Share on Facebook

Main News Page

ਨਿਰਮਲ ਕੁਟੀਆ ਨਾਮੀ ਸੰਸਥਾ ਵੱਲੋਂ ਸਿੱਖ ਗੁਰੂ ਸਾਹਿਬਾਨਾਂ ਨੂੰ ਨਿਰਮਲੇ ਸਾਬਿਤ ਕਰਨ ਦੀ ਕੋਝੀ ਕੋਸ਼ਿਸ਼ ਜਾਰੀ

(ਖਾਲਸਾ ਨਿਊਜ਼ ਬਿਊਰੋ): ਬੀਤੇ ਲੰਮੇ ਸਮੇਂ ਤੋਂ ਪੰਥ ਵਿਰੋਧੀ ਤਾਕਤਾਂ ਸਿੱਖੀ ਸਿਧਾਂਤਾਂ 'ਤੇ ਤਾਬਤੋੜ ਹਮਲੇ ਕਰ ਰਹੀਆਂ ਹਨ, ਜਿਨ੍ਹਾਂ ਵਿੱਚੋਂ ਕੁੱਝ ਸਾਹਮਣੇ ਆ ਕੇ ਅਤੇ ਕੁੱਝ ਚੋਰੀ ਛਿਪੇ, ਬਾਵਜੂਦ ਇਸਦੇ ਸਿੱਖ ਸਾਮਜ ਦਾ ਵੱਡਾ ਹਿੱਸਾ ਇਸ ਪੱਖੋਂ ਅਵੇਸਲਾ ਹੀ ਨਹੀਂ, ਬਲਕਿ ਬਹੁਤ ਜਿਆਦਾ ਅਵੇਸਲਾ ਹੋਇਆ ਪਿਆ ਹੈ। ਇਹੀ ਕਾਰਣ ਹੈ ਕਿ ਛੋਟੇ ਤੋਂ ਵੱਡੇ ਡੇਰੇ ਤੱਕ, ਛੋਟੀ ਤੋਂ ਵੱਡੀ ਸੰਪਰਦਾ ਤੱਕ, ਟਕਸਾਲਾਂ, ਟਰੱਸਟ ਔਰ ਤਖਤਾਂ ਦੇ ਅਖੌਤੀ ਜਥੇਦਾਰ ਤੱਕ, ਸੱਭ ਜਿੱਥੇ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਹਨ, ਉੱਥੇ ਨਾਲ ਹੀ ਆਪਣੇ ਆਪ ਨੂੰ ਪੰਥਕ ਧਿਰ ਵੱਜੋਂ ਪੇਸ਼ ਕਰਨ ਵਿੱਚ ਵੀ ਢਿੱਲ ਨਹੀਂ ਵਰਤਦੇ। ਸਿੱਖ ਕੌਮ ਆਪਣੇ ਹੀ ਗੁਰੂ ਸਾਹਿਬਾਨਾਂ ਵਿਰੁੱਧ ਕੀਤੇ ਜਾ ਰਹੇ ਸਿਧਾਂਤਕ ਹਮਲਿਆਂ ਨੂੰ ਮੂਕ ਦਰਸ਼ਕ ਬਣ ਕੇ ਕੇਵਲ ਤਮਾਸ਼ਾ ਦੇਖ ਰਹੀ ਹੈ, ਸਗੋਂ ਪ੍ਰਵਾਨ ਵੀ ਕਰ ਰਹੀ ਹੈ।

ਇਸ ਦੀ ਇੱਕ ਹੋਰ ਮਿਸਾਲ ਦੇਖਣ ਵਿੱਚ ਆਈ ਹੈ। ਪੱਟੀ ਰੋਡ 'ਤੇ ਸਥਿੱਤ "ਨਿਰਮਲ ਕੁਟਿਆ" ਨਾਮ ਦੀ ਸੰਸਥਾ ਵੱਲੋਂ ਆਪਣੀ ਨਿਰਮਲੀ ਮਰਿਯਾਦਾ ਸਿਖਾਂ ਉੱਤੇ ਥੋਪਣ ਹਿੱਤ ਗੁਰੂ ਸਾਹਿਬਾਨ ਦੀਆਂ ਕਲਪਿਤ ਤਸਵੀਰਾਂ ਦੀ ਨਕਲ ਕਰਦੇ ਹੋਏ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇੱਕ ਅਜਿਹੀ ਤਸਵੀਰ ਤਿਆਰ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੀਸ ਝੁਕਾਉਣ ਵਾਸਤੇ ਰੱਖ ਦਿੱਤੀ ਗਈ ਹੈ, ਜਿਸ ਵਿੱਚ ਉਹਨਾਂ ਨੂੰ ਨਿਰਮਲੇ ਭੇਸ ਵਿੱਚ ਦਿਖਾਇਆ ਗਿਆ ਹੈ। ਜਿਸ ਦਸਮੇਸ਼ ਪਿਤਾ ਵੱਲੋਂ "ਮਾਧੋ ਦਾਸ ਵੈਰਾਗੀ" ਵਰਗੇ ਸਖਸ਼ ਨੂੰ ਜੀਵਣ ਦੀ ਸਹੀ ਸੇਧ ਬਖਸ਼ ਕੇ ਅਤੇ ਖੰਡੇ ਦੀ ਪਾਹੁਲ ਦੇ ਕੇ ‘ਬਾਬਾ ਬੰਦਾ ਸਿੰਘ ਬਹਾਦਰ’ ਬਣਾ ਕੇ ਪੰਜਾਬ ਵੱਲ ਤੋਰਿਆ ਸੀ, ਅਤੇ ਜਿਸਨੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ, ਉਸੇ ਦਸਮੇਸ਼ ਪਿਤਾ ਨੂੰ ਇੱਕ ਭੇਖੀ ਲਿਬਾਸ ਵਿੱਚ ਕਲਪਿਤ ਤੌਰ ਤੇ ਦੇਖ ਕੇ ਹੈਰਾਨੀ ਵੀ ਹੁੰਦੀ ਹੈ, ਦੁੱਖ ਵੀ ਹੁੰਦਾ ਹੈ ਕਿ ਡੇਰੇ ਵੱਲੋਂ ਪ੍ਰਚਾਰੇ ਜਾ ਰਹੇ ਇਸ ਕੂੜ ਅੱਗੇ ਵੱਡੀ ਗਿਣਤੀ ਵਿੱਚ ਨਾਮਧ੍ਰੀਕ ਸਿੱਖ ਸੰਗਤ ਮੱਥਾ ਟੇਕੀ ਜਾ ਰਹੀ ਹੈ।

ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਦੀ ਕਲਪਿਤ ਤਸਵੀਰ ਨੂੰ ਅਧਾਰ ਬਣਾ ਕੇ ਕਿਸੇ ਸਾਧ ਦੀ ਤਸਵੀਰ ਲਗਾਈ ਹੈ, ਤਾਂ ਕਿ ਲੋਕਾਈ ਨੂੰ ਭੁਲੇਖਾ ਪਾਇਆ ਜਾ ਸਕੇ, ਜਿਸ ਵਿੱਚ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਅਤੇ ਗੁਰਬਾਣੀ ਦੀ ਵੀ ਗਲਤ ਢੰਗ ਨਾਲ ਵਰਤੋਂ ਉਸ ਉਕਤ ਤਸਵੀਰ ਤੇ ਕੀਤੀ ਗਈ ਹੈ, ਜੋ ਸ਼ਬਦ ਉਹਨਾਂ ਗੁਰੂ ਨਾਨਕ ਸਾਹਿਬ ਜੀ ਦੀ ਉਪਮਾ ਹਿੱਤ ਲਿਖਿਆ ਸੀ, ਉਸਨੂੰ ਡੇਰੇ ਦੇ ਮਰ ਚੁੱਕੇ ਸਾਧ ਲਈ ਵਰਤਿਆ ਜਾ ਰਿਹਾ ਹੈ। ਉਪਰੋਕਤ ਡੇਰੇਦਾਰ ਬਾਬਿਆਂ ਨੇ ਸੜਕ ਤੇ ਵੀ ਪਾਬੰਦੀ ਲਗਾਈ ਹੋਈ ਹੈ, ਕਿ ਫਲਾਣਾ ਸੜਕ ਵਾਲਾ ਰਸਤਾ ਕੇਵਲ ਮਹਾਂਪੁਰਸ਼ਾਂ ਲਈ ਹੈ ਅਤੇ ਕੇਵਲ ਉਹਨਾਂ ਦੀ ਗੱਡੀ ਹੀ ਜਾ ਸਕਦੀ ਹੈ।

ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਦੀਆਂ ਧੱਜੀਆਂ ਉਡਾਉਂਦੇ ਹੋਏ, ਉਕਤ ਸੰਸਥਾ ਵੱਲੋਂ ਸਿੱਖਾਂ ਨੂੰ ਤਸਵੀਰਾਂ/ਮੂਰਤਾਂ ਪਿੱਛੇ ਲਗਾਇਆ ਜਾ ਰਿਹਾ ਹੈ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top