Share on Facebook

Main News Page

ਸਿੱਖਾਂ ਕੋਲ਼ ਜੋ ਕਛਿਹਰਾ ਹੈ, ਉਹ ਹਨੂੰਮਾਨ ਵਾਲਾ ਕਛਿਹਰਾ ਹੀ ਹੈ
-: ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲਾ

ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀ, ਨਾ ਕਿ ਟਕਸਾਲਾਂ। ਜੇ ਟਕਸਾਲ ਦਾ ਇਤਹਾਸ ਪੜਦੇ ਹਾਂ, ਤਾਂ ਇਨ੍ਹਾਂ ਦਾ ਇੱਕ ਜਥੇਦਾਰ ਬੇ ਅੰਮ੍ਰਿਤੀਆ ਵੀ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਨਿਰਮਲੇ ਸਾਧ ਸਨ।

ਜਦੋਂ ਖਾਲਸਾ ਫੌਜਾਂ ਜ਼ਾਲਮਾਂ ਨਾਲ ਜੂਝ ਰਹੀਆਂ ਸਨ ਤੇ ਨਿਰਮਲੇ ਸਾਧਾਂ ਕੋਲ ਸਿੱਖਾਂ ਦੇ ਗੁਰਧਾਮ ਤੇ ਇਤਹਾਸ ਸੀ, ...ਪਰ ਇਨ੍ਹਾਂ ਨਿਰਮਲੇ ਸਾਧਾਂ ਦੇ ਕਈ ਕੌਮ ਨੂੰ ਸਾਇਡ ਇਫੈਕਟ ਵੀ ਹੋਏ, ਜਿਨ੍ਹਾਂ ਦਾ ਕੌਮ ਨੂੰ ਬਹੁਤ ਮੁੱਲ ਤਾਰਨਾ ਪੈ ਰਿਹਾ ਹੈ...

ਦਮਦਮੀ ਟਕਸਾਲ ਸੰਪਰਦਾ ਇਨ੍ਹਾਂ ਦੇ ਪਿਛਲੇ ਵਡੇਰਿਆਂ ਦੀਆਂ ਜੋ ਲਿਖਤਾਂ ਨੇ, ਜੋ ਕਿ ਇੱਕ ਮਿੱਥ ਕਥਾ ਕਹਾਣੀਆਂ ਦੇ ਆਧਾਰਿਤ ਹੈ, ਜੋ ਕਿ ਬ੍ਰਾਹਮਣਵਾਦ ਦਾ ਪੂਰਾ ਪੱਖ ਪੂਰਦੀਆਂ ਨੇ...

ਇਨ੍ਹਾਂ ਦੀ ਇੱਕ ਕਿਤਾਬ ਹੈ "ਗੁਰਬਾਣੀ ਪਾਠ ਦਰਪਣ", ਉਸ ਵਿੱਚ ਵੀ ਮਿੱਥਾਂ ਦੇ ਸਹਾਰੇ ਹਵਾਲੇ ਦਿੱਤੇ ਗਏ ਨੇ, ਕਹਾਣੀਆਂ ਜਿਹੀਆਂ ਦਰਸਾ ਦਿੱਤੀਆਂ ਗਈਆਂ ਨੇ... ਠੀਕ ਹੈ ਕਿ ਇਹ ਗੁਰਬਾਣੀ ਦੀ ਸੰਥਿਆ ਦਿੰਦੇ ਨੇ, ਸ਼ੁੱਧ ਸ਼ਬਦ ਪੜ੍ਹਣਾ ਸਿਖਾਉਂਦੇ ਨੇ, ਪਰ ਉੱਥੇ ਇਹ ਮਨਮਰਜੀ ਵੀ ਕਰਦੇ ਨੇ, ਕਿ ਮਾਤਰਾ ਐਹ ਨਹੀਂ, ਐਹ ਹੋਣੀ ਚਾਹਿਦੀ ਹੈ... ਕਿਸੇ ਨੂੰ ਕੋਈ ਹੱਕ ਨਹੀਂ ਕਿ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਕੋਈ ਤਬਦੀਲੀ ਕਰੇ... ਅੱਜ ਇਹ ਸੰਪਰਦਾ ਬਿਲਕੁਲ ਬਿਪਰਵਾਦੀ ਹੋ ਚੁੱਕੀ ਹੈ।

ਪੰਜ ਕਕਾਰਾਂ 'ਚੋਂ "ਕਛਿਹਰਾ" ਬਾਰੇ ਇਨ੍ਹਾਂ ਦੀ ਇਸੀ ਕਿਤਾਬ 'ਚ ਇਹ ਲਿਖਿਆ ਗਿਆ ਹੈ ਕਿ "ਇਹੋ ਕਛਹਿਰਾ ਹੀ ਸ੍ਰੀ ਰਾਮ ਚੰਦ੍ਰ ਜੀ ਨੇ ਹਨੂੰਮਾਨ ਜੀ ਦੀ ਸੇਵਾ 'ਤੇ ਪ੍ਰਸੰਨ ਹੋ ਕੇ ਜਤ ਸੱਤ ਦੀ ਨਿਸ਼ਾਨੀ ਬਖਸ਼ਿਆ ਸੀ।" ਇਸ ਤੋਂ ਬਾਖੂਬ ਹਿਸਾਬ ਲਗਾਇਆ ਜਾ ਸਕਦਾ ਹੈ ਕਿ ਇਸ ਟਕਸਾਲ ਦਾ ਸਿੱਖੀ ਪ੍ਰਤੀ ਕੀ ਸੋਚਣੀ ਹੈ।

ਇਕੱਲਾ ਇਹੀ ਨਹੀਂ, ਗੁਰੂ ਸਾਹਿਬ ਬਾਰੇ ਵੀ ਕਈ ਕੁੱਝ ਊਲ ਜ਼ਲੂਲ ਲਿਖਿਆ ਗਿਆ ਹੈ, ਜੋ ਥੱਲੇ ਦਿੱਤਾ ਗਿਆ ਹੈ। ਇਹ ਸਿਰਫ ਕਿਣਕਾ ਮਾਤਰ ਹੀ ਦਰਸਾਇਆ ਗਿਆ ਹੈ, ਪੂਰੀ ਕਿਤਾਬ ਗਪੌੜਾਂ ਨਾਲ ਭਰੀ ਪਈ ਹੈ। ਹੁਣ ਕਈਆਂ ਨੇ ਲਿਖਣ ਲੱਗ ਜਾਣਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵੀ ਤਾਂ ਇਸੇ ਟਕਸਾਲ ਤੋਂ ਸੀ, ਉਨ੍ਹਾਂ ਲੋਕਾਂ ਲਈ... ਇਹ ਜ਼ਰੂਰੀ ਨਹੀਂ ਕਿ ਜੇ ਉਨ੍ਹਾਂ ਨੇ ਸਿੱਖ ਕੌਮ ਦੀ ਅਗਵਾਈ ਸਿੱਖ ਸੰਘਰਸ਼ ਦੌਰਾਨ ਕੀਤੀ, ਇਸ ਲਈ ਪੂਰੀ ਟਕਸਾਲ ਸਹੀ ਹੈ... ਇਹ ਬੇਤੁਕਾ ਹੈ।

- ਗੁਰਜਾਪ ਸਿੰਘ



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top