Share on Facebook

Main News Page

'ਸਿੱਖ ਪਰਿਵਾਰ ਸੰਭਾਲ' ਲਹਿਰ ਦੇ ਤਹਿਤ ਭਾਈ ਬਲਜੀਤ ਸਿੰਘ ਦਿੱਲੀ ਵੱਲੋਂ ਗੁਰਮਤਿ ਪ੍ਰਚਾਰ

ਗੁਰਮਤਿ ਪ੍ਰਚਾਰ ਸੁਸਾਇਟੀ, ਜੋ ਕੁੱਛ ਸਮੇਂ ਤੋਂ ਅਣਡਿੱਠੇ ਸਿੱਖ ਪਰਿਵਾਰਾਂ ਦੀ ਸੰਭਾਲ ਕਰਣ ਨਿਕਲੀ ਹੈ, ਤੇ ‘ਸਿੱਖ ਪਰਿਵਾਰ ਸੰਭਾਲ’ ਲਹਿਰ ਦੇ ਤਹਿਤ ਪੰਜਾਬ, ਹਰਿਆਣਾ, ਮੇਰਠ, ਉੱਤਰਾਖੰਡ ਤੇ ਹੋਰ ਇਲਾਕਿਆਂ ਤੱਕ ਪਹੁੰਚ ਕਰ ਰਹੀ ਹੈ। ਗੁਰਮਤਿ ਪ੍ਰਚਾਰ ਸੁਸਾਇਟੀ ਦੇ ਮੈਂਬਰ ਅਤੇ ਗੁਰਮਤਿ ਪ੍ਰਚਾਰਕ ਭਾਈ ਬਲਜੀਤ ਸਿੰਘ ਦਿੱਲੀ ਨੇ ਗੁਰਪ੍ਰਸਾਦਿ ਟੱਰਸਟ ਦੇ ਸਹਿਯੋਗ ਨਾਲ ਰਣਜੀਤ ਸਿੰਘ ਮਾਡਲ ਸਕੂਲ,ਤਿਲਕ ਵਿਹਾਰ, ਨਵੀਂ ਦਿੱਲੀ ਵਿੱਖੇ ਗੁਰਮਤਿ ਕੈਂਪ ਲਗਾਇਆ।

ਜਿਸ ਵਿੱਚ ਬੱਚਿਆਂ ਨੂੰ ਨਸ਼ਿਆਂ,ਪੰਜਾਬੀ ਗਾਇਕਾਂ ਦੇ ਗੰਦੇ ਗੀਤਾਂ,ਡੇਰਾਵਾਦ,ਪਤਿਤਪੁਣਾ,ਸਮਾਜ ਵਿੱਚ ਚੱਲ ਰਹੇ ਵੱਖ-ਵੱਖ ਤਰਾਂ ਦੇ ਕਰਮਕਾਂਡਾਂ ਤੋਂ ਸੁਚੇਤ ਕੀਤਾ ਅਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਨ ਦਾ ਉਪਦੇਸ਼ ਸਾਂਝਾ ਕੀਤਾ।ਆਪ ਗੁਰਬਾਣੀ ਪੜਨ ਤੇ ਵਿਚਾਰਣ ਦੀ ਪ੍ਰੇਰਣਾ ਦਿੱਤੀ।

ਵੀਰ ਇੱਛਪਾਲ ਸਿੰਘ ਜੀ ਨੇ ਵੀ ਬੱਚਿਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ।

ਸਕੂਲ ਦੀ ਪ੍ਰਿੰਸੀਪਲ ਮੈਡਮ ਨੇ ਇਸ ਉਪਰਾਲੇ ਦੀ ਸ਼ਾਲਾਘਾ ਕੀਤੀ ਤੇ ਅੱਗੇ ਲਈ ਇਹੋ ਜਿਹੇ ਪ੍ਰੋਗਰਾਮ ਦੁਬਾਰਾ ਕਰਣ ਲਈ ਵੀ ਕਿਹਾ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top