Share on Facebook

Main News Page

ਦਮਦਮੀ ਟਕਸਾਲ ਵਲੋਂ ਗੁਰਬਾਣੀ ਨਾਲ ਛੇੜਛਾੜ
-
ਸੰਪਾਦਕ ਖ਼ਾਲਸਾ ਨਿਊਜ਼

ਸਿੱਖ ਵਿਰੋਧੀ ਸੰਸਥਾ ਦਮਦਮੀ ਟਕਸਾਲ ਅਤੇ ਹੋਰ ਅਖੌਤੀ ਸਿੱਖ ਸੰਸਥਾਵਾਂ ਜੋ ਕਿ ਹੁਣੇ ਪਿਛੇ ਜਿਹੇ 30 ਅਪ੍ਰੈਲ ਨੂੰ ਪੱਪੂ ਗੁਰਬਚਨ ਸਿੰਘ ਨੂੰ ਮਿਲਕੇ ਮੰਗ ਪਤੱਰ ਦੇਣ ਗਈਆਂ ਸਨ, ਜਿਸ ਵਿੱਚ ਇਨ੍ਹਾਂ ਨਖਿੱਧ ਲੋਕਾਂ ਵੱਲੋਂ ਭਾਈ ਦਰਸ਼ਨ ਸਿੰਘ ਮਲ੍ਹੇਵਾਲ, ਕੈਲਗਿਰੀ, ਕੈਨੇਡਾ ਵੱਲੋਂ ਰੰਗਦਾਰ ਯਮਕ ਤੇ ਵਿਸ਼ਰਾਮ ਲਗਾਕੇ ਤਿਆਰ ਕੀਤੀਆਂ ਗਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਸੰਥਿਆ ਸੈਂਚੀਆਂ ਨੂੰ ਪ੍ਰਕਾਸ਼ਿਤ ਹੋਣ ਤੋਂ ਰੋਕੇ ਜਾਣ ਲਈ ਬੇਨਤੀ ਕੀਤੀ, ਜਿਸ 'ਤੇ ਪੱਪੂ ਗੁਰਬਚਨ ਵੱਲੋਂ ਤੁਰੰਤ ਨਿਰਣਾ ਕਰਦਿਆਂ ਉਕਤ ਪੋਥੀਆਂ ਦੀ ਛਪਵਾਈ ਰੋਕਣ ਦੇ ਆਦੇਸ਼ ਜਾਰੀ ਕੀਤੇ।

ਇੱਥੇ ਸਿਹ ਸਵਾਲ ਉਠਦਾ ਹੈ ਕਿ ਜਿਹੜੀ ਅਖੌਤੀ ਦਮਦਮੀ ਟਕਸਾਲ ਆਪ ਗੁਰਬਾਣੀ 'ਚ ਛੇੜਛਾੜ ਕਰਦੀ ਹੈ, ਅਤੇ ਬੀੜਾਂ ਛਾਪਦੀ ਹੈ, ਉਸ 'ਤੇ ਇਸ ਪੱਪੂ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਜਦ ਕਿ ਨਵੰਬਰ 2012 'ਚ ਖ਼ਾਲਸਾ ਨਿਊਜ਼ ਦੇ ਟੀਮ ਮੈਂਬਰ ਨੇ ਆਪ ਫੋਨ ਕਰਕੇ ਇਸ ਪੱਪੂ ਨੂੰ ਜਾਣਕਾਰੀ ਦਿੱਤੀ ਸੀ। ਥੱਲੇ ਹੈ ਅਖੌਤੀ ਦਮਦਮੀ ਟਕਸਾਲ ਵੱਲੋਂ ਕੀਤੀ ਗਈ ਗੁਰਬਾਣੀ 'ਚ ਛੇੜਛਾੜ ਦਾ ਵੇਰਵਾ...

ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ, ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਤਿਆਰ ਕੀਤੇ ਸ੍ਰੀ ਗੁਰੂ ਗ੍ਰੰਥ ਸ਼ਾਹਿਬ ਜੀ ਦੇ ਸਰੂਪਾਂ 'ਚ ਆਪਣੀ ਮਰਜ਼ੀ ਨਾਲ ਹੀ ਤਬਦੀਲੀ ਕੀਤੀ ਗਈ ਹੈ। ਟਕਸਾਲ, ਅਖੌਤੀ ਸੰਤ ਸਮਾਜ ਵਲੋਂ ਮੂਲਮੰਤਰ ਦਾ ਸਰੂਪ "...ਨਾਨਕ ਹੋਸੀ ਭੀ ਸਚੁ॥1॥" ਤੱਕ ਮੰਨਿਆ ਜਾਂਦਾ ਹੈ, ਜੋ ਕਿ ਸਿਰਫ ਇੱਕ ਜਿੱਦਬਾਜ਼ੀ ਤੋਂ ਵੱਧ ਹੋਰ ਕੁੱਝ ਨਹੀਂ।

ਪੁਰਾਤਨ ਬੀੜਾਂ ਅਤੇ ਸ਼੍ਰੋਮਣੀ ਕਮੇਟੀ ਵਲੋਂ ਛਪੀਆਂ ਬੀੜਾਂ 'ਚ "...ਗੁਰ ਪ੍ਰਸਾਦਿ॥" ਤੋਂ ਬਾਅਦ "" ਹੈ, ਫਿਰ ॥ਜਪੁ॥, ਜੋ ਕਿ ਜਪੁ ਬਾਣੀ ਦਾ ਸਿਰਲੇਖ ਦੋ ਡੰਡੀਆਂ ਦੇ ਵਿਚਕਾਰ ਹੈ। ਉਸਤੋਂ ਬਾਅਦ "ਆਦਿ ਸਚੁ..." ਜੋ ਕਿ ਮੰਗਲਾਚਰਣ ਹੈ, ਸ਼ਾਮਿਲ ਹੈ। ਜਪੁ ਬਾਣੀ ਦੀ ਪਹਿਲੀ ਪਉੜੀ "ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥..." ਤੋਂ ਸ਼ਰੂ ਹੰਦੀ ਹੈ।

ਪਰ ਟਕਸਾਲ ਵਲੋਂ ਛਪੇ ਸਰੂਪਾਂ 'ਚ "...ਗੁਰ ਪ੍ਰਸਾਦਿ॥ ਤੋਂ ਬਾਅਦ "" ਗਾਇਬ ਹੈ, ਫਿਰ "ਜਪੁ॥ ਆਦਿ ਸਚੁ..." ਸ਼ਾਮਿਲ ਹੈ। ਇਸ ਤੋਂ ਇਹ ਸਾਬਿਤ ਕਰਨ ਦੀ ਕੋਝੀ ਹਿਮਾਕਤ ਕੀਤੀ ਗਈ ਹੈ ਕਿ, "ਜਪੁ ॥ ਆਦਿ ਸਚੁ..." ਮੂਲਮੰਤਰ ਦਾ ਹਿੱਸਾ ਹੈ।

ਸਵਾਲ ਇਹ ਹੈ ਕਿ ਇਹ ਟਕਸਾਲ, ਗੁਰੂ ਸਾਹਿਬ ਨਾਲੋਂ ਵੱਧ ਸਿਆਣੀ ਹੈ? ਕਿਸ ਨੇ ਇਨ੍ਹਾਂ ਨੂੰ ਇਹ ਤਬਦੀਲੀ ਕਰਨ ਦੀ ਇਜਾਜ਼ਤ ਦਿੱਤੀ?

ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਖ਼ਾਲਸਾ ਨਿਊਜ਼ ਟੀਮ ਦੇ ਮੈਂਬਰ ਨੇ Nov 2012 'ਚ ਅਖੌਤੀ ਜਥੇਦਾਰ ਨੂੰ ਫੋਨ ਕਰਕੇ ਇਹ ਸਵਾਲ ਪੁਛਿਆ ਤਾਂ, ਗੁਰਬਚਨ ਸਿੰਘ ਨੇ ਕਿਹਾ, ਸਾਨੂੰ ਇਸ ਬਾਰੇ ਕੋਈ ਖਬਰ ਨਹੀਂ। ਅਸੀਂ ਹੁਣੇ ਹੀ ਟਕਸਾਲ ਤੋਂ ਇਸ ਗੱਲ ਦੀ ਪੁਛਗਿਛ ਕਰਾਂਗੇ ਅਤੇ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ 'ਚ ਇਹ ਮਾਮਲਾ ਉਠਾਇਆ ਜਾਵੇਗਾ।

ਪਰ, ਇਸ ਗਲ ਦਾ ਸਭ ਨੂੰ ਪਤਾ ਹੈ ਕਿ ਕਿਸ ਨੇ ਪੁਛਗਿਛ ਕਰਨੀ ਹੈ, ਇਹ ਮਸਲਾ ਵੀ ਬਾਕੀ ਮਸਲਿਆਂ ਵਾਂਗ ਦਬਾ ਦਿੱਤਾ ਜਾਵੇਗਾ। ਗੁਰਬਚਨ ਸਿੰਘ ਆਪ ਟਕਸਾਲ ਤੋਂ ਪੜ੍ਹਿਆ ਹੋਇਆ ਹੈ, ਕੀ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ?

ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ, ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਤਿਆਰ ਕੀਤੇ ਸ੍ਰੀ ਗੁਰੂ ਗ੍ਰੰਥ ਸ਼ਾਹਿਬ ਜੀ ਦੇ ਸਰੂਪ

 

ਮੂਲਮੰਤਰ ਦਾ ਸਹੀ ਸਰੂਪ



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top