Share on Facebook

Main News Page

ਦੱਸੋ, ਕੋਈ ਹੈ ਅਕਲ ਵਾਲੀ ਗੱਲ... ?
-: ਸੰਪਾਦਕ ਖ਼ਾਲਸਾ ਨਿਊਜ਼

ਅੱਜਕਲ ਸਿੱਖ ਅਖਵਾਉਣ ਵਾਲਿਆਂ ਨੂੰ ਮੂਰਖ ਬਣਾਉਣਾ ਬਹੁਤ ਸੌਖਾ ਹੈ, ਕੋਈ ਵੀ ਬਣਾ ਸਕਦਾ ਹੈ। ਇਹ ਗੁਰਬਾਣੀ ਦਾ ਲੜ੍ਹ ਛੱਡ ਕੇ ਦਿਮਾਗੀ ਤੌਰ 'ਤੇ ਤਾਂ ਪਹਿਲਾਂ ਹੀ ਪੈਦਲ ਹੋ ਚੁਕੇ ਹਨ, ਤੇ ਜੇ ਕੋਈ ਇਨ੍ਹਾਂ ਨੂੰ ਅਕਲ ਵਾਲੀ ਗੱਲ ਦੱਸੇ ਤਾਂ ਉਸ ਮਗਰ ਚਾਰੇ ਖੁਰ ਚੱਕ ਕੇ ਪੈਂਦੇ ਨੇ। ਨਸ਼ਿਆਂ ਨੇ, ਪਖੰਡੀ ਬਾਬਿਆਂ ਨੇ, (ਅ)ਕਾਲੀਆਂ ਨੇ ਇਨ੍ਹਾਂ ਦਾ ਦਿਮਾਗੀ ਸੰਤੂਲਨ ਵਿਗਾੜ ਦਿੱਤਾ ਹੈ।

ਹੁਣ ਇਹੋ ਸ਼ਸਤਰਾਂ ਦਾ ਜਲੂਸ ਹੀ ਦੇਖ ਲਓ... ਹੁਣੇ ਜਿਹੇ ਬਾਦਲ ਦੀ ਬੱਸ 'ਚ ਜੋ ਹੋਇਆ, ਉਸ ਨਾਲ ਉਸ ਦਾ ਅਕਸ ਪੂਰੇ ਭਾਰਤ 'ਚ ਵਿਗੜ ਚੁਕਾ ਸੀ, ਪਰ ਉਸ 'ਤੇ ਪਰਦਾ ਪਾਉਣ ਲਈ ਧੂਰਤ ਬਾਦਲ ਦੀ ਚਾਲਾਕੀਆਂ, ਇਹ ਬਹੁਤਾਤ ਸਿੱਖ ਅਖਵਾਉਣ ਵਾਲੇ ਸਮਝ ਹੀ ਨਹੀਂ ਸਕਦੇ। ਇਨ੍ਹਾਂ ਨੂੰ ਕੋਈ ਕਿਸੀ ਵੀ ਤਰ੍ਹਾਂ ਦੀ ਪੁਰਾਣੀ ਚੀਜ਼ ਦਿਖਾ ਕੇ ਉੱਲੂ ਬਣਾ ਲੈਂਦਾ ਹੈ...

ਥੋੜ੍ਹੇ ਸਾਲ ਪਹਿਲਾਂ "ਗੰਗਾ ਸਾਗਰ" ਦੇ ਨਾਮ 'ਤੇ ਇਨ੍ਹਾਂ ਧੋਖਾ ਖਾਦਾ, ਫਿਰ ਗੁਰੂ ਸਾਹਿਬ ਦੀ "ਕਲਗੀ" ਦੇ ਨਾਮ 'ਤੇ ਖਾਦਾ, ਫਿਰ "ਵਿਰਾਸਤ-ਏ-ਖ਼ਾਲਸਾ" ਦੇ ਨਾਮ 'ਤੇ ਖਾਦਾ... ਤੇ ਹੁਣ ਗੁਰੂ ਸਾਹਿਬ ਦੇ "ਸ਼ਸਤਰਾਂ" ਦੇ ਜਲੂਸ ਦੇਖਕੇ ਫਿਰ ਤੋਂ ਧੋਖਾ ਖਾ ਰਿਹਾ ਹੈ... ਸਭਤੋਂ ਵੱਡਾ ਧੋਖਾ ਇਹ ਹਰ ਰੋਜ਼ ਖਾ ਰਿਹਾ ਹੈ, ਜਦੋਂ ਇਹ ਅਖੌਤੀ ਦਸਮ ਗ੍ਰੰਥ ਨੂੰ ਵੀ ਗੁਰੂ ਮੰਨੀ ਬੈਠਾ ਹੈ, ਅਤੇ ਉਸ ਵਿੱਚ ਦਰਜ ਅਸ਼ਲੀਲ ਲਿਖਤਾਂ ਨੂੰ ਵੀ ਗੁਰੂ ਦੀ ਬਾਣੀ ਕਹਿ ਕੇ ਸਿਰ ਨਿਵਾਈ ਜਾਂਦਾ ਹੈ!!! ਦੱਸੋ, ਕੋਈ ਹੈ ਅਕਲ ਵਾਲੀ ਗੱਲ... ? ਬਸ, ਇਨ੍ਹਾਂ ਨੂੰ ਮੂਰਖ ਬਣਾਉਣ ਦਾ ਸਿੱਧਾ ਸਾਦਾ ਤਰੀਕਾ ਹੈ, ਕਿਸੇ ਵੀ ਪੁਰਾਣੀ ਜਿਹੀ ਦਿਖਦੀ ਚੀਜ਼ ਨੂੰ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਜੋੜ ਦਿਓ, ਫਿਰ ਦੇਖੋ ਕਮਾਲ... ਵਹੀਰਾਂ ਦੀਆਂ ਵਹੀਰਾਂ ਘੱਤ ਕੇ ਆਪਣਾ ਕੀਮਤੀ ਸਮਾਂ ਤੇ ਪੈਸਾ ਕਿਸ ਤਰ੍ਹਾਂ ਬਰਬਾਦ ਕਰਦੇ...

ਇੱਕ ਕਹਾਵਤ ਹੈ... ਕਿ ਕੋਈ ਇੱਕ ਵਾਰੀ ਠੇਡਾ ਖਾਵੇ ਤਾਂ "ਗਲਤੀ" ਮੰਨੀ ਜਾਂਦੀ ਹੈ... ਪਰ ਦੂਜੀ ਵਾਰ ਅਤੇ ਬਾਰ ਬਾਰ ਉਸੇ ਪੱਥਰ ਨਾਲ ਠੋਕਰ ਖਾਏ... ਇਹ "ਬੇਵਕੂਫੀ" ਕਹੀ ਜਾਂਦੀ ਹੈ... ਤੇ ਸਿੱਖ ਅਖਵਾਉਣ ਵਾਲੇ ਇਹ ਬੇਵਕੂਫੀ ਹਰ ਵਾਰੀ ਕਰੀ ਜਾਂਦੇ ਹਨ... ਤੇ ਹਾਲੇ ਵੀ ਮਾਣ ਨਾਲ ਕਹੀ ਜਾਂਦੇ ਹਨ... ਕਿ ਅਸੀਂ ਗੁਰੂ ਕੇ ਸਿੱਖ ਹਾਂ... ਹੈਂਅਅਅਅ ਐਨੇ ਮੂਰਖ ਹਨ ਸਿੱਖ ਅਖਵਾਉਣ ਵਾਲੇ???



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top