Share on Facebook

Main News Page

ਸਰਾਪ ਦਿੰਦਾ ਪਖੰਡੀ ਬਾਬਾ ਸ੍ਰੀ ਸ੍ਰੀ ਸੁਦਰਸ਼ਨ ਆਪ ਸਰਾਪਿਆ ਗਿਆ; ਐਡਮਿੰਟਨ ਵਾਸੀਆਂ ਨੇ ਪਾਖੰਡੀ ਬਾਬੇ ਦੀ ਲਵਾਈ ਦੁੜਕੀ

* ਬਾਬਾ ਡਰਦਾ ਕੈਂਪ ਲਾਉਣ ਨਾ ਆਇਆ, ਪਰ ਪ੍ਰਦਰਸ਼ਨਕਾਰੀ ਭਾਰੀ ਸਨੋ ਪੈਣ ਦੇ ਬਾਵਜੂਦ ਭਾਰੀ ਗਿਣਤੀ 'ਚ ਪੁੱਜੇ

ਐਡਮਿੰਟਨ (ਕੈਨਵਲਪ੍ਰੀਤ): ਐਡਮਿੰਟਨ ਵਾਸੀਆਂ ਨੇ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੂੰ ਪਾਖੰਡੀ ਬਾਬਿਆਂ ਦੇ ਖਿਲਾਫ ਸੁਨੇਹਾ ਦਿੰਦਿਆਂ ਇਥੋਂ ਦੇ ਮਹਾਰਾਜਾ ਬੈਕਿੰਟ ਹਾਲ 'ਚ ਪ੍ਰੋਗਰਾਮ ਕਰਨ ਪਹੁੰਚੇ ਇੱਕ ਬਾਬੇ ਦੀਆਂ ਦੌੜਾਂ ਲੁਆ ਦਿਤੀਆਂ। ਬਾਬੇ ਦਾ ਘਿਰਾਓ ਕਰਨ ਪੁੱਜੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਪੰਜਾਬ ਤੋਂ ਆਇਆਂ ਸ਼੍ਰੀ ਸ਼੍ਰੀ ਸੁਦਰਸ਼ਨ ਨਾਂਅ ਦਾ ਇਹ ਬਾਬਾ ਮੁਫਤ ਕੈਂਪ ਦੇ ਨਾਂਅ ਹੇਠ ਪਿਛਲੇ ਸਾਲ ਕੈਨੇਡਾ 'ਚੋਂ ਲੱਖਾਂ ਡਾਲਰ ਲੋਕਾਂ ਨੂੰ ਬੁੱਧੂ ਬਣਾ ਕੇ ਲੈ ਗਿਆ ਸੀ।

ਬੀਤੇ ਸਾਲ ਲੋਕਾਂ ਵੱਲੋਂ ਬਾਬੇ ਦੀ ਠੱਗੀ ਦਾ ਸਿਕਾਰ ਹੋਏ ਲੋਕਾਂ ਦੇ ਦੱਸਣ ਤੋਂ ਬਾਅਦ ਐਡਮਿੰਨ ਦੇ ਰੇਡਿਉ ਸੁਰ ਸੰਗਮ ਨੇ ਬਾਬੇ ਨੂੰ ਜਦੋਂ ਏਅਰ 'ਤੇ ਲਿਆਦਾਂ ਤਾਂ ਬਾਬਾ ਸਵਾਲਾਂ ਦਾ ਸਾਹਮਣਾ ਨਾ ਕਰ ਸਕਿਆ ਅਤੇ ਪ੍ਰੋਗਰਾਮ ਦੇ ਵਿੱਚੋਂ ਹੀ ਦੌੜ ਗਿਆ ਫਿਰ ਐਡਮਿੰਟਨ ਤੋਂ ਛੱਪਦੇ ਅਖਬਾਰ ਏਸ਼ੀਅਨ ਵਿਜ਼ਨ ਦੇ ਐਡੀਟਰ ਨੇ ਬੜੀ ਕੋਸ਼ਿਸ਼ ਤੋਂ ਬਾਅਦ ਬਾਬਾ ਨਾ ਇੰਟਰਵਿਊ ਕੀਤੀ। ਬਾਬੇ ਨੇ ਇੰਟਰਵਿਊ ਦੁਰਾਨ ਕਈ ਬੇ ਬੁਨਿਆਦ ਗੱਲਾਂ ਕਰਨ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਅਤੇ ਗੁਰਬਾਣੀ ਪ੍ਰਤੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ਜਿਸ ਬਾਰੇ ਹਰਪ੍ਰੀਤ ਸਿੰਘ ਨੇ ਇਸਦੀ ਅਸਲੀਅਤ ਬਿਆਨ ਕਰਦਿਆਂ ਵਿਸਥਾਰਤ ਲੇਖ ਛਾਪਿਆ ਸੀ। ਬਾਬੇ ਨੇ ਹਰਪ੍ਰੀਤ ਸਿੰਘ ਨੂੰ ਸ਼ਰਾਪ ਦੇਣ ਦੀਆਂ ਧਮਕੀਆਂ ਵੀ ਦਿਤੀਆਂ ਸਨ।

ਇਥੇ ਦੱਸਣਯੋਗ ਹੈ ਕਿ ਇਸ ਵਾਰ ਫਿਰ ਇਹ ਪਾਖੰਡੀ ਬਾਬਾ ਐਡਮਿੰਟਨ 'ਚ ਚੱਲਦੀ ਫਿਰਦੀ ਆਪਣੀ ਦੁਕਾਨ ਤੋਂ ਮੁਫਤ ਖੁਸ਼ੀਆਂ ਵੰਡਣ ਦਾ ਝਾਂਸਾ ਦੇਕੇ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਆਇਆ ਹੋਇਆ ਸੀ। ਜਦੋਂ ਇਸ ਬਾਰੇ ਸ਼ਹਿਰ ਦੀਆਂ ਸੁਚੇਤ ਧਿਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਬਾਬੇ ਦਾ ਜਬਰਦਸਤ ਵਿਰੋਧ ਕੀਤਾ ਜਿਸਤੋਂ ਡਰਦਿਆਂ ਬਾਬਾ ਕੈਂਪ ਵਾਲੀ ਥਾਂ ਨਾ ਪੁੱਜਾ।

ਅੱਜ ਦੂਸਰੇ ਦਿਨ ਸ਼ਹਿਰ ਵਾਸੀ ਫਿਰ ਵਿਰੋਧ ਪ੍ਰਦਰਸ਼ਨ ਕਰਨ ਲਈ ਸਵੇਰੇ ਸਾਢੇ ਚਾਰ ਵਜੇ ਭਾਰੀ ਗਿਣਤੀ ਵਿਚ ਪੁੱਜ ਗਏ ਤਾਂ ਇਹ ਬਾਬਾ ਡਰਦਾ ਫਿਰ ਕੈਪ ਵਾਲੀ ਥਾਂ 'ਤੇ ਨਾ ਆਇਆ ਪਰ ਬਾਬੇ ਦੇ ਇਕ ਵੈਨਕੂਵਰ ਤੋਂ ਆਏ ਕਰਿੰਦੇ ਨੇ ਪ੍ਰਦਰਸ਼ਨਕਾਰੀਆਂ ਤੋਂ ਡਰਦਿਆਂ ਪੁਲਿਸ ਸੱਦ ਲਈ। ਜਦੋਂ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਨੇ ਇਸਦੀ ਸੱਚਾਈ ਦੱਸੀ ਤਾਂ ਅਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਲਈ ਕਹਿਕੇ ਚੱਲੇ ਗਏ। ਤੀਜੇ ਦਿਨ ਫਿਰ ਪ੍ਰਦਰਸ਼ਨਕਾਰੀ ਭਾਰੀ ਸਨੋ ਪੈਣ ਦੇ ਬਾਵਜੂਦ ਕੈਂਪ ਵਾਲੀ ਥਾਂ ਦੇ ਬਾਹਰ ਇੱਕਤਰ ਹੋਏ ਅਤੇ ਬਾਬੇ ਫਿਰ ਨਾ ਆਇਆ।

ਪ੍ਰਦਰਸ਼ਨਕਾਰੀ ਲੋਕ ਉਚੀ-ਉਚੀ ਠੱਗ ਬਾਬਾ, ਚੋਰ ਬਾਬਾ, ਡਰਪੋਕ ਬਾਬਾ, ਕਿਰਤੀਆਂ ਨੂੰ ਲੁੱਟਣ ਵਾਲ, ਲੋਕਾਂ ਦਾ ਖੁਨ ਪੀਣਾ ਅਤੇ ਚਿੜੀ-ਚਿੜੀ ਬਾਬਾ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇਸ ਤੋਂ ਇਲਾਵਾ ਉਹ ਦੂਜੇ ਸ਼ਹਿਰ ਤੋਂ ਐਡਮਿੰਟਨ ਬਾਬੇ ਦੀ ਦੁਕਾਨਦਾਰੀ ਨੂੰ ਚਲਾਉਣ ਆਏ ਵਿਅਕਤੀ ਬਾਰੇ ਬਾਬੇ ਦੇ ਪਾਲਤੂ ਕੁੱਤੇ ਮੁਰਦਾਬਾਦ ਦੇ ਨਾਅਰੇ ਲਾ ਰਹੇ ਸਨ।

ਰੂਰਲ ਹੈਰੀਟੇਜ ਸੰਸਥਾ ਐਡਮਿੰਟਨ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਰਘਬੀਰ ਬਿਲਾਸਪੁਰੀ, ਇੰਦਰਜੀਤ ਸਿੰਘ ਕੁੰਦਣ, ਪਾਲ ਸਿੰਘ ਗਰੇਵਾਲ, ਗੁਰਦੀਪ ਸਿੰਘ, ਸੁਖਦੇਵ ਧੰਨੋਆ ਅਤੇ ਅਨੇਕਾਂ ਸ਼ਹਿਰ ਦੇ ਮੋਹਤਬਾਰ ਪ੍ਰਦਰਸ਼ਨਕਾਰੀਆਂ ਨੇ ਇਸ ਜਾਗਰੂਕਤਾ ਲਹਿਰ 'ਚ ਅਗਵਾਈ ਕੀਤੀ।

ਇਸ ਸਮੇਂ ਰਘਬੀਰ ਬਿਲਾਪੁਰੀ ਅਤੇ ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਕੈਨੇਡਾ ਅਤੇ ਵਿਦੇਸਾਂ 'ਚ ਵੱਸਦੇ ਸਮੂਹ ਪੰਜਾਬੀਆਂ ਨੂੰ ਅੰਧ-ਵਿਸ਼ਵਾਸ ਫੈਲਾਉਣ ਅਤੇ ਲੋਕਾਂ ਦਾ ਸੋਸ਼ਣ ਕਰਨ ਵਾਲੇ ਅਜਿਹੇ ਪਾਖੰਡੀਆਂ ਦਾ ਡਟਕੇ ਵਿਰੋਧ ਕਰਨਾ ਚਾਹੀਦਾ ਹੈ। ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਦੇਹ ਧਾਰੀਆਂ ਜੋ ਆਪ ਲੋਕਾਂ ਦੇ ਟੁੱਕੜਿਆਂ 'ਤੇ ਪਲਦੇ ਹਨ ਉਹ ਕਿਸੇ ਨੂੰ ਕੀ ਖੁਸ਼ੀ ਦੇ ਸਕਦੇ ਹਨ? ਉਹਨਾਂ ਕਿਹਾ ਕਿ ਸੱਚੇ ਗੁਰੂ 'ਸ੍ਰੀ ਗ੍ਰੰਥ ਸਾਹਿਬ' ਦੇ ਲੜ੍ਹ ਲੱਗਕੇ ਹੀ ਜੀਵਾਂ ਨੂੰ ਅਸਲ ਖੁਸ਼ੀ ਮਿਲ ਸਕਦੀ ਹੈ।

 



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top