Share on Facebook

Main News Page

ਇੱਕ ਹੋਰ ਗੱਪ ਕਿ "ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਹੀ ਅਦ੍ਰਿਸ਼ਟ ਰੂਹਾਂ ਦਰਸ਼ਨ ਕਰਣ ਲਈ ਆ ਰਹੀਆਂ ਨੇ..."
-: ਮਨਮੀਤ ਸਿੰਘ ਕਾਨਪੁਰ

ਸਿੱਖ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹੈ। ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਸ਼ਮੇਸ਼ ਪਿਤਾ ਜੀ ਦੇ ਹੁਕਮ ਨਾਲ ਆਪਣਾ ਗੁਰੂ ਮੰਨਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਨੇ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਸਵਰੁਪ ਨੇ। ਇਸਦਾ ਮਤਲਬ ਇਹ ਹੋਇਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਚਾਹੁੰਦੇ ਸੀ, ਕਿ ਉਨ੍ਹਾਂ ਦਾ ਸਿੱਖ ਗਿਆਨ ਦਾ ਪੁਜਾਰੀ ਹੋ ਕੇ ਗਿਆਨੀ ਬਣੇ, ਨਾ ਕਿ ਧਰਮ ਦੇ ਨਾਮ ਤੇ ਪਾਏ ਜਾ ਰਹੇ ਭੁਲੇਖਿਆ ਨਾਲ ਆਪਣਾ ਬਹੁਮੁਲਾਂ ਮਨੁਖਾ ਜਨਮ ਹੀ ਖੁਆਰ ਕਰ ਲੇਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾੰਤਾਂ ਮੁਤਾਬਿਕ ਪਰਮਾਤਮਾ ਦਾ ਹੁਕਮ ਹੀ ਸਭ ਤੋਂ ਵਡਾ ਹੈ ਤੇ ਪਰਾਤਮਾ ਕਦੀ ਵੀ ਆਪਣੇ ਹੁਕਮਾਂ ਵਿਚ ਬਦਲਾਵ ਨਹੀਂ ਕਰਦਾ ਹੈ। ਇਸੇ ਲਈ ਸਿੱਖ ਸਿਧਾੰਤ ਵਿਚ ਕਰਾਮਾਤ ਭੂਤ ਪ੍ਰੇਤ ਜਾਦੂ ਟੂਣਾ ਗੁਪਤ ਰੂਹਾਂ ਆਦਿਕ ਪ੍ਰਵਾਨ ਨਹੀਂ ਹਨ। ਜਦਕਿ ਧਰਮ ਦੇ ਨਾਂ ਤੇ ਠੱਗੀ ਕਰਣ ਵਾਲਿਆ ਦੀ ਦੁਕਾਨ ਹੀ ਇਨ੍ਹਾਂ ਭਰਮਾਂ ਤੋ ਹੀ ਚਾਲੂ ਹੁੰਦੀ ਹੈ।

ਧਰਮ ਦੇ ਨਾਂ 'ਤੇ ਠੱਗੀ ਕਰਣ ਵਾਲਿਆ ਦੇ ਸਿੱਖ ਸਦਾ ਹੀ ਪ੍ਰਬਲ ਵਿਰੋਧੀ ਰਹੇ ਹਨ। ਇਸੇ ਕਰਕੇ ਠੱਗਾਂ ਤੇ ਸਿੱਖਾਂ ਦੀ ਆਪਸ ਵਿਚ ਕਦੀ ਨਹੀਂ ਬਣੀ, ਕਿਉਂਕਿ ਸਿੱਖ ਗਿਆਨ ਦਾ ਉਪਾਸ਼ਕ ਹੈ ਤੇ ਠੱਗ ਆਪਣੇ ਧੰਧੇ ਨੂੰ ਚਮਕਾਉਣ ਲਈ ਮਨੁਖਤਾਂ ਨੂੰ ਅਗਿਆਨਤਾ ਵਿਚ ਫਸਾਉਂਦਾ ਹੈ।

ਠੱਗਾਂ ਨੇ ਤਾਂ ਉਦੋਂ ਹੱਦ ਹੀ ਕਰ ਦੀਤੀ, ਜਦੋਂ ਸੋਸ਼ਲ ਮੀਡਿਆ ਵਿਚ ਫੋਟੋ ਸ਼ਾਪ ਜਾਂ ਕਿਸੀ ਹੋਰ ਸਾਫਟਵੇਅਰ ਦੀ ਮਦਦ ਨਾਲ ਤਿਆਰ ਫੋਟੋ, ਜਾਂ ਕਈ ਵਾਰੀ Camera out of focus ਹੋਣ ਨਾਲ ਵੀ ਇਸ ਤਰ੍ਹਾਂ ਦੀ ਫੋਟੋ ਆ ਜਾਂਦੀ ਹੈ, ਇਸ ਰਾਹੀ ਗਿਆਨ ਦੇ ਉਪਾਸਾਕ ਸਿੱਖਾਂ ਦੀ ਸ਼ਰਧਾ ਭਗਤੀ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਹੀ ਅਦ੍ਰਿਸ਼ਟ ਰੂਹਾਂ ਦਰਸ਼ਨ ਕਰਣ ਲਈ ਆ ਰਹੀਆਂ ਨੇ, ਦੀ ਮੰਦਭਾਗੀ ਮਨੋਕਲਪਿਤ Imaginery ਤਸਵੀਰ ਪਾਈ ਗਈ ਹੈ। ਇਹ ਸਿੱਖ ਸਿਧਾਂਤਾਂ ਅਤੇ ਸਭਿਆਚਾਰ ਨਾਲ ਬੇਹੁਦਾ ਮਖੌਲ ਹੈ। ਇਸ ਦੀ ਜਿਤਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ ਕਿਉਂਕਿ ਗੁਰਬਾਣੀ ਇਦਾਂ ਦੀਆਂ ਗੱਪਾਂ ਦੀ ਪ੍ਰਵਾਨਗੀ ਨਹੀਂ ਦੇਂਦੀ ਹੈ, ਜਦਕਿ ਭੋਲੇ ਭਾਲੇ ਸਿੱਖ ਇਸ ਨੂੰ ਕੋਤਕ ਮੰਨ ਕੇ ਰੱਜ ਕੇ ਪ੍ਰਚਾਰੀ ਵੀ ਜਾ ਰਹੇ ਨੇ। ਇਸ ਨਾਲ ਧਾਰਮਕ ਠੱਗਾਂ ਲਈ ਇਕ ਨਵੀ ਫਸਲ ਵੀ ਤਿਆਰ ਕੀਤੀ ਜਾ ਰਹੀ ਹੈ, ਜੋ ਅਤਿ ਦੀ ਦੁਖਦਾਈ ਗੱਲ ਹੈ।

ਆਓ ਦਸ਼ਮੇਸ਼ ਪਿਤਾ ਦੀਆ ਖੁਸ਼ਿਆਂ ਲੈਣ ਲਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਹੋ ਨਿਬੜਿਏ ਤੇ ਇਨ੍ਹਾਂ ਗੁਰਮਤਿ ਵਿਹੂਣੀ ਕਾਰਵਾਹੀ ਦੀ ਸਖਤ ਨਿਖੇਦੀ ਕਰੀਏ, ਜਿਸ ਨਾਲ ਕੋਈ ਉਹ ਸਿੱਖ ਜੋ ਨਵਾਂ ਨਵਾਂ ਸਿੱਖੀ ਧਾਰਣ ਕਰਕੇ ਸਿੰਘ ਸਜਿਆ ਹੈ, ਇਨ੍ਹਾਂ ਧਾਰਮਕ ਠੱਗਾਂ ਦੇ ਜਾਲ ਵਿਚ ਫੱਸ ਨਾ ਜਾਏ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top