀ ਐਹ ਦੁਰਦਸ਼ਾ ਹੋ ਰਹੀ ਹੈ, ਤਾਂ ਨੰਨੀ ਛਾਂ ਮੁਹਿੰਮ ਦਾ ਵਿਖਾਵਾ ਖਤਮ ਹੋਣਾ ਚਾਹੀਦਾ।

ਇਸ ਮੌਕੇ ਸ੍ਰ. ਰਣਜੀਤ ਸਿੰਘ, ਭਾਈ ਸੁਖਜੀਤ ਸਿੰਘ ਖੇਲਾ, ਭਾਈ ਦਿਲਬਾਗ ਸਿੰਘ ਨਾਗੋਕੇ, ਹਰਪ੍ਰੀਤ ਸਿੰਘ ਟੋਨੀ, ਸ਼ਮਸ਼ੇਰ ਸਿੰਘ ਕੁਹਾੜਕਾ, ਭਾਈ ਨਵਦੀਪ ਸਿੰਘ, ਭਾਈ ਕਵਲਜੀਤ ਸਿੰਘ ਪ੍ਰਮੁਖ ਤੌਰ ਤੇ ਹਾਜਰ ਸਨ।


ਟਿੱਪਣੀ: ਖੱਸੀ ਹੋ ਚੁਕੇ ਪੰਜਾਬ ਦੀ ਹਾਲਤ ਦੇਖ ਲਓ, 10-15 ਲੋਕਾਂ ਤੋਂ ਇਲਾਵਾ ਕੋਈ ਵੀ ਰੋਸ ਲਈ ਨਹੀਂ ਪਹੁੰਚ ਸਕਿਆ। ਪਿਛੇ ਜਿਹੇੇ ਦਿੱਲੀ 'ਚ ਹੋਏ ਇੱਕ ਬੀਬੀ ਨਾਲ ਹੋਈ ਬਦਸਲੂਕੀ ਕਰਕੇ ਸਾਰੀ ਦਿੱਲੀ, ਸਾਰਾ ਦੇਸ਼ ਸੜਕਾਂ 'ਤੇ ਸੀ, ਸਾਰੇ ਖਬਰਾਂ ਦੇ ਚੈਨਲ ਅੱਡੀਆਂ ਚੁੱਕ ਚੁੱਕ ਕੇ ਇਸ ਦੀ ਕਵਰੇਜ਼ ਕਰ ਰਿਹਾ ਸੀ, ਚੰਗ ਗੱਲ ਸੀ... ਪਰ ਹੁਣ? ਕੀ ਪੰਜਾਬ 'ਚ ਹੋ ਰਹੀਆਂ ਅਣਮਨੁੱਖੀ ਕਾਰਿਆਂ ਦੀ ਕੋਈ ਗੱਲ ਨਹੀਂ ਕਰੇਗਾ, ਬਾਦਲ ਦੀ ਕਰਤੂਤਾਂ ਖਿਲਾਫ ਕੋਈ ਨਹੀਂ ਬੋਲੇਗਾ... ਇਹ ਪੰਜਾਬੀਆਂ ਦੇ, ਖਾਸ ਕਰਕੇ ਸਿੱਖਾਂ ਦੀ ਖੱਸੀਪਨ ਦੀ ਨਿਸ਼ਾਨੀ ਨਹੀਂ? ਹਰ ਘਟਨਾ ਦੇ ਬਾਅਦ ਦੋ ਚਾਰ ਬਿਆਨਬਾਜ਼ੀ ਹੋਵੇਗੀ, ਫਿਰ ਮੁੜਕੇ ਉਹੀ ... ਬੋਹੜ ਥੱਲੇ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top