Share on Facebook

Main News Page

ਮਨੁੱਖੀ ਅਧਿਕਾਰ ਜੱਥੇਬੰਦੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਲਿਖਿਆ ਖੁੱਲਾ ਪੱਤਰ

ਮੁੱਖ ਮੰਤਰੀ ਪੰਜਾਬ ਸ੍ਰੀ ਬਾਦਲ ਜੀ,

ਤੁਹਾਡੀ ਔਰਬਿਟ ਕੰਪਨੀ ਦੀ ਬੱਸ ਸਬੱਬ ਬਣੀ ਹੈ 29 ਅਪ੍ਰੈਲ 2015 ਨੂੰ ਨੰਨੀ ਛਾਂ ਗਰੀਬ ਅਰਸ਼ਦੀਪ ਕੌਰ ਦੇ ਕਤਲ ਦਾ ਵਿਚਾਰੀ ਦੁੱਖਾਂ ਦੀ ਮਾਰੀ ਸ਼ਿੰਦਰ ਕੌਰ ਮਾਤਾ ਗੰਭੀਰ ਰੂਪ ਵਿੱਚ ਜਖਮੀ ਹਸਪਤਾਲ ਵਿੱਚ ਦਾਖਲ ਹੈ। ਸ਼ਿੰਦਰ ਕੌਰ ਦਾ ਬਿਆਨ ਹੈ ਕਿ ਮੇਰੀ ਜਿੰਦਗੀ ਧੀ ਦੀ ਮੌਤ ਤੋਂ ਬਾਦ ਖਤਮ ਹੋ ਗਈ ਹੈ। ਇਸ ਘਟਨਾ ਨੇ ਪੰਜਾਬ ਨੂੰ ਧੁਰ ਅੰਦਰੋਂ ਹਿਲਾਕੇ ਰੱਖ ਦਿੱਤਾ ਹੈ, ਜਮੀਨ ਅਸਮਾਨ ਰੋ ਰਹੇ ਹਨ। ਤੁਹਾਡਾ ਬਿਆਨ ਮਕਾਰੀ ਦੀ ਸਿਖਰ ਹੋ ਨਿਬੜਿਆ ਹੈ। ਇਹ ਸਾਕਾ ਨੀਲਾ ਤਾਰਾ, ਨਿੰਰਕਾਰੀ ਕਾਂਡ, ਝੂਠੇ ਮੁਕਾਬਲਿਆਂ ਦੀ ਲੜੀ ਵਿੱਚ ਹੀ ਹੈ। ਪੋਲੇ ਜਿਹੇ ਕਿਹਾ ਮਾੜਾ ਹੋਇਆ ਹੈ ਪਰ ਮੈਂ ਗਲਤ ਨਹੀ ਹਾਂ।

ਔਰਬਿਟ ਬੱਸ ਮੇਰੇ ਪ੍ਰੀਵਾਰ ਦੀ ਹੈ, ਪਰ ਮੇਰੀ ਨਹੀਂ, ਮੇਰਾ ਉਸ ਵਿੱਚ ਕੋਈ ਹਿੱਸਾ ਨਹੀਂ, ਮੈਂ ਕਦੀ ਔਰਬਿਟ ਕੰਪਨੀ ਦੇ ਦਫਤਰ ਨਹੀਂ ਗਿਆ, ਮੇਰੀ ਬੱਸਾਂ ਵਿੱਚ ਕੋਈ ਦਿਲਚਸਪੀ ਨਹੀਂ, ਮੈਂ ਸੁਖਬੀਰ ਨੂੰ ਕਿਹਾ ਅੱਗੇ ਤੋਂ ਧਿਆਨ ਰੱਖੇਗਾ। ਅੰਤ ਸਿਰੇ ਲਾ ਦਿੱਤੀ ਹੈ ਕਿ “ਅਜਿਹੀਆਂ ਘਟਨਾਵਾਂ ਤਾਂ ਹੋਰਨਾਂ ਬੱਸਾਂ ਵਿੱਚ ਵੀ ਵਾਪਰਦੀਆਂ ਹਨ।

ਬੀਬੀ ਹਰਸਿਮਰਤ ਕੌਰ ਨੇ ਵੀ ਰਾਜਨੀਤੀ ਵਿੱਚ ਤੁਹਾਡੇ ਵਾਲਾ ਕੋਰਸ ਕਰ ਲਿਆ ਹੈ, ਉਹ ਵੀ ਨੰਨੀਆਂ ਛਾਵਾਂ ਦੀ ਝੂਠੀ ਹਮੈਤੀ ਬਣਕੇ ਸਾਹਮਣੇ ਆਈ ਹੈ। ਅੱਜ ਉਹ ਨਿਮਾਣੀ ਅਰਸ਼ਦੀਪ ਕੌਰ ਦੇ ਮਾਮਲੇ ਵਿੱਚ ਮੁਸ਼ਟੰਡਿਆਂ ਦੇ ਹੱਕ ਵਿੱਚ ਭੁਗਤ ਰਹੀ ਹੈ। ਕੀ ਕਾਨੂੰਨ ਮੁਤਾਬਕ ਜਿਵੇਂ ਨਿਰਭੈਅ ਕੇਸ ਵਿੱਚ ਟਰਾਂਸਪੋਰਟ ਮਾਲਕਾਂ ਖਿਲਾਫ ਪਰਚਾ ਦਰਜਾ ਹੋਇਆ ਸੀ, ਸੁਖਬੀਰ ਬਾਦਲ ਖਿਲਾਫ ਪਰਚਾ ਦਰਜ ਹੋਣਾ ਨਹੀਂ ਬਣਦਾ।

ਇਹ ਕਾਰਵਾਈ ਰੰਘਰੇਟੇ ਗੁਰੂ ਕੇ ਬੇਟਿਆਂ ਦੀਆਂ ਇੱਜਤਾਂ ਤੇ ਸਿੱਧਾ ਹਮਲਾ ਹੈ। ਹਕੂਮਤ ਦੀ ਛਤਰ ਛਾਇਆ ਹੇਠ ਅਜਿਹੇ ਮੁੱਖ ਮੰਤਰੀ ਸੀ ਸਰਕਾਰ ਸਮੇਂ ਹੋ ਰਿਹਾ ਹੈ ਜੋ ਸ਼੍ਰੀ ਆਨੰਦਪੁਰ ਸਾਹਿਬ ਦਾ 350 ਵਾਂ ਦਿਵਸ ਮਨਾਉਣ ਦਾ ਢੋਂਗ ਰਚ ਰਿਹਾ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਨੇ ਜੁਲਮਾਂ ਦੇ ਸਿਖਰ ਨੂੰ ਵੇਖ ਕੇ ਬਾਬਰ ਨੂੰ ਜਾਬਰ ਕਹਿ ਕੇ ਲਲਕਾਰਿਆ ਸੀ, ਅੱਜ ਉਸੇ ਲੜੀ ਵਿੱਚ ਬੱਚੇ ਬੱਚੇ ਦੀ ਜਬਾਨ ਤੇ ਹੈ ਕਿ ਬਾਦਲ ਤੂੰ ਕਾਤਲ ਹੈ। ਇੱਕ ਛੋਟੇ ਜਿਹੇ ਕਿਸਾਨ ਤੋਂ ਉੱਠ ਕੇ ਗੁੜਗਾਉਂ ਵਿਖੇ ਅਰਬਾਂ ਦੇ ਹੋਟਲ ਦੇ ਮਾਲਕ ਬਣ ਜਾਣਾ, ਟਰਾਂਸਪੋਰਟ ਧੰਦੇ ਵਿੱਚ ਇਜਾਰੇਦਾਰੀ ਸਥਾਪਤ ਕਰ ਲੈਣਾ, ਰੇਤਾ ਬਜਰੀ ਧੰਦੇ ਵਿੱਚੋਂ ਦੌਲਤਮੰਦ ਬਣ ਜਾਣਾ, ਜਹਾਜਾਂ ਦੀ ਮਾਲਕੀ ਤੁਹਾਡੇ ਸਿੱਖ ਹੋਣ ਬਾਰੇ ਗੰਭੀਰ ਸਵਾਲ ਖੜੇ ਕਰਦੀ ਹੈ।

ਸਾਕਾ ਨੀਲਾ ਤਾਰਾ, ਝੂਠੇ ਮੁਕਾਬਲਿਆਂ ਸਮੇਂ, ਨਸ਼ਿਆਂ ਤੇ ਜੇਲਾਂ ਵਿੱਚ ਜਵਾਨੀ ਰੌਲਣ ਬਾਰੇ ਤੁਹਾਡੇ ਅਮਲ, ਕੋਈ ਸ਼ਕ ਦੀ ਗੁੰਜਾਇਸ਼ ਨਹੀਂ ਛੱਡਦੇ। ਧੀਆਂ ਭੈਣਾ ਦੀ ਤੁਹਾਡੇ ਰਾਜ ਵਿੱਚ ਹੋ ਰਹੀ ਬੇ-ਪਤੀ, ਕਿਸ ਤਰਾਂ ਦੀ ਸੇਵਾ ਹੈ?

ਇਹ ਕਾਰਵਾਈ ਰੰਘਰੇਟੇ ਗੁਰੂ ਕੇ ਬੇਟਿਆਂ ਦੀਆਂ ਇੱਜਤਾਂ ਤੇ ਸਿੱਧਾ ਹਮਲਾ ਹੈ। ਹਕੂਮਤ ਦੀ ਛਤਰ ਛਾਇਆ ਹੇਠ ਅਜਿਹੇ ਮੁੱਖ ਮੰਤਰੀ ਸੀ ਸਰਕਾਰ ਸਮੇਂ ਹੋ ਰਿਹਾ ਹੈ ਜੋ ਸ਼੍ਰੀ ਆਨੰਦਪੁਰ ਸਾਹਿਬ ਦਾ 350 ਵਾਂ ਦਿਵਸ ਮਨਾਉਣ ਦਾ ਢੋਂਗ ਰਚ ਰਿਹਾ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਨੇ ਜੁਲਮਾਂ ਦੇ ਸਿਖਰ ਨੂੰ ਵੇਖ ਕੇ ਬਾਬਰ ਨੂੰ ਜਾਬਰ ਕਹਿ ਕੇ ਲਲਕਾਰਿਆ ਸੀ, ਅੱਜ ਉਸੇ ਲੜੀ ਵਿੱਚ ਬੱਚੇ ਬੱਚੇ ਦੀ ਜਬਾਨ ਤੇ ਹੈ ਕਿ ਬਾਦਲ ਤੂੰ ਕਾਤਲ ਹੈ। ਇੱਕ ਛੋਟੇ ਜਿਹੇ ਕਿਸਾਨ ਤੋਂ ਉੱਠ ਕੇ ਗੁੜਗਾਉਂ ਵਿਖੇ ਅਰਬਾਂ ਦੇ ਹੋਟਲ ਦੇ ਮਾਲਕ ਬਣ ਜਾਣਾ, ਟਰਾਂਸਪੋਰਟ ਧੰਦੇ ਵਿੱਚ ਇਜਾਰੇਦਾਰੀ ਸਥਾਪਤ ਕਰ ਲੈਣਾ, ਰੇਤਾ ਬਜਰੀ ਧੰਦੇ ਵਿੱਚੋਂ ਦੌਲਤਮੰਦ ਬਣ ਜਾਣਾ, ਜਹਾਜਾਂ ਦੀ ਮਾਲਕੀ ਤੁਹਾਡੇ ਸਿੱਖ ਹੋਣ ਬਾਰੇ ਗੰਭੀਰ ਸਵਾਲ ਖੜੇ ਕਰਦੀ ਹੈ। ਸਾਕਾ ਨੀਲਾ ਤਾਰਾ, ਝੂਠੇ ਮੁਕਾਬਲਿਆਂ ਸਮੇਂ, ਨਸ਼ਿਆਂ ਤੇ ਜੇਲਾਂ ਵਿੱਚ ਜਵਾਨੀ ਰੌਲਣ ਬਾਰੇ ਤੁਹਾਡੇ ਅਮਲ, ਕੋਈ ਸ਼ਕ ਦੀ ਗੁੰਜਾਇਸ਼ ਨਹੀਂ ਛੱਡਦੇ। ਧੀਆਂ ਭੈਣਾ ਦੀ ਤੁਹਾਡੇ ਰਾਜ ਵਿੱਚ ਹੋ ਰਹੀ ਬੇ-ਪਤੀ, ਕਿਸ ਤਰਾਂ ਦੀ ਸੇਵਾ ਹੈ?

ਹੱਦ ਉਦੋਂ ਹੋ ਗਈ ਜਦੋਂ ਤੁਸੀਂ ਸਿੱਖੀ ਤੇ ਮਨੁੱਖਤਾ ਦੇ ਉਲਟ ਕਾਲਾ ਇਤਿਹਾਸ ਲਿਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਿੱਲੀ ਦੇ ਤਖਤ ਦੋਵਾਂ ਤੋਂ ਸਨਮਾਨਤ ਹੋ ਗਏ। ਪੰਜਾਬ ਅੰਦਰ ਚਾਰ ਸਾਲਾਂ ਵਿੱਚ ਛੇੜ ਛਾੜ ਤੇ ਜਬਰਦਸਤੀ ਦੇ 4548 ਘਟਨਾਵਾਂ ਵਾਪਰੀਆਂ ਹਨ।

ਸ਼੍ਰੀ ਬਾਦਲ ਜੀ ਇੱਕ ਕਥਾ ਇਸ ਤਰਾਂ ਹੈ ਕਿ ਇੱਕ ਰਾਜਾ ਦੌਲਤ ਦੇ ਰੰਗ ਵਿੱਚ ਰੰਗਿਆ ਅੰਨਾ ਬੋਲਾ ਹੋਇਆ ਪਿਆ ਸੀ। ਉਸਨੇ ਤਿੰਨ ਪੀੜੀਆਂ ਲਈ ਦੌਲਤ ਇਕੱਠੀ ਕਰ ਲਈ ਪਰ ਚਾਰ ਪੀੜੀਆਂ ਲਈ ਹੋਰ ਇਕੱਠੀ ਕਰਨੀ ਚਾਹੁੰਦਾ ਸੀ। ਨਿਸ਼ਾਨਾ ਸੀ ਸੱਤ ਪੀੜੀਆਂ ਲਈ ਦੌਲਤ ਇਕੱਠੀ ਕਰਨ ਦਾ। ਰਾਜੇ ਨੂੰ ਰਾਤ ਇਸੇ ਚੱਕਰ ਵਿੱਚ ਨੀਂਦ ਨਾ ਆਉਣ ਕਰਕੇ ਉਸ ਦੇ ਵਜੀਰ, ਦਰਬਾਰੀ ਪਰੇਸ਼ਾਨ ਰਹਿੰਦੇ ਸਨ। ਇੱਕ ਵਾਰ ਰਾਜਾ ਤੇ ਉਸ ਦੇ ਵਜੀਰਾਂ ਨੂੰ ਕਿਤੇ ਜਾਂਦਿਆਂ ਪਿੰਡ ਵਿੱਚੋਂ ਲੰਘਦਿਆਂ ਇੱਕ ਸਾਧੂ ਰੁੱਖ ਥੱਲੇ ਧੂਣੀ ਲਾਈ ਬੈਠਾ ਨਜਰ ਆਇਆ। ਸਾਧੂ ਦੀ ਪੂਰੀ ਮੰਨਤਾ ਹੋ ਰਹੀ ਸੀ। ਵਜੀਰਾਂ ਨੇ ਸਾਧੂ ਕੋਲ ਜਾ ਕੇ ਦੱਸਿਆ ਕਿ ਉਨਾਂ ਦੇ ਰਾਜੇ ਨੂੰ ਨੀਂਦ ਨਹੀਂ ਆ ਰਹੀ, ਰਾਜਾ ਕਈ ਹਫਤਿਆਂ ਤੋਂ ਪ੍ਰੇਸ਼ਾਨ ਹੈ ਅਤੇ ਸਾਨੂੰ ਵੀ ਸੌਣ ਨਹੀਂ ਦਿੰਦਾ। ਸਾਧੂ ਨੇ ਵਜੀਰਾਂ ਨੂੰ ਦੋ ਦਿਨਾਂ ਬਾਦ ਆਉਣ ਲਈ ਕਿਹਾ। ਰਾਜਾ ਤੇ ਵਜੀਰ ਦੋ ਦਿਨਾਂ ਬਾਅਦ ਸਾਧੂ ਕੋਲ ਆ ਪਹੁੰਚੇ। ਸਾਧੂ ਨੇ ਕਿਹਾ ਕਿ ਇੱਕ ਪਿੰਡ ਵਿੱਚ ਇੱਕ ਬੁੱਢੀ ਮਾਈ ਰਹਿੰਦੀ ਹੈ। ਰਾਜਾ ਉਸ ਨੂੰ ਇੱਕ ਕਿੱਲੋ ਆਟਾ ਦੇ ਕੇ ਆਵੇ।

ਸਾਰੇ ਹੈਰਾਨ ਸਨ ਕਿ ਇਹ ਕਿਸ ਤਰਾਂ ਗੱਲ ਹੋਈ? ਆਖਰ ਹਫਤੇ ਬਾਦ ਰਾਜਾ ਤੇ ਵਜੀਰ ਘੋੜਿਆਂ ਤੇ ਚੜ ਕੇ ਉਸ ਬੁਢੀ ਮਾਈ ਨੂੰ 1 ਕਿੱਲੋ ਆਟਾ ਦੇਣ ਉਹਦੇ ਘਰ ਪਹੁੰਚ ਗਏ। ਮਾਈ ਦਾ ਦਰਵਾਜਾ ਖੜਕਾਇਆ ਗਿਆ ਤਾਂ ਮਾਈ ਨੇ ਆਪਣੀ 10-12 ਸਾਲ ਦੀ ਪੋਤਰੀ ਨੂੰ ਬੂਹਾ ਖੋਲਣ ਲਈ ਆਖਿਆ। ਕੁੜੀ ਨੇ ਦਰਵਾਜਾ ਖੋਲਿਆ ਤਾਂ ਰਾਜੇ ਨੇ ਕੁੜੀ ਨੂੰ ਕਿਹਾ ਕਿ ਆਹ ਇੱਕ ਕਿੱਲੋ ਆਟਾ ਲੈ ਲਵੇ। ਕੁੜੀ ਨੇ ਜਵਾਬ ਦਿੱਤਾ ਉਹ ਆਪਣੀ ਦਾਦੀ ਨੂੰ ਪੁੱਛ ਕੇ ਦੱਸਦੀ ਹੈ। ਕੁੜੀ ਨੇ ਮਾਈ ਨੂੰ ਦੱਸਆ ਕਿ ਬਾਹਰ ਰਾਜਾ ਆਇਆ ਹੈ ਜੋ ਇੱਕ ਕਿੱਲੋ ਆਟਾ ਲੈਣ ਲਈ ਕਹਿੰਦਾ ਹੈ। ਮਾਈ ਨੇ ਕੁੜੀ ਨੂੰ ਸਮਝਾਇਆ ਕਿ ਜੇ ਆਪਣੀ ਭੜੋਲੀ ਵਿੱਚ ਰਾਤ ਦਾ ਆਟਾ ਹੈ ਤਾਂ ਰਾਜੇ ਨੂੰ ਜਵਾਬ ਦੇ ਦੇਵੇ ਜੇ ਨਹੀਂ ਤਾਂ ਆਟਾ ਪਵਾ ਲਵੇ। ਕੁੜੀ ਨੇ ਭੜੋਲੀ ਵੇਖ ਕੇ ਕਿਹਾ ਕਿ ਰਾਤ ਵਾਸਤੇ ਆਟਾ ਭੜੋਲੀ ਵਿੱਚ ਹੈ। ਬੁੱਢੀ ਮਾਈ ਨੇ ਕੁੜੀ ਨੂੰ ਕਿਹਾ ਕਿ ਰਾਜੇ ਨੂੰ ਕਹਿ ਦੇਵੇ ਕਿ ਉਨਾਂ ਆਟਾ ਨਹੀਂ ਲੈਣਾ। ਕੁੜੀ ਨੇ ਅਜਿਹਾ ਕੀਤਾ। ਰਾਜਾ ਦਰਵਾਜੇ ਤੇ ਖੜਾ ਮਾਈ ਤੇ ਕੁੜੀ ਦੀ ਵਾਰਤਾਲਾਪ ਸੁਣ ਰਿਹਾ ਸੀ। ਰਾਜੇ ਦੇ ਕਵਾੜ ਖੁਲ ਗਏ ਕਿ ਉਹ ਤਾਂ ਐਵੈਂ ਸੱਤਾਂ ਪੀੜੀਆਂ ਲਈ ਰਾਸ਼ਨ ਦਾ ਫਿਕਰ ਕਰ ਰਿਹਾ ਹੈ, ਇਸ ਵਿਚਾਰੀ ਨੂੰ ਤਾਂ ਸਵੇਰ ਦਾ ਫਿਕਰ ਨਹੀਂ । ਘਰ ਪਹੁੰਚ ਕੇ ਰਾਜਾ ਤੇ ਵਜੀਰ ਸੁਖ ਦੀ ਨੀਂਦ ਸੁੱਤੇ। ਤੁਹਾਡੇ ਅਤੇ ਤੁਹਾਡੇ ਵਜੀਰਾਂ ਦੀ ਹਾਲਤ ਤੋਂ ਸਾਰਾ ਪੰਜਾਬ ਜਾਣੂ ਹੈ। ਬੇਟੀ ਗੁਰਪ੍ਰੀਤ ਕੌਰ ਵੀ ਤੁਹਾਡੇ ਬੂਹੇ ਅੱਗੇ ਸੜ ਕਾਰਨ ਹੋਈ ਦਰਦਨਾਕ ਮੌਤ ਨੂੰ ਤਰਨ ਤਾਰਨ, ਛਿਹਰਟਾ, ਵਿੱਚ ਵਾਪਰੀਆਂ ਘਟਨਾਵਾਂ ਪੰਜਾਬ ਦੇ ਲੋਕ ਭੁਲਾ ਨਹੀਂ ਸਕੇ।

ਤੁਸੀਂ ਬ੍ਰਾਹਮਣਵਾਦ ਨੂੰ ਵੀ ਮਾਤ ਪਾ ਦਿੱਤਾ। ਤੁਸੀਂ ਸਾਕਾ ਨੀਲਾ ਤਾਰਾ, ਝੂਠੇ ਮੁਕਾਬਲੇ, ਨਸ਼ਿਆਂ ਵਿੱਚ ਜਵਾਨੀ ਦਾ ਘਾਣ, ਜ਼ੇਲ੍ਹਾਂ ਵਿੱਚ ਬੰਦ ਜਵਾਨੀ, ਕਿਸਾਨਾਂ ਗਰੀਬਾਂ ਦੀਆਂ ਖੁਦਕਸ਼ੀਆਂ ਦੇ ਮਾਮਲਿਆਂ ਉੱਪਰ ਪੂਰੀ ਸਫਲਤਾ ਨਾਲ ਪਰਦਾ ਪਾਇਆ ਹੈ। ਰੱਬ ਦੇ ਵਾਸਤੇ ਪੰਥ ਤੇ ਪੰਜਾਬ ਤੇ ਰਹਿਮ ਕਰੋ। ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਦਾ ਪਿਆਲਾ ਸਬਰ ਨਾਲ ਭਰ ਚੁੱਕਾ ਹੈ, ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਭਲਾਈ ਖੱਟ ਲਉ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਉ।

ਪਰਮਜੀਤ ਕੌਰ ਖਾਲੜਾ, ਸਤਵਿੰਦਰ ਸਿੰਘ ਪਲਾਸੌਰ, ਐਡਵੋਕੇਟ ਜਗਦੀਪ ਸਿਘ ਰੰਧਾਵਾ, ਸਰਪ੍ਰਸਤ ਖਾਲੜਾ ਮਿਸ਼ਨ ਕੇ.ਐਮ.ੳ ਸਪੋਕਸਮੈਨ ਜ਼ਿਲ੍ਹਾ ਪ੍ਰਧਾਨ PHRO, ਕਿਰਪਾਲ ਸਿੰਘ ਰੰਧਾਵਾ ਹਰਮਨਦੀਪ ਸਿੰਘ ਚਮਾਨ ਲਾਲ, ਡਿਪਟੀ ਚੇਅਰਮੈਨ ਪ੍ਰਧਾਨ ਜਥੇਬੰਧਕ ਸਕੱਤਰ, ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਕੇ.ਐਮ.ਓ, ਸਤਵੰਤ ਸਿੰਘ ਮਾਣਕ ਕੇ.ਐਮ.ਓ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top