Share on Facebook

Main News Page

ਚਾਰ ਬੱਚੇ ਪੈਦਾ ਕਰਨ ਵਾਲੇ ਬਿਆਨ ‘ਤੇ ਕਾਇਮ ਹਾਂ
-: ਪੱਪੂ ਗੁਰਬਚਨ ਸਿੰਘ

ਅੰਮ੍ਰਿਤਸਰ 15 ਮਈ (ਜਸਬੀਰ ਸਿੰਘ): ਸਿੱਖਾਂ ਦੇ ਹਰੇਕ ਪਰਿਵਾਰ ਨੂੰ ਚਾਰ ਬੱਚੇ ਪੈਦਾ ਕਰਨ ਦੀ ਸਲਾਹ ਦੇਣ ਦੇ ਦਿੱਤੇ ਬਿਆਨ 'ਤੇ ਕਾਇਮ ਰਹਿਣ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਅੱਜ ਵੀ ਆਪਣੇ ਬਿਆਨ 'ਤੇ ਕਾਇਮ ਹਨ ਤੇ ਕਾਇਮ ਰਹਿਣਗੇ। ਉਹਨਾਂ ਕਿਹਾ ਕਿ ਸਿੱਖਾਂ ਦੀ ਘੱਟ ਰਹੀ ਅਬਾਦੀ ਚਿੰਤਾ ਦਾ ਵਿਸ਼ਾ ਹੈ, ਤੇ ਜਿਸ ਲਈ ਹਰੇਕ ਸਿੱਖ ਪਰਿਵਾਰ ਨੂੰ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ

ਸਿੱਖ ਕੌਮ ਵਿੱਚ ਵੱਧ ਰਹੇ ਪਤਿਤਪੁਣੇ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਸਬੰਧੀ ਵੱਖ ਵੱਖ ਜਥੇਬੰਦੀਆਂ ਪ੍ਰਚਾਰ ਕਰ ਰਹੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪਣੇ ਹਲਕਿਆਂ ਵਿੱਚ ਵੱਧ ਵੱਧ ਪ੍ਰਚਾਰ ਕਰਨ ਨੂੰ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਪੰਥਕ ਜਥੇਬੰਦੀਆਂ ਇਸ ਪ੍ਰਤੀ ਕਾਫੀ ਗੰਭੀਰ ਹਨ ਤੇ ਪ੍ਰਚਾਰ ਜਾਰੀ ਹੈ।

ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਸਕਰੀਨਿੰਗ ਕਰਾਉਣ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਉਹ ਇਸ ਸਬੰਧੀ ਜਲਦੀ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਗੱਲਬਾਤ ਕਰਨਗੇ ਤੇ ਜਿਹੜੇ ਮੁਲਾਜ਼ਮਾਂ ਵਿੱਚ ਕੋਈ ਕਮੀ ਹੈ, ਉਹਨਾਂ ਦੂਰ ਕਰਨ ਲਈ ਕਿਹਾ ਜਾਵੇਗਾ।

ਆਰ.ਐਸ.ਐਸ ਤੋ ਸਿੱਖ ਧਰਮ ਨੂੰ ਖਤਰਾ ਹੋਣ ਬਾਰੇ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਸਿੱਖ ਧਰਮ ਨੂੰ ਕੋਈ ਬਾਹਰੀ ਖਤਰਾ ਨਹੀਂ ਹੈ, ਅਗਰ ਖਤਰਾ ਹੈ ਤਾਂ ਸਿਰਫ ਅੰਦਰੂਨੀ ਆਪਣਿਆਂ ਤੋਂ ਖਤਰਾ ਹੈ, ਸ਼ਾਇਦ ਉਹਨਾਂ ਦਾ ਇਸ਼ਾਰਾ ਡੇਰਾਵਾਦ ਵੱਲ ਸੀ। ਉਹਨਾਂ ਕਿਹਾ ਕਿ ਜੇਕਰ ਆਰ.ਐਸ.ਐਸ ਵਾਲੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸ ਕੇ ਹਿੰਦੂ ਦੱਸ ਰਹੇ ਹਨ, ਤਾਂ ਉਸ ਦਾ ਮੂੰਹ ਤੋੜ ਜਵਾਬ ਸਿੱਖ ਜਥੇਬੰਦੀਆਂ ਦੇ ਰਹੀਆਂ ਹਨ।

ਉਹਨਾਂ ਸਪੱਸ਼ਟ ਕਰਦਿਆਂ ਕਿਹਾ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਤੇ ਇਸ ਨੂੰ ਕਿਸੇ ਨਾਲ ਵੀ ਜੋੜ ਕੇ ਵੇਖਿਆ ਨਹੀਂ ਜਾ ਸਕਦਾ ਅਤੇ ਆਰ.ਐਸ.ਐਸ ਨੂੰ ਸਿੱਖ ਕੌਮ ਦੇ ਹਿੰਦੂ ਕੌਮ ਦਾ ਹਿੱਸਾ ਹੋਣ ਦਾ ਭੁਲੇਖਾ ਆਪਣੇ ਦਿਲ ਅਤੇ ਦਿਮਾਗ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਹੜੇ ਸਿੱਖੀ ਦੇ ਭੇਸ ਵਿੱਚ ਆਰ.ਐਸ.ਐਸ ਦੇ ਟਾਊਟ ਸਿੱਖ ਕੌਮ ਵਿੱਚ ਬੈਠੇ ਹਨ, ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਗੁਰਬਚਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬੈਡਫੋਰਡ ਯੂ.ਕੇ ਦੇ ਪ੍ਰਧਾਨ ਸ੍ਰ: ਰਣਬੀਰ ਸਿੰਘ ਵੱਲੋਂ 3000 ਪੌਂਡ ਦਾ ਚੈੱਕ ਨੇਪਾਲ ਦੇ ਭੁਚਾਲ ਪੀੜਤਾਂ ਦੀ ਸਹਾਇਤਾ ਲਈ ਅਤੇ ਸ੍ਰ: ਜਸਵੰਤ ਸਿੰਘ ਪੂਨੀਆਂ ਪ੍ਰਧਾਨ ਉਤਰਾਖੰਡ ਸਿੱਖ ਪ੍ਰਤੀਨਿਧੀ ਬੋਰਡ ਵੱਲੋਂ ਗਿਆਰਾ ਹਜਾਰ ਰੁਪਏ ਨਕਦ ਸਿੰਘ ਸਾਹਿਬ ਦਿੱਤਾ ਗਿਆ। ਜਥੇਦਾਰ ਨੇ ਇਸ ਵਫਦ ਦਾ ਧੰਨਵਾਦ ਕਰਦਿਆ ਕਿਹਾ ਕਿ ਸਮੁੱਚੇ ਸਿੱਖ ਪੰਥ ਅਤੇ ਸਭਾ ਸੁਸਾਇਟੀਆਂ ਨੂੰ ਵੀ ਦਿਲ ਖੋਲ ਕੇ ਇਸ ਕੁਦਰਤੀ ਆਫਤ ਸਬੰਧੀ ਦੁੱਖ ਵੰਡਾਉਣਾ ਚਾਹੀਦਾ ਹੈ ਅਤੇ ਹਰ ਪ੍ਰਕਾਰ ਦੀ ਮਦਦ ਕਰਨੀ ਚਾਹੀਦੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਨੇਪਾਲ ਵਿੱਚ ਕੁਦਰਤ ਵੱਲੋਂ ਹੋਈ ਤਬਾਹੀ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਅਤੇ ਇਨਸਾਨੀਅਤ ਦੇ ਨਾਤੇ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਭੁਚਾਲ ਪੀੜਤਾਂ ਦੀ ਮਦਦ ਲਈ ਅੱਗੇ ਆਵੇ। ਉਹਨਾਂ ਕਿਹਾ ਕਿ ਸਿੱਖ ਪੰਥ ਤਾਂ ਪਹਿਲਾਂ ਹੀ ਨੇਪਾਲ ਦੇ ਹੜ੍ਹ ਪੀੜਤਾਂ ਦੀ ਮਦਦ ਵਿੱਚ ਜੁੱਟਿਆ ਹੋਇਆ ਹੈ ਤੇ ਇਹਨਾਂ ਵਿਦੇਸ਼ੀ ਸਿੱਖ ਨੇ ਮਾਲੀ ਮਦਦ ਕਰਕੇ ਸਾਬਤ ਕਰ ਦਿੱਤਾ ਹੈ ਕਿ ਦੁਨੀਆ ਵਿੱਚ ਵੱਸਦਾ ਹਰ ਸਿੱਖ ਨੇਪਾਲ ਪੀੜਤਾਂ ਨਾਲ ਹਮਦਰਦੀ ਰੱਖਦਾ ਹੈ।


ਟਿੱਪਣੀ: ਪੱਪੂ ਗੁਰਬਚਨ ਦਾ ਬਿਆਨ ਪੜ੍ਹ ਕੇ ਬੜਾ ਹਾਸਾ ਆਇਆ, ਕਹਿੰਦਾ "ਸਿੱਖੀ ਦੇ ਭੇਸ ਵਿੱਚ ਆਰ.ਐਸ.ਐਸ ਦੇ ਟਾਊਟ ਸਿੱਖ ਕੌਮ ਵਿੱਚ ਬੈਠੇ ਹਨ, ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।" ਵਾਹ!!! ਇਹ ਤਾਂ ਇਸ ਤਰ੍ਹਾਂ ਹੈ, ਜਿਵੇਂ ਤਾਲੀਬਾਨ ਵਾਲੇ ਕਹਿ ਰਹੇ ਹੋਣ, ਦਹਿਸ਼ਤਗਰਦੀ ਤੋਂ ਬੱਚਣਾ ਚਾਹੀਦਾ ਹੈ... ਸਭ ਤੋਂ ਵੱਡਾ ਟਾਊਟ ਤਾਂ ਇਹ ਆਪ ਹੈ... ਸਿੱਖ ਇਸ ਤੋਂ ਸੁਚੇਤ ਹੋ ਜਾਣ, ਐਨਾ ਹੀ ਬਹੁਤ ਹੈ...

- ਸੰਪਾਦਕ ਖ਼ਾਲਸਾ ਨਿਊਜ਼



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top