Share on Facebook

Main News Page

ਜਦੋਂ ਸ਼੍ਰੋਮਣੀ ਕਮੇਟੀ ਦੇ ਇੰਸਪੈਕਟਰ ਜੈਦੀਪ ਸਿੰਘ ਨੇ ਪਿੰਡ ਵਾਸੀਆਂ 'ਤੇ ਬੰਦੂਕ ਤਾਣ ਕੇ ਜਾਨੋ ਮਾਰਨ ਦੀਆਂ ਦਿੱਤੀਆਂ ਧਮਕੀਆਂ

ਅੰਮ੍ਰਿਤਸਰ 12 ਮਈ (ਜਸਬੀਰ ਸਿੰਘ): ਪੰਜਾਬ ਦੇ ਡਾਇਰੈਕਟਰ ਜਨਰਲ ਪੁਲੀਸ ਵੱਲੋ ਸੂਚਨਾ ਅਧਿਕਾਰ ਐਕਟ ਰਾਹੀ ਦਿੱਤੀ ਜਾਣਕਾਰੀ ਕਿ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਵਿੱਚ ਹਰ ਚੌਥਾ ਮੁਲਾਜ਼ਮ ਅਪਰਾਧੀ ਬਿਰਤੀ ਵਾਲਾ ਹੈ, ਉਸ ਵੇਲੇ ਸਪੱਸ਼ਟ ਵੇਖਣ ਨੂੰ ਮਿਲਿਆ, ਜਦੋ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਬੁੱਕਲ ਵਿੱਚ ਵੱਸੇ ਪਿੰਡ ਇੱਬਣ ਕਲਾਂ ਦੀ ਗੁਰੂਦੁਆਰੇ ਦੀ ਜਮੀਨ ਬੋਲੀ ਕਰਵਾਉਣ ਗਏ ਸ਼੍ਰੋਮਣੀ ਕਮੇਟੀ ਦੇ ਇੰਸਪੈਕਟਰ ਜੈਦੀਪ ਸਿੰਘ ਨੇ ਬੋਲੀ ਦਾ ਵਿਰੋਧ ਕਰ ਰਹੇ ਪਿੰਡ ਵਾਸੀਆਂ 'ਤੇ ਬੰਦੂਕ ਤਾਣ ਲਈ. ਤੇ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਦ ਕਿ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੜਤਾਲ ਉਪਰੰਤ ਦੋਸ਼ੀ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਬਣ ਕਲਾਂ ਦੇ ਪ੍ਰਧਾਨ ਪ੍ਰਦੁਮਨ ਸਿੰਘ, ਮੀਤ ਪ੍ਰਧਾਨ ਬਲਬੀਰ ਸਿੰਘ ਅਤੇ ਸਾਬਕਾ ਸਰਪੰਚ ਬਲਵੰਤ ਸਿੰਘ, ਜਸਬੀਰ ਸਿੰਘ ਬਾਵਾ ਅਤੇ ਇਲਾਕੇ ਦੇ ਆਗੂ ਹਰਜਿੰਦਰ ਸਿੰਘ ਸਾਂਘਣਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਗੁਰੂਦੁਆਰੇ ਦੀ ਵੱਖਰੀ ਕਮੇਟੀ ਬਣਾਈ ਹੈਜਿਸ ਵਿਰੁੱਧ ਉਨ੍ਹਾਂ ਮਾਣਯੋਗ ਪੰਜਾਬ ਐੰਡ ਹਾਈਕੋਰਟ ਵਿਚ ਕੇਸ ਕੀਤਾ ਹੋਇਆ ਹੈ, ਜਿਸ ਦੀ ਸੁਣਵਾਈ 17 ਅਕਤੂਬਰ 2015 ਨੂੰ ਹੋਣੀ ਹੈ। ਮਾਣਯੋਗ ਹਾਈਕੋਰਟ ਵਲੋਂ ਰਿਕਾਰਡ ਤਲਬ ਕਰ ਲਿਆ ਗਿਆ ਹੈ। ਅਦਾਲਤ ਦੇ ਹੁਕਮ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਮਾਣਯੋਗ ਅਦਾਲਤ ਦਾ ਜੋ ਵੀ ਫੈਸਲਾ ਹੋਵੇਗਾ, ਉਹਨਾਂ ਨੂੰ ਪ੍ਰਵਾਨ ਹੋਵੇਗਾ। ਉਨ੍ਹਾਂ ਅਫਸੋਸ ਪ੍ਰਗਟ ਕਰਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਇੰਸਪੈਕਟਰ ਜੈਦੀਪ ਸਿੰਘ ਬੀਤੇ ਦਿਨ ਧੱਕੇ ਤੇ ਮਨਮਰਜੀ ਨਾਲ ਜਮੀਨ ਦੀ ਬੋਲੀ ਕਰਵਾਉਣ ਲੱਗਾ ਜਿਸ ਨੂੰ ਅਦਾਲਤ ਦੇ ਹੁਕਮਾਂ ਤੋ ਜਾਣੂ ਕਰਵਾਇਆ ਗਿਆ ਪਰ ਉਸ ਨੇ .12 ਬੋਰ ਦੀ ਰਾਈਫਲ ਕੱਢ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਿਹੜਾ ਵੀ ਬੋਲੀ ਦਾ ਵਿਰੋਧ ਕਰੇਗਾ ਉਸ ਨੂੰ ਜਾਨੋ ਮਾਰ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਇਥੇ ਬੱਸ ਨਹੀਂ ਸਗੋ ਉਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਬੈਠੇ ਗ੍ਰੰਥੀ ਸਿੰਘ ਨੂੰ ਵੀ ਗਾਲਾਂ ਕੱਢੀਆਂ ਤੇ ਜਾਨੋ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ।

ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਧਿਕਾਰੀ ਦੀ ਇਸ ਸ਼ਰਮਨਾਕ ਕਾਰਵਾਈ ‘ਤੇ ਸ਼੍ਰੋਮਣੀ ਕਮੇਟੀ ਅਧਿਕਾਰੀ ਤੇ ਹੋਰ ਆਹੁਦੇਦਾਰਾਂ ਨੂੰ ਤਾਂ ਸ਼ਾਇਦ ਸ਼ਰਮ ਆਈ ਹੈ ਜਾਂ ਨਹੀਂ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਪਰ ਉਹਨਾਂ ਨੂੰ ਸ਼ਰਮ ਜਰੂਰ ਆਈ ਹੈ ਕਿ ਇੱਕ ਸਿੱਖਾਂ ਦੀ ਸੁਪਰੀਮ ਧਾਰਮਿਕ ਸੰਸਥਾ ਦਾ ਅਧਿਕਾਰੀ ਅਜਿਹੀ ਘਿਨਾਉਣੀ ਹਰਕਤ ਕਰੇ। ਉਹਨਾਂ ਕਿਹਾ ਕਿ ਪਿੰਡ ਦੇ ਨੌਜਵਾਨ ਇਸ ਦੀ ਬੰਦੂਕ ਖੋਹ ਕੇ ਇਸ ਦਾ ਜੁੱਤ ਪਤਾਨ ਕਰਨ ਲਈ ਤਿਆਰ ਸਨ ਪਰ ਉਹਨਾਂ ਨੇ ਨੌਜਵਾਨਾਂ ਨੂੰ ਇਸ ਕਰਕੇ ਰੋਕੀ ਰੱਖਿਆ ਕਿ ਉਹ ਕਨੂੰਨ ਹੱਥ ਵਿੱਚ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਦਾ ਇੱਕ ਉਚ ਪੱਧਰੀ ਵਫਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਜੈਦੀਪ ਸਿੰਘ ਵੱਲੋ ਕੀਤੀ ਗਈ ਕਾਰਵਾਈ ਦੀ ਸ਼ਕਾਇਤ ਕਰੇਗਾ ਤੇ ਪੁਲੀਸ ਕੋਲ ਉਹਨਾਂ ਨੇ ਸ਼ਕਾਇਤ ਦਰਜ ਕਰਵਾ ਦਿੱਤੀ ਹੈ। ਉਹਨਾਂ ਕਿਹਾ ਕਿ ਅਜਿਹੀ ਗੁੰਡਾਗਰਦੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਸੁਰਿੰਦਰ ਸਿੰਘ, ਜਸਪਾਲ ਸਿੰਘ ਪੰਚ, ਭੁਪਿੰਦਰ ਸਿੰਘ ਮੋਮੀ ਆਦਿ ਮੌਜੂਦ ਸਨ।

 

ਬੰਦੂਕ ਫੜੀ ਜੈਦੀਪ ਸਿੰਘ

 

ਜਾਣਕਾਰੀ ਦਿੰਦੇ ਹੋਏ ਗੁ. ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਬਣ ਕਲਾਂ ਦੇ ਪ੍ਰਧਾਨ ਪ੍ਰਦੁਮਨ ਸਿੰਘ, ਮੀਤ ਪ੍ਰਧਾਨ ਬਲਬੀਰ ਸਿੰਘ ਅਤੇ ਸਾਬਕਾ ਸਰਪੰਚ ਬਲਵੰਤ ਸਿੰਘ, ਜਸਬੀਰ ਸਿੰਘ ਬਾਵਾ ਅਤੇ ਇਲਾਕੇ ਦੇ ਆਗੂ ਹਰਜਿੰਦਰ ਸਿੰਘ ਸਾਂਘਣਾ



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top