Share on Facebook

Main News Page

ਬਾਦਲ ਦੇ ਪਲੀਤ ਹੋਏ ਪ੍ਰਸ਼ਾਸ਼ਨ ਨੂੰ ਸ਼੍ਰੋਮਣੀ ਕਮੇਟੀ ਗੁਰੂ ਸਾਹਿਬ ਦੇ ਸ਼ਸ਼ਤਰਾਂ ਦੇ ਦਰਸ਼ਨ ਕਰਾ ਕੇ ਸਿਆਸੀ ਤੌਰ ‘ਤੇ ਬਚਾ ਨਹੀਂ ਸਕਦੀ
-: ਤਰਸੇਮ ਸਿੰਘ ਖਾਲਸਾ

ਅੰਮ੍ਰਿਤਸਰ 7 ਮਈ (ਜਸਬੀਰ ਸਿੰਘ): ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ. ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਗੁਰੂਸਾਹਿਬ ਦੇ ਸ਼ਸ਼ਤਰੰ ਨੂੰ ਲੋਕਾਂ ਨੂੰ ਵਿਖਾਉਣ ਦਾ ਸਮਾਂ ਐਨ ਉਸ ਵੇਲੇ ਚੁਣਿਆ ਗਿਆ ਜਦੋਂ ਮੋਗਾ ਕਾਂਡ ਕਸ਼ਮੀਰ ਤੋ ਕੰਨਿਆ ਕੁਮਾਰੀ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤਾਂ ਕਿ ਲੋਕਾਂ ਦਾ ਧਿਆਨ ਮੋਗਾ ਕਾਂਡ ਵੱਲੋ ਹੱਟਾ ਕੇ ਸ਼ਸ਼ਤਰਾਂ ਵੱਲ ਲਗਾਇਆ ਜਾ ਸਕੇ।

ਜਾਰੀ ਇੱਕ ਬਿਆਨ ਰਾਹੀ ਸ੍ਰ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਗੁਰੂ ਸਾਹਿਬ ਦੇ ਸ਼ਸ਼ਤਰਾਂ ਦੇ ਦਰਸ਼ਨ ਸੰਗਤਾਂ ਨੂੰ ਦਿਖਾਉਣ ਦਾ ਉਹ ਵਿਰੋਧ ਨਹੀਂ ਕਰਦੇ ਪਰ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਨੇ ਮੋਗਾ ਕਾਂਡ ਜਿਸ ਵਿੱਚ ਬਾਦਲ ਪਰਿਵਾਰ ਦਾ ਬੱਸ ਵਿੱਚ ਇੱਕ ਨਾਬਾਲਗ ਅਬਲਾ ਨਾਲ ਪਹਿਲਾਂ ਉਸ ਦੀ ਮਾਂ ਦੇ ਸਾਮਹਣੇ ਛੇੜਛਾੜ ਕੀਤੀ ਤੇ ਫਿਰ ਉਸ ਨੂੰ ਤੇ ਉਸ ਦੀ ਮਾਂ ਨੂੰ ਚੱਲਦੀ ਬੱਸ ਵਿੱਚੋ ਬਾਹਰ ਸੁੱਟ ਦਿੱਤਾ ਗਿਆ ਜਿਸ ਕਾਰਨ ਲੜਕੀ ਦੀ ਮੌਤ ਹੋ ਗਈ ਤੇ ਉਸ ਦੀ ਮਾਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਦੇ ਦੋਹਾਂ ਸਦਨਾਂ ਵਿੱਚ ਵੀ ਇਸ ਕਾਂਡ ਦੀ ਧਮਕ ਪਈ ਪਰ ਫਿਰ ਵੀ ਇੱਕ ਅਬਲਾ ਦੀ ਮੌਤ ਦਾ ਮੁੱਲ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਸਿਰਫ 20 ਲੱਖ ਪਾਇਆ।

ਉਹਨਾਂ ਕਿਹਾ ਕਿ ਮੋਗਾ ਕਾਂਡ ਦੀ ਤਪਸ ਇੰਨੀ ਵੱਧ ਗਈ ਕਿ ਬਾਦਲਾਂ ਦੇ ਆਪਣੇ ਕਿਰਦਾਰ ਝੁਲਸਣੇ ਸ਼ੁਰੂ ਹੋ ਗਏ ਜਿਸ ਕਾਰਨ ਉਹਨਾਂ ਨੂੰ ਇਸ ਤਪਸ ਤੇ ਪਾਣੀ ਪਾ ਕੇ ਠੰਡਾ ਕਰਨ ਲਈ ਗੁਰੂ ਸਾਹਿਬ ਦੇ ਸ਼ਸ਼ਤਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਸੰਗਤਾਂ ਨਾਭਾ ਰਿਆਸਤ ਕੋਲੋ ਗੁਰੂ ਸਾਹਿਬ ਦੇ ਸ਼ਸ਼ਤਰ ਲੈਣ ਲਈ ਜਦੋਜਹਿਦ ਕਰ ਰਹੇ ਸਨ ਤਾਂ ਉਸ ਵੇਲੇ ਨਾ ਪੰਜਾਬ ਸਰਕਾਰ ਤੇ ਨਾ ਹੀ ਬਾਦਲ ਮਾਰਕਾ ਸ਼੍ਰੋਮਣੀ ਕਮੇਟੀ ਨੂੰ ਕਦੇ ਇਸ ਦੀ ਯਾਦ ਆਈ, ਪਰ ਅੱਜ ਜਦੋ ਬਾਦਲ ਪਰਿਵਾਰ ਮੋਗਾ ਕਾਂਡ ਵਿੱਚ ਬੁਰੀ ਤਰ੍ਹਾਂ ਫਸਿਆ ਪਿਆ ਹੈ ਤਾਂ ਸ਼੍ਰੋਮਣੀ ਕਮੇਟੀ ਨੇ ਵੀ ਸ਼ਸ਼ਤਰ ਵਿਖਾਉਣ ਦੇ ਪ੍ਰੋਗਰਾਮ ਵਿੱਚ ਚੁਸਤੀ ਵਿਖਾਈ।

ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੇ ਮੈਂਬਰ ਮੰਗਲ ਸਿੰਘ ਨੇ ਜਦੋ ਮੀਟਿੰਗ ਵਿੱਚ ਇਹ ਸੁਝਾ ਦਿੱਤਾ ਕਿ ਗੁਰੂ ਸਾਹਿਬ ਦੇ ਸ਼ਸ਼ਤਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬਣਾਏ ਗਏ ਅਯੂਬੇ ਵਿੱਚ ਰੱਖ ਦਿੱਤੇ ਜਾਣ, ਜਿਥੇ ਆਪਣੇ ਆਪ ਪੁੱਜ ਕੇ ਦਰਸ਼ਨ ਕਰ ਲੈਣਗੀਆ ਅਤੇ ਇਸ ਸ਼ਸ਼ਤਰਾਂ ਲਈ ਬਣਾਈ ਜਾਣ ਵਾਲੀ ਕਰੋੜ ਰੁਪਏ ਦੀ ਬੱਸ ਤੇ ਹੋਰ ਕੀਤੇ ਜਾਣ ਵਾਲੇ ਖਰਚੇ ਬੰਦ ਕਰਕੇ ਇਹ ਮਾਇਆ ਵਿਦਿਆ ਤੇ ਸਿਹਤ ਸੇਵਾਵਾਂ ਤੇ ਖਰਚ ਕੀਤੀ ਜਾਵੇ, ਪਰ ਉਸ ਦੇ ਸੁਝਾ ਨੂੰ ਦਰਕਿਨਾਰ ਕਰਕੇ ਫਿਰ ਵੀ ਖਰਚ ਕੀਤਾ ਗਿਆ ਹੈ ਜਿਸ ਦੀ ਕੋਈ ਲੋੜ ਨਹੀਂ ਸੀ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦਾ ਪ੍ਰਬੰਧ ਪੂਰੀ ਤਰ੍ਹਾਂ ਪਲੀਤ ਹੋ ਚੁੱਕਾ ਹੈ, ਜਿਸ ਤੋ ਪੱਲਾ ਛੁਡਾਉਣ ਲਈ ਸ਼ਸ਼ਤਰਾ ਦਾ ਸਹਾਰਾ ਲਿਆ ਜਾ ਰਿਹਾ ਹੈ ਪਰ ਬਾਦਲਾ ਵੱਲੋ ਇੱਕ ਅਬਲਾ ਦਾ ਕਤਲ ਵਿੱਚੋ ਇਹ ਪਰਿਵਾਰ ਬੱਚ ਨਹੀਂ ਸਕਦਾ। ਉਹਨਾਂ ਕਿਹਾ ਕਿ ਸਿਆਸੀ ਖੇਤਰ ਵਿੱਚ ਧਰਮ ਦੀ ਦੁਰਵਰਤੋ ਹੋ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top