Share on Facebook

Main News Page

ਸ੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ (ਇੰਟਰਨੈਸ਼ਨਲ) ਕੈਲੀਫੋਰਨੀਆ ਵੱਲੋਂ ਨੇਪਾਲ ਵਿੱਚ ਥਾਂ ਥਾਂ 'ਤੇ ਲੰਗਰ, ਤੇ ਮੈਡੀਕਲ ਕੈਂਪ ਲਗਾ ਕੇ ਪੀੜਤਾਂ ਦੀ ਕੀਤੀ ਜਾ ਰਹੀ ਹੈ ਮਦਦ

* ਮਹਾਰਾਣੀ ਜਿੰਦਾਂ ਦੀ ਇਤਿਹਾਸਕ ਹਵੇਲੀ ਬਣੀ ਮਲਬੇ ਦਾ ਢੇਰ

ਅੰਮ੍ਰਿਤਸਰ 2 ਮਈ (ਜਸਬੀਰ ਸਿੰਘ ਪੱਟੀ) ਸ੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ (ਇੰਟਰਨੈਸ਼ਨਲ) ਕੈਲੀਫੋਰਨੀਆ ਵੱਲੋਂ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਪਿਛਲੇ ਚਾਰ ਦਿਨਾਂ ਤੋ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਸੁਸਾਇਟੀ ਦੇ ਵਲੰਟੀਅਰ ਭੁਚਾਲ ਪੀੜਤਾਂ ਦੇ ਕੋਲ ਜਾ ਕੇ ਉਹਨਾਂ ਨੂੰ ਖਾਣ ਪੀਣ ਦੀਆ ਵਸਤਾਂ ਤੋ ਇਲਾਵਾ ਉਹਨਾਂ ਲਈ ਮਿਨਰਲ ਵਾਟਰ ਤੇ ਦਵਾਈਆ ਪਹੁੰਚਾ ਰਹੇ ਹਨ।

ਸੁਸਾਇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਖਾਲਸਾ ਤੇ ਜਨਰਲ ਸਕੱਤਰ ਸ੍ਰ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਭੁਚਾਲ ਦੇ ਦੂਸਰੇ ਦਿਨ ਹੀ ਤੋ ਗੁਰੂਦੁਆਰਾ ਗੁਰੂ ਨਾਨਕ ਮੱਠ ਬਾਲਾਜੂ (ਕਾਠਮੰਡੂ) ਵਿਖੇ ਮਹੰਤ ਨੇਮ ਮੁੰਨੀ ਤੇ ਮਹੰਤ ਗੋਕਲਾ ਨੰਦ ਦੀ ਨਿਗਰਾਨੀ ਹੇਠ ਲੰਗਰ ਸ਼ੁਰੂ ਕਰ ਦਿੱਤਾ ਗਿਆ ਹੈ ਜਿਥੇ ਹਰ ਰੋਜ ਭਾਰੀ ਗਿਣਤੀ ਵਿੱਚ ਭੁਚਾਲ ਪੀੜਤ ਲੰਗਰ ਛੱਕ ਕੇ ਆਪਣੀ ਭੁੱਖ ਮਿਟਾਉਦੇ ਹਨ। ਉਹਨਾਂ ਕਿਹਾ ਕਿ ਸੁਸਾਇਟੀ ਵੱਲੋਂ ਲੋੜ ਅਨੁਸਾਰ ਹਰ ਲੋੜੀਦੀ ਵਸਤੂ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਵਿਸ਼ੇਸ਼ ਕਰਕੇ ਦਵਾਈਆ ਦਾ ਭਾਰੀ ਮਾਤਰਾ ਵਿੱਚ ਪਹੁੰਚਾਈਆ ਜਾ ਰਹੀਆ ਹਨ। ਉਹਨਾਂ ਕਿਹਾ ਕਿ ਨੇਪਾਲ ਵਿੱਚ ਸੁਸਾਇਟੀ ਪਿਛਲੇ ਕਰੀਬ 12 ਸਾਲਾ ਤੋ ਗੁਰੂ ਸਾਹਿਬ ਦੇ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਦਾ ਕਾਰਜ ਕਰਦੀ ਆ ਰਹੀ ਹੈ ਅਤੇ ਨੇਪਾਲ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ ਉਹਨਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਸਹਾਇਤਾ ਕਰ ਰਹੇ ਵਲੰਟੀਅਰਾਂ ਨੂੰ ਜਿਥੇ ਟੁੱਟੀਆ ਸੜਕਾਂ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਲੁਟੇਰਿਆ ਕੋਲੋ ਵੀ ਉਹਨਾਂ ਨੂੰ ਬੱਚਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਵਲੰਟੀਅਰਾਂ ਦੀ ਸੁਰੱਖਿਆ ਲਈ ਨੇਪਾਲ ਫੌਜ ਦੇ ਜਵਾਨ ਰਾਹਤ ਵਸਤਾ ਵੰਡਣ ਵਾਲੇ ਵਲੰਟੀਅਰਾਂ ਦੇ ਨਾਲ ਚੱਲ ਰਹੇ ਹਨ।

ਉਹਨਾਂ ਕਿਹਾ ਕਿ ਨੇਪਾਲ ਵਿੱਚ ਜਿੰਨਾ ਨੁਕਸਾਨ ਹੋ ਚੁੱਕਾ ਹੈ ਉਸ ਦੀ ਭਰਪਾਈ ਕਰਨ ਨੂੰ ਬਹੁਤ ਸਮਾਂ ਲੱਗ ਸਕਦਾ ਹੈ ਅਤੇ ਕਈ ਇਮਾਰਤਾਂ ਰੇਤ ਦੀਆ ਕੰਧਾ ਵਾਂਗ ਡਿੱਗਦੀਆ ਵੇਖੀਆ ਗਈਆ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਸਾਰੇ ਅਸਥਾਨ ਸੁਰੱਖਿਅਤ ਹਨ ਅਤੇ ਗੁਰੂ ਨਾਨਕ ਦੇਵ ਤੇ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ ਥਾਪਾਥਪਾਲੀ ਵਾਲਾ ਪਵਿੱਤਰ ਅਸਥਾਨ ਤੇ ਖੂਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਪਰ ਮਹਾਰਾਣੀ ਜਿੰਦਾਂ ਦੀ ਉਹ ਇਤਿਹਸਾਕ ਹਵੇਲੀ ਪੂਰੀ ਤਰ੍ਹਾਂ ਮਿੱਟੀ ਦਾ ਢੇਰ ਬਣ ਗਈ ਹੈ ਜਿਥੇ ਯੂ.ਪੀ. ਵਿਚਲੇ ਚਿਨਾਰ ਜਿਲੇ ਤੋ ਨਿਕਲ ਮਹਾਰਾਣੀ ਨੇ ਨੇਪਾਲ ਦੇ ਰਾਜਾ ਦੀ ਸ਼ਰਨ ਵਿੱਚ 12 ਸਾਲ ਬਿਤਾਏ ਸਨ। ਉਹਨਾਂ ਦੱਸਿਆ ਕਿ ਉਸ ਦੇ ਨਾਲ ਗੁਰੂ ਦਰਬਾਰ ਦੀ ਸੁਸਾਇਟੀ ਵੱਲੋਂ ਬਣਾਈ ਗਈ ਨਵੀ ਇਮਾਰਤ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਉਹਨਾਂ ਕਿਹਾ ਕਿ ਸੁਸਾਇਟੀ ਦੇ ਵਲੰਟੀਅਰ ਉਸ ਸਮੇ ਤੱਕ ਉਥੇ ਲੋੜਵੰਦਾਂ ਦੀ ਸਹਾਇਤਾ ਕਰਦੇ ਰਹਿਣਗੇ ਜਦੋ ਤੱਕ ਨੇਪਾਲ ਦਾ ਆਮ ਜਨ ਜੀਵਨ ਆਪਣੀ ਗਤੀ ਨਹੀ ਫੜ ਲੈਦਾ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਉਹ ਅਪੀਲ ਕਰਨਗੇ ਕਿ ਉਹ ਵੀ ਜਾ ਕੇ ਇਸ ਤਬਾਹੀ ਦੇ ਮੰਜ਼ਰ ਦਾ ਜਾਇਜਾ ਲੈਣ ਤੇ ਗੁਰੂ ਪਾਤਸ਼ਾਹ ਅੱਗੇ ਅਰਦਾਸ ਜੋਦੜੀ ਕਰਨ ਕਿ ਭਵਿੱਖ ਵਿੱਚ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਲੋਕਾਂ ਨੂੰ ਅਜਿਹੇ ਦਰਦਨਾਕ ਮੰਜ਼ਰ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਹੋਰ ਜਥੇਬੰਦੀਆ ਤੋ ਇਲਾਵਾ ਨੇਪਾਲ ਵਿੱਚਲੇ ਸਿੱਖ ਅਬਾਦੀ ਵਾਲੇ ਸਿੱਖਾਵਾਲਾ ਪਿੰਡ ਤੋ ਵੀ ਸੁਸਾਇਟੀ ਦੇ ਵਲੰਟੀਅਰਾਂ ਦਾ ਇੱਕ ਵਫਦ ਕਾਠਮੰਡੂ ਤੇ ਹੋਰ ਪ੍ਰਭਾਵਤ ਇਲਾਕਿਆ ਵਿੱਚ ਪੁੱਜ ਕੇ ਪੀੜਤਾਂ ਦੀ ਮਦਦ ਕਰ ਰਿਹਾ ਹੈ।

ਲੰਗਰ ਤਿਆਰ ਕਰਦੇ ਹੋਏ ਸੁਸਾਇਟੀ ਦੇ ਵਾਲੰਟੀਅਰ

ਮਹਾਂਰਾਣੀ ਜ਼ਿੰਦਾਂ ਦੀ ਹਵੇਲੀ ਦੀ ਡਿੱਗੀ ਹੋਈ ਇਮਾਰਤ ਦੀ ਤਸਵੀਰ ਖਿੱਚਦੇ ਹੋਏ ਵਲੰਟੀਅਰ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios,space"> www.khalsanews.org and cannot be held responsible for their views.  Read full details...

Go to Top