Share on Facebook

Main News Page

ਕੇਬਲ ਆਪ੍ਰੇਟਰ ਆਤਮਹੱਤਿਆ ਮਾਮਲੇ 'ਚ ਆਇਆ ਨਵਾਂ ਮੋੜ, ਸੁਖਬੀਰ ਬਾਦਲ 'ਤੇ ਲੱਗੇ ਗੰਭੀਰ ਦੋਸ਼ !

ਚੰਡੀਗੜ੍ਹ (ਵਿਵੇਕ) : ਅੰਮ੍ਰਿਤਸਰ ਦੇ ਕੇਬਲ ਆਪ੍ਰੇਟਰ ਜਸਵਿੰਦਰ ਸਿੰਘ ਜੱਸੀ ਦੇ ਆਤਮਹੱਤਿਆ ਦੇ ਮਾਮਲੇ 'ਚ ਚਸ਼ਮਦੀਦ ਗਵਾਹ ਗੁਰਦੇਵ ਸਿੰਘ ਭੁੱਲਰ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਮਾਮਲੇ 'ਚ ਗਠਿਤ ਐਸ.ਆਈ.ਟੀ. ਤੋਂ ਖੁਦ ਨੂੰ ਖਤਰਾ ਦੱਸਿਆ ਹੈ।

ਪਟੀਸ਼ਨ 'ਚ ਭੁੱਲਰ ਨੇ ਕਿਹਾ ਕਿ ਐਸ.ਆਈ.ਟੀ. ਮੁਖੀ ਏ.ਡੀ.ਸੀ.ਪੀ. ਹਰਜੀਤ ਸਿੰਘ ਬਰਾੜ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਪਟੀਸ਼ਨ 'ਚ ਸ਼ੱਕ ਪ੍ਰਗਟਾਇਆ ਗਿਆ ਹੈ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਦੋਸ਼ੀਆਂ ਦੇ ਪ੍ਰਭਾਵ ਦੇ ਚੱਲਦੇ ਹੋਏ ਐਸ.ਆਈ.ਟੀ. ਭੁੱਲਰ ਨੂੰ ਝੂਠੇ ਮਾਮਲੇ 'ਚ ਵੀ ਫਸਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਭੁੱਲਰ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੀ ਮੰਗ ਕੀਤੀ ਸੀ ਜਿਹੜੀ ਹਾਈਕੋਰਟ ਨੇ ਖਾਰਿਜ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੰਗਲਵਾਰ ਨੂੰ ਇਹ ਦੂਸਰੀ ਪਟੀਸ਼ਨ ਦਾਖਿਲ ਕਰ ਦਿੱਤੀ।

ਪਟੀਸ਼ਨਕਰਤਾ ਨੇ ਕਾਊਂਸਲ ਹਿੰਮਤ ਸਿੰਘ ਸ਼ੇਰਗਿੱਲ ਨੂੰਕਿਹਾ ਕਿ ਭੁੱਲਰ ਨੇ ਜਦੋਂ ਏ.ਡੀ.ਸੀ.ਪੀ. ਤੋਂ ਮਈ ਨੂੰ ਪ੍ਰੋਸੀਕਿਊਸ਼ਨ ਗਵਾਹ ਦੇ ਤੌਰ 'ਤੇ ਬਿਆਨ ਦਰਜ ਕਰਨ ਦੇ ਸਬੂਤ ਦੇ ਤੌਰ 'ਤੇ ਵੀਡੀਓ ਸੀ.ਡੀ. ਤੇ ਹੋਰ ਸਬੂਤ ਪੇਸ਼ ਕਰਨ ਦੀ ਗੱਲ ਕਹੀ ਤਾਂ ਉਦੋਂ ਤੋਂ ਹੀ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਟੀਸ਼ਨਕਰਤਾ ਨੇ ਖੁਦ ਨੂੰ ਕੇਂਦਰੀ ਸੁਰੱਖਿਆ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top