Share on Facebook

Main News Page

ਸਿੱਖ ਪਰਿਵਾਰ ਸੰਭਾਲਲਹਿਰ ਦੇ ਤਹਿਤ ਭਾਈ ਪ੍ਰਕਾਸ਼ ਸਿੰਘ ਵੱਲੋਂ ਗੁਰਮਤਿ ਪ੍ਰਚਾਰ
-: ਪਰਮਜੀਤ ਸਿੰਘ ਉਤਰਾਖੰਡ
443-540-8350

ਗੁਰਮਤਿ ਪ੍ਰਚਾਰ ਸੁਸਾਇਟੀ, ਜੋ ਕੁੱਛ ਸਮੇਂ ਤੋਂ ਅਣਡਿੱਠੇ ਸਿੱਖ ਪਰਿਵਾਰਾਂ ਦੀ ਸੰਭਾਲ ਕਰਣ ਨਿਕਲੀ ਹੈ, ਤੇ ‘ਸਿੱਖ ਪਰਿਵਾਰ ਸੰਭਾਲ’ ਲਹਿਰ ਦੇ ਤਹਿਤ ਪੰਜਾਬ, ਹਰਿਆਣਾ, ਮੇਰਠ, ਉੱਤਰਾਖੰਡ ਤੇ ਹੋਰ ਇਲਾਕਿਆਂ ਤੱਕ ਪਹੁੰਚ ਕਰ ਰਹੀ ਹੈ। ਗੁਰਮਤਿ ਪ੍ਰਚਾਰ ਸੁਸਾਇਟੀ ਦੇ ਮੈਂਬਰ ਅਤੇ ਗੁਰਮਤਿ ਪ੍ਰਚਾਰਕ ਭਾਈ ਪ੍ਰਕਾਸ਼ ਸਿੰਘ ਫਿਰੋਜ਼ਪੁਰੀ ਪੰਜਾਬ ਦੇ ਜ਼ਿਲਾ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਪਿੰਡਾਂ, ਜੰਡ ਵਾਲਾ ਮੀਰਾ ਸਾਂਗਲਾ, ਪੱਤਰਿਆਂ ਵਾਲਾ, ਮੋਹਰ ਸਿੰਘ ਵਾਲਾ, ਮੋਹਨਕੇ ਉਤਾੜ ਆਦਿ ਪਿੰਡਾਂ ਵਿੱਚ ਗੁਰਮਤਿ ਪ੍ਰਚਾਰ ਲਈ ਗਏ।

ਜਿੱਥੇ ਪਿੰਡ ਦੀ ਸੰਗਤ ਨੂੰ ਧਾਰਮਿਕ ਫਿਲਮਾਂ, ਸਲਾਈਡ ਸ਼ੋਅ ਦਿਖਾਏ ਤੇ ਸਿੱਖ ਸਿਧਾਤਾਂ ਦੀ ਵਿਚਾਰ ਕਰਦਿਆਂ ਅਜੋਕੇ ਹਾਲਾਤਾਂ ਤੋਂ ਸੰਗਤ ਨੂੰ ਜਾਣੂ ਕਰਾਇਆ ਤੇ ਆਪ ਗੁਰਬਾਣੀ ਪੜਨ ਤੇ ਵਿਚਾਰਣ ਦੀ ਪ੍ਰੇਰਣਾ ਦਿਤੀ, ਸੰਗਤ ਦੇ ਕਹਿਣ ਮੁਤਾਬਕ ਇਨ੍ਹਾਂ ਪਿੰਡਾਂ ਵਿੱਚ ਪਹਿਲਾਂ ਕਦੇ ਵੀ ਗੁਰਮਤਿ ਪ੍ਰਚਾਰ ਕਰਣ ਕੋਈ ਪ੍ਰਚਾਰਕ ਨਹੀਂ ਪਹੁੰਚਿਆ।

ਇਹਨਾਂ ਪਿੰਡਾਂ ਦੇ ਵਾਸੀਆਂ ਨੇ ਇਸ ਉਪਰਾਲੇ ਦੀ ਸ਼ਾਲਾਘਾ ਕੀਤੀ ਤੇ ਅੱਗੇ ਲਈ ਇਹੋ ਜਿਹੇ ਪ੍ਰੋਗ੍ਰਾਮ ਦੁਬਾਰਾ ਕਰਣ ਲਈ ਵੀ ਕਿਹਾ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top