Share on Facebook

Main News Page

ਸ਼ਿਵ ਸੈਨਿਕਾਂ ਵੱਲੋਂ ਸੰਤ ਭਿੰਡਰਾਂਵਾਲ਼ਿਆਂ ਦਾ ਪੁਤਲਾ ਫੂਕਣ ਦੀ ਕੋਸ਼ਿਸ਼ ਨੂੰ ਤਿੰਨ ਸਿੱਖ ਨੌਜਵਾਨਾਂ ਨੇ ਕੀਤਾ ਨਾਕਾਮ

ਮੰਡੀ ਗੋਬਿੰਦਗੜ (17 ਮਈ, 2015): ਅੱਜ ਉਸ ਵੇਲੇ ਸਥਿਤੀ ਤਨਾਅਪੂਰਣ ਹੋ ਗਈ ਜਦੋਂ ਮੰਡੀ ਗੋਬਿੰਦਗੜ ਵਿਖੇ ਸਥਿਤ ਰਾਮ ਮੰਦਰ ਸਾਹਮਣੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਕਥਿਤ ਤੌਰ ‘ਤੇ ਪੂਤਲਾ ਸਾੜਣ ਦੀ ਕਥਿਤ ਫਿਰਾਕ ਵਿਚ ਆਏ ਸ਼ਿਵ ਸੈਨਿਕਾ ਅਤੇ ਸਿੱਖ ਨੌਜਵਾਨਾਂ ਵਿਚਾਲੇ ਝੜੱਪ ਸ਼ੁਰੂ ਹੋ ਗਈ।

ਹਿੰਦੂ ਜਥੇਬੰਦੀਆਂ ਦੇ 100 ਤੋਂ ਵੱਧ ਕਾਰਕੁੰਨਾਂ ਵੱਲੋਂ ਨੰਗੀਆਂ ਕ੍ਰਿਪਾਨਾਂ ਲਹਿਰਾ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ ਭੜਕਾਉ ਨਾਹਰੇਬਾਜੇ ਕਰਨੀ ਸ਼ੁਰੂ ਕਰ ਦਿੱਤੀ ਅਤੇ ਸੰਤਾਂ ਦਾ ਪੁਤਲਾ ਫੁਕਣ ਲਈ ਚੌਂਕ ਵਿੱਚ ਤਿਆਰੀ ਕਰਨ ਲੱਗੇ ਤਾਂ ਇਹਨਾਂ ਨੂੰ ਤਿੰਨ ਸਿੰਘ ਰਣਜੀਤ ਸਿੰਘ, ਗੁਰਜੀਤ ਸਿੰਘ ਅਤੇ ਰਾਜਬੀਰ ਸਿੰਘ ਟੱਕਰ ਗਏ ।

ਇਹ ਤਿੰਨੋ ਸਿੰਘ ਬੋਲੇ ਸੋ ਨਿਹਾਲ ਅਤੇ ਖਾਲਿਸਤਾਨ ਦੇ ਜੈਕਾਰੇ ਛੱਡਦੇ ਹੋਏ ਹਿੰਦੂ ਜਥੇਬੰਦੀਆਂ ਦੇ 100 ਤੋਂ ਵੱਧ ਕਾਰਕੁੰਨਾਂ ਨੂੰ ਟੁੱਟ ਕੇ ਪੈ ਗਏ । ਹਿੰਦੂ ਜਥੇਬੰਦੀਆਂ ਦੇ ਕਾਰਕੁੰਨ ਭਿੰਡਰਾਂਵਾਲਿਆਂ ਸੰਤਾਂ ਦਾ ਪੁਤਲਾ ਛੱਡ ਕੇ ਭੱਜ ਉੱਠੇ । ਪੁਲਿਸ ਨੇ ਤਿੰਨਾਂ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਠਾਣੇ ਲੈ ਗਈ ।

ਜਦੋਂ ਇਸਦਾ ਪਤਾ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੂੰ ਚੱਲਿਆ ਤਾਂ ਤੁਰੰਤ ਮੰਡੀ ਗੋਬਿੰਦਗਡ਼੍ਹ ਠਾਣੇ ਪਹੁੰਚੇ ਜਿਨ੍ਹਾਂ ਵਿੱਚ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਬਡਲਾ, ਨਾਜਰ ਸਿੰਘ ਕਾਹਨਪੁਰਾ, ਕਿਸ਼ਨ ਸਿੰਘ ਸਲਾਣਾ, ਭੁਪਿੰਦਰ ਸਿੰਘ ਫਤਹਿਪੁਰ, ਰਘਬੀਰ ਸਿੰਘ ਭੱਦਲਥੂਹਾ, ਪਵਨਦੀਪ ਢੋਲੇਵਾਲ ਅਤੇ ਹੋਰ 60 ਦੇ ਕਰੀਬ ਵਰਕਰ । ਤਿੰਨਾਂ ਸਿੰਘਾਂ ਨੂੰ ਰਿਹਾਅ ਕਰਵਾ ਲਿਆ ਹੈ ।ਪਾਰਟੀ ਕੱਲ ਨੂੰ ਮੀਟਿੰਗ ਕਰੇਗੀ ਜੋ ਫੈਸਲਾ ਹੋਵੇਗਾ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ ।

ਇਸ ਮੌਕੇਂ ਸ਼ਿਵ ਸੈਨਿਕਾ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਅਤੇ ਖਾਲਿਸਤਾਨ ਮੁਰਦਾਬਾਦ ਦੇ ਕਥਿਤ ਨਾਅਰੇ ਲਗਾਏ ਜਾ ਰਹੇ ਸਨ, ਕਿ ਅਨਾਚਕ ਕੁੱਝ ਸਿੱਖ ਨੌਜਵਾਨਾਂ ਨੇ ਆ ਕੇ ਇਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਸਥਿਤੀ ਬਹੁਤ ਜ਼ਿਆਦਾ ਤਨਾਅਪੂਰਣ ਹੋ ਗਈ।

ਫ਼ਤਹਿਗੜ ਸਾਹਿਬ ਦੇ ਐਸ.ਪੀ(ਐਚ) ਦਲਜੀਤ ਸਿੰਘ ਰਾਣਾ ਅਤੇ ਅਮਲੋਹ ਦੇ ਡੀ.ਐਸ.ਪੀ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਮੌਕੇਂ ‘ਤੇ ਪਹੁੰਚੀ ਭਾਰੀ ਪੁਲੀਸ ਫੋਰਸ ਨੇ ਬਹਾਦਰ ਸਿੰਘ, ਰਣਜੀਤ ਸਿੰਘ, ਲਾਡੀ ਸਿੰਘ, ਰਾਜਵੀਰ ਸਿੰਘ ਅਤੇ ਗੁਰਜੀਤ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ।

ਇਸ ਦੌਰਾਨ ਪੁਲੀਸ ਟੀਮ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਦੇ ਪ੍ਰਧਾਨ ਨੇ ਦੱਸਿਆ ਕਿ ਉਹ ਪੀੜਤ ਹਿੰਦੂ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਸ਼ਾਂਤਮਈ ਰੋਸ਼ ਪ੍ਰਦਰਸ਼ਨ ਕਰ ਰਹੇ ਸਨ, ਜਦੋਂ ਕਿ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ. ਰਣਦੇਵ ਸਿੰਘ ਦੇਬੀ ਦਾ ਕਹਿਣਾ ਹੈ ਕਿ ਇਨਾਂ ਸ਼ਿਵ ਸੈਨਿਕਾਂ ਦੇ ਹੱਥਾਂ ਵਿਚ ਕਥਿਤ ਤੌਰ ‘ਤੇ ਨੰਗੀਆਂ ਤਲਵਾਰਾਂ ਫੜੀਆਂ ਹੋਇਆ ਸਨ ਅਤੇ ਸੰਤਾਂ ਅਤੇ ਖਾਲਿਸਤਾਨ ਖਿਲਾਫ ਅਪਸ਼ਬਦ ਬੋਲੇ ਜਾ ਰਹੇ ਸਨ।

ਸ. ਦੇਬੀ ਨੇ ਕਿਹਾ ਕਿ ਇਨਾਂ ਸ਼ਿਵ ਸੈਨਿਕਾ ਵੱਲੋਂ ਬਾਰ-ਬਾਰ ਇਸ ਗੱਲ ਨੂੰ ਕਹਿ ਕੇ ਨਾਅਰੇ ਲਗਾਏ ਜਾ ਰਹੇ ਸਨ ਕਿ ਭਾਈ ਰਾਜੋਆਣਾ ਅਤੇ ਹੋਰ ਬੰਦੀ ਸਿੰਘਾ ਨੂੰ ਫਾਂਸੀ ਦੀ ਸਜ਼ਾ ਦੇ ਦੇਣੀ ਚਾਹੀਦੀ ਹੈ, ਜਿਸ ਤੋਂ ਸਿੱਖ ਨੌਜ਼ਵਾਨ ਆਗੂਆਂ ਵੱਲੋਂ ਇਨਾਂ ਦਾ ਕਰੜਾ ਵਿਰੋਧ ਕੀਤਾ ਗਿਆ

ਇਸ ਮੌਕੇ ਹੋ ਰਹੀ ਝੜੱਪ ਦੌਰਾਨ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਹਰਪਾਲ ਸਿੰਘ ਚੀਮਾਂ, ਸ. ਰਣਦੇਵ ਸਿੰਘ ਦੇਬੀ, ਅਕਾਲੀ ਦਲ(ਅ) ਦੇ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਬਡਲਾ ਮੰਡੀ ਗੋਬਿੰਦਗੜ ਥਾਣੇ ਪੁੱਜੇ ਅਤੇ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ, ਉਨਾਂ ਮੀਡਿਆਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਿਕਾਂ ਦੀ ਇਸ ਕਥਿਤ ਗੈਰ ਇਖ਼ਲਾਕੀ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਇਨਾਂ ਖਿਲਾਫ ਸਿੱਖਾਂ ਦੀਆਂ ਧਰਮਿਕ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚਾਉਣ ਦਾ ਦੋਸ਼ ਲਗਾਉਦਿਆਂ ਉਨਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ।

ਜਿਸ ਤੋਂ ਬਾਅਦ ਹਿਰਾਸਤ ਵਿਚ ਲਏ ਇਨਾਂ ਸਿੱਖ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਸ. ਦੇਬੀ ਨੇ ਦੱਸਿਆ ਐਸ.ਪੀ.ਐਚ ਦਲਜੀਤ ਰਾਣਾ ਨੇ ਉਨਾਂ ਨੂੰ ਭਰੋਸਾ ਦਵਾਇਆ ਹੈ ਕਿ ਭਲਕੇ ਉਨਾਂ ਦੀ ਜ਼ਿਲਾ ਪੁਲੀਸ ਮੁਖੀ ਨਾਲ ਮੁਲਾਕਾਤ ਕਰਵਾ ਕੇ ਕਥਿਤ ਦੋਸ਼ੀਆਂ ਖਿਲਾਫ ਕਾਨੂੰਨੀ ਕਰਵਾਈ ਜਾਵੇਗੀ।

ਉਨਾਂ ਪੁਲੀਸ ਪ੍ਰਸ਼ਾਸਨ ਨੂੰ ਸਲਾਹ ਦਿੰਦਿਆ ਕਿਹਾ ਕਿ ਜੇਕਰ ਪ੍ਰਸ਼ਾਸਨ ਅਮਨ ਕਾਨੂੰਨ ਭੰਗ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਅਮਲ ਵਿਚ ਲਿਆਉਣਾ ਚਾਹੁੰਦਾ ਹੈ ਤਾਂ ਜਗਾ-ਜਗਾ ਲੱਗੇ ਸੀਸੀਟੀਵੀ ਕੈਮਰੇ ਉਨਾਂ ਲਈ ਵੱਡੇ ਸਬੂਤ ਬਣ ਸਕਦੇ ਹਨ। ਉਨਾਂ ਇਹ ਵੀ ਕਿਹਾ ਕਿ ਪੁਲੀਸ ਨੇ ਨੰਗੀਆਂ ਤਲਵਾਰਾਂ ਲੈ ਕੇ ਭੱਦੀ ਸ਼ਬਦਾਵਲੀ ਬੋਲ ਰਹੇ ਸ਼ਿਵ ਸੈਨਿਕਾਂ ਨੂੰ ਗਿ੍ਰਫ਼ਤਾਰ ਕਰਨਾ ਚਾਹੀਦਾ ਸੀ, ਨਾ ਕਿ ਸਿੱਖਾ ਨੂੰ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top