Share on Facebook

Main News Page

ਜੇ ਮਰਨ ਤੋਂ ਬਾਅਦ ਹੀ ਰਬ ਦੇ ਚਰਨਾਂ ਵਿੱਚ ਨਿਵਾਸ ਥਾਂ ਮਿਲਦਾ ਹੈ, ਤਾਂ ਫਿਰ ਇਸ ਸੰਸਾਰ ਵਿਚ ਸਾਨੂੰ ਸਮਾਂ ਖਰਾਬ ਕਰਨ ਦੀ ਕੀ ਲੋੜ ਹੈ ?
-: ਗੁਰਸੇਵਕ ਸਿੰਘ ਮਦਰੱਸਾ

* ਬੀਬੀ ਸੁਰਜੀਤ ਕੌਰ ਦੀ ਇੱਛਾ ਮੁਤਾਬਕ ਉਨ੍ਹਾਂ ਦੀਆਂ ਅੱਖਾਂ ਲੋੜਵੰਦ ਲਈ ਦਿੱਤੀਆਂ ਗਈਆਂ

(ਜਸਪ੍ਰੀਤ ਕੌਰ ਫਰੀਦਾਬਾਦ 5 ਮਈ 2015)
ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਰਪੱਤ ਜਥੇਬੰਦੀ ਗੁਰਮਤਿ ਪ੍ਰਚਾਰ ਜੱਥਾ ਦਿੱਲੀ ਦੇ ਆਗੂ ਸ. ਗੁਰਬਖਸ਼ ਸਿੰਘ ਜੀ ਦੀ ਸੁਪਤਨੀ ਬੀਬੀ ਸੁਰਜੀਤ ਕੌਰ ਜੀ ਪਿਛਲੇ ਦਿਨੀਂ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿਤ ਰਖੇ ਗੁਰਮਤਿ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਹੀਦ ਭਗਤ ਸਿੰਘ ਮਾਰਕੀਟ ਸ਼ਿਵਾ ਜੀ ਇਨਕਲੇਵ, ਰਾਜਾ ਗਾਰਡਨ ਦਿੱਲੀ ਵਿਖੇ ਹੋਏ। ਇਸ ਮੌਕੇ ਲੁਧਿਆਣਾ ਤੋਂ ਉਚੇਚੇ ਤੌਰ ’ਤੇ ਪੁੱਜੇ ਵੀਰ ਗੁਰਸੇਵਕ ਸਿੰਘ ਮੱਦਰਸਾ ਜੀ ਨੇ ਮੌਤ ਵਿਸ਼ੇ ਨੂੰ ਗੁਰਬਾਣੀ ਦੀ ਰੌਸ਼ਨੀ ਵਿਚ ਸਪਸ਼ਟ ਕੀਤਾ।

ਉਨ੍ਹਾਂ ਮਨੁੱਖੀ ਜਿੰਦਗੀ ਦੀ ਮਹੱਤਤਾ ਸਮਝਾਉਂਦਿਆਂ ਸਚਿਆਰ ਬਣਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਿੱਖੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਦਾ ਨਾਮ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨੂੰ ਮੱਥੇ ਵਿਚ ਵਸਾਉਣ ਦਾ ਨਾਮ ਹੈ।

ਉਨ੍ਹਾਂ ਦਸਿਆ ਕਿ ਮਰਣ ਤੋਂ ਬਾਅਦ ਦੇ ਜੀਵਨ ਨੂੰ ਤਾਂ ਗੁਰਬਾਣੀ ਵੀ ਪ੍ਰਵਾਣ ਨਹੀਂ ਕਰਦੀ, ਫਿਰ ਇਹ ਅਰਦਾਸੀਏ ਸਿੰਘ ਪਤਾ ਨਹੀਂ ਕਿਸ ਦੀ ਆਤਮਾ ਨੂੰ ਚਰਣਾਂ ਵਿਚ ਨਿਵਾਸ ਬਖਸ਼ਣ ਦੀ ਗੱਲ ਕਰ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਰਹੇ ਹਨ

ਇਸ ਮੌਕੇ ਫਰੀਦਾਬਾਦ ਤੋਂ ਪੁੱਜੇ ਸ. ਸੁਰਿੰਦਰ ਸਿੰਘ ਫਰੀਦਾਬਾਦ ਨੇ ਕਿਹਾ ਕਿ ਸਾਨੂੰ ਰੋਜਾਨਾ ਗੁਰੂ ਗ੍ਰੰਥ ਸਾਹਿਬ ਸਨਮੁਖ ਅਰਦਾਸ ਕਰਨੀ ਚਾਹੀਦੀ ਹੈ ਕਿ ਗੁਰੂ ਸਾਹਿਬ ਸਾਨੂੰ ਜਿਉਂਦਿਆ ਜੀਅ ਅਪਨੇ ਚਰਣਾਂ ਵਿਚ ਨਿਵਾਸ ਬਖਸ਼ਣ।

ਇਸ ਮੌਕੇ ਕਈ ਧਾਰਮਕ ਤੇ ਪੰਥਕ ਸ਼ਖਸੀਅਤਾਂ ਅਤੇ ਮਿਸ਼ਨਰੀ ਕਾਲਜਾਂ ਦੇ ਆਗੂ ਹਾਜ਼ਰ ਸਨ। ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਆਗੂ ਸ. ਉਪਕਾਰ ਸਿੰਘ ਫਰੀਦਾਬਾਦ ਅਤੇ ਯੰਗ ਸਿੱਖ ਐਸੋਸਿਏਸ਼ਨ ਫ਼ਰੀਦਾਬਾਦ ਦੇ ਸ. ਜਤਿੰਦਰ ਸਿੰਘ ਵੱਲੋਂ ਭਾਈ ਗੁਰਬਖਸ਼ ਸਿੰਘ ਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਗੁਰਮਤਿ ਲਿਟਰੇਚਰ ਦਾ ਸੈਟ ਭੇਂਟ ਕੀਤਾ ਗਿਆ। ਸਿੱਖ ਮਸਾਲਾ ਦੇ ਮੋਢੀ ਸ. ਜਰਨੈਲ ਸਿੰਘ ਨੇ ਗੁਰਦੁਆਰੇ ਵਿਖੇ ਗੁਰਮਤਿ ਸਟਾਲ ਲਾਇਆ ਅਤੇ ਸੰਗਤਾਂ ਨੂੰ ਗੁਰਮਤਿ ਲਿਟਰੇਚਰ ਵੰਡਿਆ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top